LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨਾਂ ਲਈ ਖੁਸ਼ਖਬਰੀ, ਇਸ ਸਕੀਮ ਰਾਹੀਂ ਮਿਲੇਗਾ 42000 ਰੁਪਏ ਦਾ ਫਾਇਦਾ

money farmers

ਨਵੀਂ ਦਿੱਲੀ: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (Pradhan Mantri Kisan Sanman Nidhi Yojana) ਦੇ ਲਾਭਪਾਤਰੀਆਂ ਲਈ ਚੰਗੀ ਖਬਰ ਹੈ। ਹੁਣ ਤੁਹਾਨੂੰ ਸਾਲਾਨਾ 6000 ਰੁਪਏ ਦੇ ਨਾਲ-ਨਾਲ 36000 ਰੁਪਏ ਦਾ ਵੀ ਫਾਇਦਾ ਮਿਲੇਗਾ ਯਾਨੀ ਤੁਹਾਨੂੰ ਸਾਲਾਨਾ ਪੂਰੇ 42000 ਰੁਪਏ ਦਾ ਫਾਇਦਾ ਸਰਕਾਰ (Benefit government) ਵਲੋਂ ਮਿਲੇਗਾ।

Also Read: ਹਰਭਜਨ ਸਿੰਘ ਆਪਣੇ ਪਰਿਵਾਰ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ 

ਖਾਸ ਗੱਲ ਇਹ ਹੈ ਕਿ ਇਸ ਦੇ ਲਈ ਤੁਹਾਨੂੰ ਕੋਈ ਵੀ ਵੱਖ ਤੋਂ ਡਾਕਿਊਮੈਂਟ (Document) ਦੇਣ ਦੀ ਲੋੜ ਨਹੀਂ ਹੈ। ਪੀ.ਐੱਮ. ਕਿਸਾਨ ਸਕੀਮ (PM Farmer Scheme) ਵਿਚ ਕਿਸਾਨਾਂ ਨੂੰ 2000-2000 ਰੁਪਏ ਤਿੰਨ ਕਿਸ਼ਤਾਂ ਵਿਚ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਤੁਸੀਂ ਕਿਸਾਨ ਮਾਨਧਨ ਯੋਜਨਾ (Kisan Mandhan Yojana) ਦੇ ਤਹਿਤ ਹਰ ਮਹੀਨੇ 3000 ਰੁਪਏ ਪੈਂਸ਼ਨ (3000 pension) ਲੈ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਨ੍ਹਾਂ ਦੋਹਾਂ ਸਕੀਮਾਂ ਰਾਹੀਂ ਕੁਲ 42000 ਰੁਪਏ ਦਾ ਫਾਇਦਾ ਲੈ ਸਕਦੇ ਹੋ।

Also Read: ਕੰਗਨਾ ਨੇ ਕਿਸਾਨਾਂ ਤੋਂ ਮੰਗੀ ਮੁਆਫੀ, ਕਿਸਾਨਾਂ ਨੇ ਕਿਹਾ ਇਹ ਸਾਡੀ ਸਭ ਤੋਂ ਵੱਡੀ ਜਿੱਤ

ਪੀ.ਐੱਮ. ਕਿਸਾਨ ਮਾਨਧਨ ਯੋਜਨਾ ਦਾ ਫਾਇਦਾ ਤੁਹਾਨੂੰ 60 ਸਾਲ ਦੀ ਉਮਰ ਤੋਂ ਬਾਅਦ ਮਿਲਣਾ ਸ਼ੁਰੂ ਹੋ ਜਾਂਦਾ ਹੈ। ਯਾਨੀ 60 ਤੋਂ ਬਾਅਦ ਹਰ ਮਹੀਨੇ ਤੁਹਾਡੇ ਖਾਤੇ ਵਿਚ 3000 ਰੁਪਏ ਕ੍ਰੈਡਿਟ ਕੀਤੇ ਜਾਣਗੇ। ਇਸ ਯੋਜਨਾ ਵਿਚ ਤੁਹਾਨੂੰ ਮਾਮੂਲੀ ਪੈਸਾ ਜਮ੍ਹਾਂ ਕਰਨਾ ਹੁੰਦਾ ਹੈ, ਜਿਸ ਤੋਂ ਬਾਅਦ ਤੁਹਾਨੂੰ ਇਹ ਆਰਥਿਕ ਸਹਾਇਤਾ ਸਰਕਾਰ ਵਲੋਂ ਮਿਲਦੀ ਹੈ। ਕੇਂਦਰ ਵਲੋਂ ਚਲਾਈ ਜਾ ਰਹੀ ਇਸ ਯੋਜਨਾ ਦਾ ਲਾਭ ਲੈਣ ਲਈ ਤੁਹਾਨੂੰ ਆਧਾਰ ਕਾਰਡ, ਬੈਂਕ ਅਕਾਉਂਟ ਡਿਟੇਲਸ ਵਰਗੇ ਕੁਝ ਡਾਕਿਊਮੈਂਟ ਦੀ ਲੋੜ ਹੋਵੇਗੀ ਪਰ ਜੇਕਰ ਤੁਸੀਂ ਪੀ.ਐੱਮ. ਕਿਸਾਨ ਯੋਜਨਾ ਦਾ ਲਾਭ ਲੈ ਰਹੇ ਹੋ ਤਾਂ ਇਸ ਦੇ ਲਈ ਤੁਹਾਨੂੰ ਕੋਈ ਵੀ ਵੱਖ ਕਾਗਜ਼ਾਤ ਦੇਣ ਦੀ ਲੋੜ ਨਹੀਂ ਹੈ।

