LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿਸਤਾਨ 'ਚ ਲੋਕਾਂ ਨੇ ਸਾੜਿਆ ਸ਼੍ਰੀਲੰਕਾਈ ਮੈਨੇਜਰ, ਪਹਿਲਾਂ ਤੋੜੇ ਹੱਥ-ਪੈਰ, ਈਸ਼ਨਿੰਦਾ ਦਾ ਸੀ ਦੋਸ਼

priyantha pakistan

ਲਾਹੌਰ : ਪਾਕਿਸਤਾਨ ਦੇ ਸਿਆਲਕੋਟ (Sialkot) ਵਿਚ ਸ਼ੁੱਕਰਵਾਰ ਨੂੰ ਇਕ ਫੈਕਟਰੀ (Factory) ਦੇ ਮਜ਼ਦੂਰਾਂ ਨੇ ਆਪਣੇ ਹੀ ਮੈਨੇਜਰ ਨੂੰ ਵਿਚਾਲੇ ਸੜਕ 'ਤੇ ਜਿਉਂਦਾ ਸਾੜ ਦਿੱਤਾ। ਮੈਨੇਜਰ ਸ਼੍ਰੀਲੰਕਾਈ ਨਾਗਰਿਕ (Sri Lankan manager) ਸੀ। ਉਸ ਦਾ ਨਾਂ ਪ੍ਰਿਯਾਂਥਾ ਕੁਮਾਰਾ (Priyantha Kumara) ਦੱਸਿਆ ਗਿਆ ਹੈ। ਬਾਲਟਿਸਤਾਨ (Baltistan) ਟਾਈਮਜ਼ ਮੁਤਾਬਕ ਪ੍ਰਿਯਾਂਥਾ (Priyantha) 'ਤੇ ਪੈਗੰਬਰ ਮੁਹੰਮਦ (Prophet Muhammad) ਦੀ ਨਿੰਦਾ ਕਰਨ ਦਾ ਦੋਸ਼ ਸੀ। ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ।

Also Read: ਕਿਸਾਨਾਂ ਲਈ ਖੁਸ਼ਖਬਰੀ, ਇਸ ਸਕੀਮ ਰਾਹੀਂ ਮਿਲੇਗਾ 42000 ਰੁਪਏ ਦਾ ਫਾਇਦਾ

ਪਾਕਿਸਤਾਨ ਵਿਚ 2010 ਵਿਚ ਵੀ ਇਸ ਤਰ੍ਹਾਂ ਦੀ ਘਟਨਾ ਵਾਪਰ ਚੁੱਕੀ ਹੈ। ਪ੍ਰਿਯਾਂਥਾ ਨੇ ਹਾਲ ਹੀ ਵਿਚ ਬਤੌਰ ਐਕਸਪੋਰਟ ਮੈਨੇਜਰ ਸਿਆਲਕੋਟ ਦੀ ਇਹ ਫੈਕਟਰੀ ਜੁਆਇਨ ਕੀਤੀ ਸੀ। ਜਿਸ ਫੈਕਟਰੀ ਵਿਚ ਪ੍ਰਿਯਾਂਥਾ ਕੰਮ ਕਰਦਾ ਸੀ, ਉਥੇ ਪਾਕਿਸਤਾਨ ਦੀ ਟੀ-20 ਟੀਮ ਦਾ ਸਾਜ਼ੋਸਾਮਾਨ ਬਣਾਇਆ ਜਾਂਦਾ ਸੀ। 'ਦਿ ਡਾਨ ਨਿਊਜ਼' ਮੁਤਾਬਕ ਘਟਨਾ ਸ਼ੁੱਕਰਵਾਰ ਦੁਪਹਿਰ ਦੀ ਹੈ। ਸਿਆਲਕੋਟ ਦੇ ਵਜ਼ੀਰਾਬਾਦ ਰੋਡ ਇਲਾਕੇ ਵਿਚ ਇਕ ਮਲਟੀਨੈਸ਼ਨਲ ਫੈਕਟਰੀ ਹੈ। ਇਥੇ ਅਚਾਨਕ ਹੰਗਾਮਾ ਹੋ ਗਿਆ।

Also Read: ਹਰਭਜਨ ਸਿੰਘ ਆਪਣੇ ਪਰਿਵਾਰ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ 

