LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

...ਤਾਂ ਯੁਕਰੇਨ ਦੀ ਇਸ ਖਾਸ ਥਾਂ ਕਰਕੇ ਰੂਸ ਨੇ ਯੁਕਰੇਨ 'ਤੇ ਕੀਤਾ ਹਮਲਾ 

25februssia ukraine

ਕੀਵ : ਖੇਤਰਫਲ ਦੀ ਨਜ਼ਰ ਨਾਲ ਰੂਸ ਦੁਨੀਆ ਦਾ ਸਭ ਤੋਂ ਵਿਸ਼ਾਲ ਦੇਸ਼ (Russia is the largest country in the world) ਹੈ। ਵਿਸ਼ਵ ਦਾ 11 ਫੀਸਦੀ ਲੈਂਡਮਾਸ (11 percent land mass) ਇਕੱਲੇ ਰੂਸ ਕੋਲ ਹੈ। ਇਹ 11 ਟਾਈਜ਼ੋਨ ਲੰਬਾ (11 Tyzon tall) ਹੈ ਅਤੇ ਇਸ ਦਾ ਤਟੀ ਖੇਤਰ 36000 ਕਿਮੀ ਲੰਬਾ ਹੈ। ਦੇਸ਼ ਦੀਆਂ ਸਰਹੱਦਾਂ 17 ਮਿਲੀਅਨ ਵਰਗ ਕਿਮੀ  (17 million sq km) ਵਿਚ ਫੈਲੀਆਂ ਹਨ। ਇਸ ਦੇ ਬਾਵਜੂਦ ਵੀ ਰੂਸ ਦੇ ਯੁਕਰੇਨ 'ਤੇ ਹਮਲੇ (Russia's invasion of Ukraine) ਦੀ ਸਭ ਤੋਂ ਵੱਡੀ ਵਜ੍ਹਾ ਯੁਕਰੇਨ ਦਾ ਜ਼ਮੀਨ ਹਿੱਸਾ ਹਥਿਆਉਣਾ ਹੀ ਹੈ। ਆਖਿਰ ਕਿਉਂ ਜ਼ਰੂਰੀ ਹੈ ਰੂਸ ਲਈ ਯੁਕਰੇਨ? ਯੁਕਰੇਨ ਦੀ ਜਿਓਗ੍ਰਾਫੀ (Geography of Ukraine) ਯਾਨੀ ਭੂਗੋਲ ਉਸ ਨੂੰ ਖਾਸ ਬਣਾਉਂਦਾ ਹੈ, ਦੱਸ ਦਈਏ ਕਿ ਯੁਕਰੇਨ, ਰੂਸ ਤੋਂ ਬਾਅਦ ਯੂਰਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਵੇਂ ਹੀ ਰੂਸ ਦਾ ਤਟੀ ਖੇਤਰ ਲੰਬਾ ਹੈ। ਪਰ ਇਸ ਦਾ ਉੱਤਰੀ ਗੋਲਾਰਧ ਵਿਚ ਜ਼ਿਆਦਾ ਹੋਣ ਕਾਰਣ ਇਥੋਂ ਦਾ ਪਾਣੀ ਪੂਰੇ ਸਾਲ ਗਰਮ ਨਹੀਂ ਰਹਿੰਦਾ ਹੈ। ਤਟ ਲਗਭਗ ਅੱਧੇ ਸਾਲ ਲਈ ਜੰਮ ਜਾਂਦੇ ਹਨ, ਜਿਸ ਦੇ ਚੱਲਦੇ ਉਥੇ ਚੰਗੀ ਬੰਦਰਗਾਹ (Good port) ਨਹੀਂ ਸਥਾਪਿਤ ਹੋ ਸਕਦੇ। ਵਪਾਰ ਲਈ ਪੂਰੇ ਸਾਲ ਚੱਲਦੇ ਵਾਲੇ ਬੰਦਰਗਾਹ ਜ਼ਰੂਰੀ ਹਨ ਅਤੇ ਉਸ ਲਈ ਜ਼ਰੂਰੀ ਹੈ ਗਰਮ ਪਾਣੀ ਦੇ ਤਟ। ਯੁਕਰੇਨ ਕੋਲ ਇਹੀ ਇਕ ਖਾਸ ਗੱਲ ਹੈ। Also Read : ਯੁਕਰੇਨ ਲਈ ਹੀ ਨਹੀਂ ਭਾਰਤ ਲਈ ਵੀ ਖਤਰਨਾਕ ਜੰਗ, ਇੰਨੇ ਰੁਪਏ ਮਹਿੰਗਾ ਹੋ ਸਕਦੈ ਪੋਟਰੋਲ ਤੇ ਡੀਜ਼ਲ

