LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Budget 2022-23 : ਇਲੈਕਟ੍ਰਿਕ ਵ੍ਹੀਕਲ ਸੈਕਟਰ ਨੂੰ ਬਜਟ 'ਚ ਸੌਗਾਤ, ਬੈਟਰੀ ਸਵੈਪਿੰਗ ਫੈਸੀਲਿਟੀ ਵਧਾਉਣ 'ਤੇ ਰਹੇਗਾ ਜ਼ੋਰ

1f electric car

ਨਵੀਂ ਦਿੱਲੀ : ਦੇਸ਼ ਵਿਚ ਵੀਨਿਰਮਾਣ (Manufacturing in the country) ਨੂੰ ਹੁੰਗਾਰਾ ਦੇਣ ਲਈ ਸਰਕਾਰ ਦਾ ਆਟੋ ਸੈਕਟਰ (Auto sector) 'ਤੇ ਫੋਕਸ ਬਣਿਆ ਹੋਇਆ ਹੈ। ਇਸ ਲਈ ਸਰਕਾਰ ਪਹਿਲਾਂ ਹੀ ਪੀ.ਐੱਲ.ਆਈ. ਸਕੀਮ (P.L.I. Scheme) ਦਾ ਐਲਾਨ ਕਰ ਚੁੱਕੀ ਹੈ। ਇਸ ਵਾਰ ਬਜਟ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਇਸ ਖੇਤਰ ਲਈ ਕਾਫੀ ਕੁਝ ਦਿੱਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਉਮੀਦ ਮੁਤਾਬਕ ਆਪਣੇ ਬਜਟ ਭਾਸ਼ਣ ਵਿਚ ਇਲੈਕਟ੍ਰਿਕ ਵ੍ਹੀਕਲ (Electric vehicle) ਨੂੰ ਹੁੰਗਾਰਾ ਦੇਣ ਲਈ ਖਾਸ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਇਲੈਕਟ੍ਰੀਕਲ ਵ੍ਹੀਕਲ (Electrical vehicle) ਨਾਲ ਜੁੜੇ ਇੰਫਰਾਸਟਰੱਕਚਰ (Infrastructure) ਲਈ ਵੀ ਉਨ੍ਹਾਂ ਨੇ ਕਈ ਸਹੂਲਤਾਂ ਵਧਾਉਣ ਦੀ ਗੱਲ ਕਹੀ ਹੈ। Also Read : Budget 2022-23: ਨੌਜਵਾਨਾਂ ਲਈ ਵੱਡਾ ਐਲਾਨ, ਦਿੱਤੀਆਂ ਜਾਣਗੀਆਂ 60 ਲੱਖ ਨਵੀਆਂ ਨੌਕਰੀਆਂ

Budget 2022 Should Take A Long-term View For The EV Sector

ਵਿੱਤ ਮੰਤਰੀ ਨੇ ਕਿਹਾ ਕਿ ਸ਼ਹਿਰਾਂ ਵਿਚ ਥਾਂ ਦੀ ਕਮੀ ਨੂੰ ਦੇਖਦਿਆਂ ਸਰਕਾਰ ਬੈਟਰੀ ਸਵੈਪਿੰਗ ਫੈਸੀਲਿਟੀ ਨੂੰ ਹੁੰਗਾਰਾ ਦੇਣ 'ਤੇ ਧਿਆਨ ਦੇਵੇਗੀ। ਇਸ ਦੇ ਲਈ ਸਰਕਾਰ ਬੈਟਰੀ ਸਵੈਪਿੰਗ ਪਾਲਿਸੀ ਲੈ ਕੇ ਆਵੇਗੀ। ਨਾਲ ਹੀ ਇੰਟਰ ਆਪਰੇਬਿਲਿਟੀ ਮਾਨਕ ਤੈਅ ਕਰੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਚਾਰਜਿੰਗ ਇੰਫਰਾਸਟਰੱਕਚਰ ਨੂੰ ਹੁੰਗਾਰਾ ਦੇਣ ਵਿਚ ਸਰਕਾਰ ਨਿੱਜੀ ਖੇਤਰ ਦੀ ਭੂਮਿਕਾ ਯਕੀਨੀ ਕਰੇਗੀ। Also Read: Budget 2022-23: ਕਿਸਾਨਾਂ ਨੂੰ ਸੌਗਾਤ, ਸਿੱਧੇ ਖਾਤਿਆਂ 'ਚ ਆਉਣਗੇ MSP ਦੇ 2.37 ਲੱਖ ਕਰੋੜ ਰੁਪਏ

Bring EV financing under priority sector lending: Industry body | Business  Standard News
ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੇ ਆਉਣ ਵਾਲੇ ਬਿੱਲ ਨੂੰ ਘਟਾਉਣ ਲਈ ਸਰਕਾਰ ਨੇ ਇਲੈਕਟ੍ਰਿਕ ਵ੍ਹੀਕਲ ਨੂੰ ਲੈ ਕੇ ਵੱਡਾ ਟੀਚਾ ਮਿੱਥਿਆ ਹੈ। ਸਰਕਾਰ ਦੇਸ਼ ਦੇ 2030 ਤੱਕ ਪੂਰੀ ਤਰ੍ਹਾਂ ਇਲੈਕਟ੍ਰਿਕ ਮੋਬੀਲਿਟੀ ਬਣਾਉਣ ਦੇ ਟੀਚੇ ਨੂੰ ਲੈ ਕੇ ਚੱਲ ਰਹੀ ਹੈ। ਇਲੈਕਟ੍ਰਿਕ ਵ੍ਹੀਕਲ ਜ਼ਿਆਦਾ ਤੋਂ ਜ਼ਿਆਦਾ ਲੋਕ ਅਪਣਾਉਣ ਇਸ ਦੇ ਲਈ ਸਰਕਾਰ ਈ.ਵੀ. ਦੀ ਖਰੀਦ 'ਤੇ ਫੇਮ-2 ਤਹਿਤ ਭਾਰੀ ਸਬਸਿਡੀ ਵੀ ਦਿੰਦੀ ਹੈ।

In The Market