ਇਥੇ ਮਜ਼ਦੂਰਾਂ ਦੀ ਭੀੜ ਨੇ ਫੈਕਟਰੀ ਦੇ ਐਕਸਪੋਰਟ ਮੈਨੇਜਰ ਨੂੰ ਪਹਿਲਾਂ ਬਾਹਰ ਕੱਢ ਕੇ ਕੁੱਟਿਆ। ਜਦੋਂ ਉਸ ਦੀ ਮੌਤ ਹੋ ਗਈ ਤਾਂ ਉਸ ਨੂੰ ਸੜਕ 'ਤੇ ਹੀ ਸਾੜ੍ਹ ਦਿੱਤਾ। ਸਿਆਲਕੋਟ ਦੇ ਪੁਲਿਸ ਅਫਸਰ ਉਮਰ ਸਈਦ ਮਲਿਕ ਨੇ ਦੱਸਿਆ ਕਿ ਮਾਰੇ ਗਏ ਵਿਅਕਤੀ ਦਾ ਨਾਂ ਪ੍ਰਿਯਾਂਥਾ ਕੁਮਾਰਾ ਹੈ। ਉਹ ਸ਼੍ਰੀਲੰਕਾਈ ਨਾਗਰਿਕ ਸੀ। ਘਟਨਾ ਤੋਂ ਬਾਅਦ ਪੰਜਾਬ ਸੂਬੇ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਕਿਹਾ ਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ। ਮੈਂ ਇਸ ਦੀ ਰਿਪੋਰਟ ਤਲਬ ਕੀਤੀ ਹੈ।

Also Read: ਕੰਗਨਾ ਨੇ ਕਿਸਾਨਾਂ ਤੋਂ ਮੰਗੀ ਮੁਆਫੀ, ਕਿਸਾਨਾਂ ਨੇ ਕਿਹਾ ਇਹ ਸਾਡੀ ਸਭ ਤੋਂ ਵੱਡੀ ਜਿੱਤ

ਮਾਮਲੇ ਦੀ ਹਾਈ ਲੈਵਲ ਜਾਂਚ ਕਰਵਾਈ ਜਾਵੇਗੀ। ਜੋ ਲੋਕ ਵੀ ਇਸ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਸੂਬੇ ਦੇ ਆਲਾ ਅਫਸਰ ਜਾਂਚ ਕਰਨਗੇ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਇਕ ਵਿਅਕਤੀ ਨੂੰ ਪਹਿਲਾਂ ਕੁੱਟਦੇ ਹਨ, ਬਾਅਦ ਵਿਚ ਉਸ ਨੂੰ ਸਾੜ ਦਿੰਦੇ ਹਨ। ਇਸ ਦੌਰਾਨ ਨਾਅਰੇਬਾਜ਼ੀ ਵੀ ਸੁਣਾਈ ਦਿੰਦੀ ਹੈ।

Also Read: ਵੀਡੀਓ ਕਾਲ ਕਰਨ ਵਾਲੇ ਹੋ ਜਾਣ ਸਾਵਧਾਨ, ਇਸ ਤਰ੍ਹਾਂ ਲੋਕਾਂ ਨੂੰ ਕੀਤਾ ਜਾ ਰਿਹੈ ਬਲੈਕਮੇਲ

ਵੀਡੀਓ ਵਿਚ ਨਾਅਰੇਬਾਜ਼ੀ ਨੂੰ ਧਿਆਨ ਨਾਲ ਸੁਣਿਆ ਜਾਵੇ ਤਾਂ ਲੱਗਦਾ ਹੈ ਕਿ ਇਸ ਘਟਨਾ ਨੂੰ ਈਸ਼ਨਿੰਦਾ ਦੇ ਦੋਸ਼ ਵਿਚ ਹੀ ਅੰਜਾਮ ਦਿੱਤਾ ਗਿਆ ਹੈ। ਨਾਅਰੇਬਾਜ਼ੀ ਉਸੇ ਤਰ੍ਹਾਂ ਦੀ ਹੈ ਜੋ ਪਾਕਿਸਤਾਨ ਤਹਿਰੀਕ-ਏ-ਲਬੈਕ (ਟੀ.ਐੱਲ.ਪੀ.) ਦੇ ਹਮਾਇਤੀ ਕਰਦੇ ਹਨ। ਇਸ ਨੇ ਪਿਛਲੇ ਦਿਨੀਂ ਫਰਾਂਸ ਦੇ ਰਾਜਦੂਤ ਨੂੰ ਦੇਸ਼ ਵਿਚੋਂ ਕੱਢਣ ਦੀ ਮੰਗ ਕਰਦੇ ਹੋਏ ਮਾਰਚ ਕੱਢਿਆ ਸੀ। ਇਸ ਦੌਰਾਨ 12 ਪੁਲਿਸ ਵਾਲੇ ਮਾਰੇ ਗਏ ਸਨ।

Also Read : ਰੂਪਨਗਰ ਨੇੜੇ ਕਿਸਾਨ ਬੀਬੀਆਂ ਨੇ ਘੇਰੀ ਕੰਗਨਾ ਰਣੌਤ 

In The Market