Why is Russia attacking Ukraine? What we know so far | Russia-Ukraine  crisis News | Al Jazeera
ਯੁਕਰੇਨ ਦੇ ਤਟ ਬਲੈਕ ਸੀ (Black Sea) ਦੇ ਨਾਲ ਲੱਗਦੇ ਹਨ ਜੋ ਭੂਮੱਧ ਸਾਗਰ ਨਾਲ ਜੁੜਦਾ ਹੈ। ਇਹ ਪੂਰੀ ਦੁਨੀਆ ਨਾਲ ਵਪਾਰ ਦਾ ਰਸਤਾ ਖੋਲ੍ਹਦਾ ਹੈ। ਰੂਸ ਲਈ ਇਹ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੈ। ਯੂ.ਐੱਸ.ਐੱਸ.ਆਰ. ਦੇ ਪਤਨ ਤੋਂ ਬਾਅਦ ਉਜ਼ਬੇਕਿਸਤਾਨ ਅਤੇ ਕਜ਼ਾਕਿਸਤਾਨ ਰੂਸ ਵੱਲ ਆ ਗਏ, ਜਦੋਂ ਕਿ ਰੋਮਾਨੀਆ, ਲਿਥੁਆਨੀਆ ਆਦਿ ਦੇਸ਼ ਪੱਛਮੀ ਅਤੇ ਨਾਟੋ ਦੇ ਨਾਲ ਹੋ ਗਏ। ਯੁਕਰੇਨ ਵਿਚਾਲੇ ਫੱਸ ਗਿਆ। ਯੁਕਰੇਨ ਦੇ ਪੂਰਬੀ ਹਿੱਸੇ ਨੇ ਰੂਸ ਦੀ ਹਮਾਇਤ ਕੀਤੀ ਜਦੋਂ ਕਿ ਪੱਛਮੀ ਹਿੱਸੇ ਯੂਰਪੀ ਸੰਘ ਦੀ ਹਮਾਇਤ ਵਿਚ ਰਹੇ।ਯੁਕਰੇਨ ਕੋਲ ਕ੍ਰੀਮੀਆ ਦੇ ਖੇਤਰ ਵਿਚ ਇਕ ਗਰਮ ਪਾਣੀ ਦਾ ਬੰਦਰਗਾਹ ਸੇਵਸਤਾਪੋਲ ਸੀ, ਜੋ ਦੱਖਣੀ ਹਿੱਸੇ ਵਿਚ ਨਿਕਲਿਆ ਹੋਇਆ ਇਕ ਇਲਾਕਾ ਹੈ। ਇਹ ਵਪਾਰ ਦੀ ਨਜ਼ਰ ਨਾਲ ਬਹੁਤ ਹੀ ਖਾਸ ਹੈ। ਇਸ ਗਰਮ ਪਾਣੀ ਦੇ ਬੰਦਰਗਾਹ ਦੀ ਵਰਤੋਂ ਕਰਨ ਅਤੇ ਵਪਾਰ ਲਈ ਆਪਣੇ ਜਹਾਜ਼ਾਂ ਨੂੰ ਚਲਾਉਣ ਲਈ ਰੂਸ ਕੋਲ ਲੀਜ਼ ਸੀ। ਪਰ ਜੇਕਰ ਯੁਕਰੇਨ ਯੂਰਪੀ ਸੰਘ ਜਾਂ ਨਾਟੋ ਵਿਚ ਚਲਾ ਜਾਂਦਾ ਤਾਂ ਇਸ ਨਾਲ ਰੂਸ ਨੂੰ ਇਹ ਬੰਦਰਗਾਹ ਖੁੰਝਣ ਦਾ ਜੋਖਮ ਸੀ। ਰੂਸ ਨੂੰ ਅਜੇ ਵੀ ਭੂਮੱਧ ਸਾਗਰ ਤੱਕ ਪਹੁੰਚਣ ਲਈ ਨਾਟੋ ਦੇ ਮੈਂਬਰ ਤੁਰਕੀ ਵਲੋਂ ਕੰਟਰੋਲਡ ਬੋਸਫੋਰਸ ਚੈਨਲ ਨੂੰ ਪਾਰ ਕਰਨਾ ਹੁੰਦਾ ਹੈ।Also Read : ਰੱਖਿਆ ਖੇਤਰ ਨਾਲ ਜੁੜੇ ਇਕ ਵੈਬੀਨਾਰ ਨੂੰ ਸੰਬੋਧਿਤ ਕਰਨਗੇ PM ਮੋਦੀ, ਰੱਖਿਆ ਮੰਤਰਾਲਾ ਨੇ ਦਿੱਤੀ ਜਾਣਕਾਰੀ