Also Read: ਵੀਡੀਓ ਕਾਲ ਕਰਨ ਵਾਲੇ ਹੋ ਜਾਣ ਸਾਵਧਾਨ, ਇਸ ਤਰ੍ਹਾਂ ਲੋਕਾਂ ਨੂੰ ਕੀਤਾ ਜਾ ਰਿਹੈ ਬਲੈਕਮੇਲ
ਇਸ ਯੋਜਨਾ ਦਾ ਫਾਇਦਾ 18 ਤੋਂ 40 ਸਾਲ ਤੱਕ ਦਾ ਕੋਈ ਵੀ ਵਿਅਕਤੀ ਲੈ ਸਕਦਾ ਹੈ। ਇਸ ਵਿਚ ਤੁਹਾਨੂੰ 55 ਰੁਪਏ ਤੋਂ ਲੈ ਕੇ 200 ਰੁਪਏ ਤੱਕ ਦਾ ਮਹੀਨੇ ਦਾ ਨਿਵੇਸ਼ ਕਰਨਾ ਹੁੰਦਾ ਹੈ। ਜੇਕਰ ਤੁਸੀਂ 18 ਸਾਲ ਦੀ ਉਮਰ ਵਿਚ ਨਿਵੇਸ਼ ਸ਼ੁਰੂ ਕਰਦੇ ਹੋ ਤਾਂ ਤੁਹਾਡੀ ਮਹੀਨੇ ਦਾ 55 ਰੁਪਏ ਦਾ ਪ੍ਰੀਮੀਅਮ ਦੇਣਾ ਹੋਵੇਗਾ। ਉਥੇ ਹੀ ਜੇਕਰ ਤੁਸੀਂ 30 ਦੀ ਉਮਰ ਵਿਚ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 110 ਅਤੇ 40 ਦੀ ਉਮਰ ਵਿਚ 200 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ।

Also Read : ਰੂਪਨਗਰ ਨੇੜੇ ਕਿਸਾਨ ਬੀਬੀਆਂ ਨੇ ਘੇਰੀ ਕੰਗਨਾ ਰਣੌਤ 

ਜੇਕਰ ਤੁਸੀਂ 40 ਦੀ ਉਮਰ ਵਿਚ ਯੋਗਦਾਨ ਦੇ ਰਹੇ ਹੋ ਤਾਂ ਤੁਹਾਨੂੰ ਜ਼ਿਆਦਾਤਰ ਯੋਗਦਾਨ 2400 ਰੁਪਏ ਦੇਣਾ ਹੋਵੇਗਾ। 6 ਹਜ਼ਾਰ ਰੁਪਏ ਵਿਚੋਂ ਜ਼ਿਆਦਾਤਰ ਯੋਗਦਾਨ 2400 ਰੁਪਏ ਕੱਟੇ ਤਾਂ ਵੀ ਸਨਮਾਨ ਨਿਧੀ ਦੇ 3600 ਰੁਪਏ ਖਾਤੇ ਵਿਚ ਬਚਣਗੇ। ਉਥੇ ਹੀ 60 ਦੀ ਉਮਰ ਹੋਣ ਤੋਂ ਬਾਅਦ ਤੁਹਾਨੂੰ 3 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਾ ਲਾਭ ਮਿਲਣ ਲੱਗੇਗਾ। ਇਸ ਤੋਂ ਇਲਾਵਾ 2000 ਦੀਆੰ 3 ਕਿਸ਼ਤਾਂ ਵੀ ਆਉਂਦੀਆਂ ਰਹਿਣਗੀਆਂ। 60 ਦੀ ਉਮਰ ਤੋਂ ਬਾਅਦ ਕੁਲ ਫਾਇਦਾ 42000 ਰੁਪਏ ਸਾਲਾਨਾ ਹੋਵੇਗਾ।

In The Market