Social media helps show scale of Russian attacks on Ukraine

ਤੁਰਕੀ ਰੂਸੀ ਵਪਾਰਕ ਜਹਾਜ਼ਾਂ ਨੂੰ ਆਉਣ-ਜਾਣ ਦੀ ਇਜਾਜ਼ਤ ਦਿੰਦਾ ਤਾਂ ਹੈ, ਪਰ ਰੂਸ 'ਤੇ ਦਬਾਅ ਬਣਾਉਣ ਲਈ ਕਦੇ ਵੀ ਇਸ ਨੂੰ ਰੋਕ ਸਕਦਾ ਹੈ। ਇਸ ਲਈ ਰੂਸ ਲਈ ਇਹ ਜ਼ਰੂਰੀ ਹੈ ਕਿ ਉਹ ਯੁਕਰੇਨ ਨੂੰ ਪੱਛਮ ਵਿਚ ਜਾਣ ਨਹੀਂ ਦੇ ਸਕਦਾ। ਯੁਕਰੇਨ ਆਪਣੇ ਹਿੱਤਾਂ ਲਈ ਕਦੇ ਯੂਰਪੀ ਸੰਘ ਤਾਂ ਕਦੇ ਰੂਸ ਦੇ ਨਾਲ ਜੁੜਦਾ ਰਿਹਾ ਹੈ। 2013 ਵਿਚ ਜਦੋਂ ਯੁਕਰੇਨ ਦੇ ਯੂਰਪੀ ਸੰਘ ਵਿਚ ਜਾਣ ਦੀ ਸੰਭਾਵਨਾ ਸੀ, ਤਾਂ ਪੁਤਿਨ ਨੇ ਤੁਰੰਤ ਕ੍ਰੀਮੀਆ 'ਤੇ ਕਬਜ਼ਾ ਕਰ ਲਿਆ ਅਤੇ ਆਪਣੇ ਲਈ ਬੰਦਰਗਾਹ ਲੈ ਲਿਆ। ਯੁਕਰੇਨ ਨੇ ਯੂਰਪੀ ਸੰਘ ਵਿਚ ਜਾਣ ਦੀ ਯੋਜਨਾ ਤਾਂ ਛੱਡ ਦਿੱਤੀ, ਪਰ ਕ੍ਰੀਮੀਆ 'ਤੇ ਕਬਜ਼ਾ ਗੁਆ ਦਿੱਤਾ। ਹੁਣ ਯੁਕਰੇਨ ਖੁਦ ਨੂੰ ਨਾਟੋ ਦੇ ਨਾਲ ਸ਼ਾਮਲ ਕਰਨ ਦੀ ਕਵਾਇਦ ਕਰ ਰਿਹਾ ਸੀ। ਜੇਕਰ ਅਜਿਹਾ ਹੁੰਦਾ ਤਾਂ ਅਮਰੀਕਾ ਯੁਕਰੇਨ, ਰੋਮਾਨੀਆ ਅਤੇ ਤੁਰਕੀ ਦੀ ਵਰਤੋਂ ਕਰਕੇ ਰੂਸ ਨੂੰ ਆਪਣੇ ਵਪਾਰ ਤੋਂ ਕੱਟਣ ਦੀ ਯੋਜਨਾ ਬਣਾ ਸਕਦਾ ਸੀ। ਮਹਾਸ਼ਕਤੀ ਰੂਸ ਅਜਿਹਾ ਖਤਰਾ ਮੋਲ ਨਹੀਂ ਲੈ ਸਕਦਾ, ਇਸ ਲਈ ਯੁਕਰੇਨ ਨੂੰ ਫਿਰ ਗੋਢਣੀਆਂ ਲਵਾਉਣ ਲਈ ਪੁਤਿਨ ਨੇ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਜੰਗ ਦਾ ਨਤੀਜਾ ਦੁਨੀਆ ਦੇ ਨਕਸ਼ੇ ਵਿਚ ਫਿਰ ਕੋਈ ਬਦਲਾਅ ਕਰ ਸਕਦਾ ਹੈ।

In The Market