LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੱਖਿਆ ਖੇਤਰ ਨਾਲ ਜੁੜੇ ਇਕ ਵੈਬੀਨਾਰ ਨੂੰ ਸੰਬੋਧਿਤ ਕਰਨਗੇ PM ਮੋਦੀ, ਰੱਖਿਆ ਮੰਤਰਾਲਾ ਨੇ ਦਿੱਤੀ ਜਾਣਕਾਰੀ

25feb modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਪੋਸਟ-ਬਜਟ ਵੈਬੀਨਾਰ  (Post-budget webinar) 'ਆਤਮਨਿਰਭਾਰਤ ਇਨ ਡਿਫੈਂਸ-ਕਾਲ ਟੂ ਐਕਸ਼ਨ (Defense-Call to Action)' ਵਿਚ ਉਦਘਾਟਨੀ ਭਾਸ਼ਣ ਦੇਣਗੇ। ਰੱਖਿਆ ਮੰਤਰਾਲਾ (Ministry of Defense) ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਿਆ ਹੈ। ਰੱਖਿਆ ਮੰਤਰਾਲਾ ਬਜਟ (Ministry of Defense budget) ਤੋਂ ਬਾਅਦ ਵੈਬੀਨਾਰ ਦਾ ਆਯੋਜਨ ਕਰ ਰਿਹਾ ਹੈ। ਕੇਂਦਰੀ ਬਜਟ 2022-23 (Union Budget 2022-23) ਵਿਚ ਕੀਤੇ ਗਏ ਐਲਾਨ ਦੇ ਆਧਾਰ 'ਤੇ ਇਸ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਵੈਬੀਨਾਰ ਵਿਚ ਰੱਖਿਆ ਮੰਤਰਾਲਾ, (Ministry of Defense) ਰੱਖਿਆ ਉਦਯੋਗ (Defense industry), ਸਟਾਰਟਅਪ ਅਤੇ ਸਿੱਖਿਆ ਜਗਤ (The world of education) ਦੇ ਪ੍ਰਖਿਆਤ ਬੁਲਾਰਿਆਂ ਅਤੇ ਮਾਹਰਾਂ ਦੇ ਨਾਲ ਪੈਨਲ ਚਰਚਾ ਹੋਵੇਗੀ। ਸਮਾਪਤੀ ਸੈਸ਼ਨ (Closing session) ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ (Defense Minister Rajnath Singh) ਕਰਨਗੇ। ਵੈਬੀਨਾਰ ਵਿਚ ਚਾਰ ਵਿਸ਼ਿਆਂ 'ਤੇ ਬ੍ਰੇਕਆਊਟ ਸੈਸ਼ਨ (Breakout session) ਹੋਣਗੇ, ਘਰੇਲੂ ਉਦਯੋਗ ਦੇ ਮੌਕਿਆਂ ਅਤੇ ਚੁਣੌਤੀਆਂ ਲਈ ਪੂੰਜੀ ਖਰੀਦ ਬਜਟ ਵਿਚ ਪ੍ਰਗਤੀਸ਼ੀਲ ਵਾਧਾ, ਦੇਸ਼ ਵਿਚ ਸਰਵਾਂਗੀਣ ਰੱਖਿਆ ਖੋਜ ਅਤੇ ਵਿਕਾਸ ਈਕੋਲੌਜੀ ਤੰਤਰ ਦਾ ਵਿਕਾਸ। ਰੱਖਿਆ ਮੰਤਰਾਲਾ ਨਾਲ ਸਬੰਧਿਤ ਕੇਂਦਰੀ ਬਦਟ 2022-23 ਵਿਚ ਰੱਖਿਆ ਦੇ ਖੇਤਰ ਵਿਚ ਆਤਮਨਿਰਭਰਤਾ ਨੂੰ ਹੋਰ ਮਜ਼ਬੂਤੀ ਦੇਣ 'ਤੇ ਜ਼ੋਰ ਦਿੱਤਾ ਗਿਆ ਹੈ। Also Read : ਸਵੇਰੇ ਤੇਜ਼ ਧਮਾਕਿਆਂ ਨਾਲ ਦਹਿਲੀ ਯੁਕਰੇਨ ਦੀ ਰਾਜਧਾਨੀ ਕੀਵ 

PM Narendra Modi: 75 Gobar-Dhan Plants To Save Cities From Garbage Landfills

ਵੈਬੀਨਾਰ 25 ਫਰਵਰੀ 2022 ਨੂੰ ਸਵੇਰੇ 10-30 ਵਜੇ ਤੋਂ ਦੁਪਹਿਰ 02-15 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ। ਸੈਸ਼ਨਾਂ ਦੀ ਯੋਜਨਾ ਇਸ ਤਰ੍ਹਾਂ ਨਾਲ ਬਣਾਈ ਗਈ ਹੈ ਜਿਸ ਨਾਲ ਹਿੱਤਧਾਰਕਾਂ ਦੇ ਨਾਲ ਭਰਪੂਰ ਗੱਲਬਾਤ ਹੋ ਸਕੇ। ਵੈਬੀਨਾਰ ਨੂੰ ਰੱਖਿਆ ਉਤਪਾਦਨ ਵਿਭਾਗ ਦੇ ਯੂ-ਟਿਊਬ ਚੈਨਲ 'ਤੇ ਵੀ ਲਾਈਵ ਸਟ੍ਰੀਮ ਵੀ ਕੀਤਾ ਜਾਵੇਗਾ। ਰੱਖਿਆ ਮੰਤਰਾਲਾ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ ਕਿ ਰੱਖਿਆ ਮੰਤਰਾਲਾ ਨਾਲ ਸਬੰਧਿਤ ਕੇਂਦਰੀ ਬਜਟ 2022-23 ਨੇ ਰੱਖਿਆ ਵਿਚ ਆਤਮਨਿਰਭਰਤਾ ਨੂੰ ਹੋਰ ਗਤੀ ਦਿੱਤੀ ਹੈ। ਉਥੇ ਹੀ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰੀ ਬਜਟ 2022-23 ਦਾ ਫੋਕਸ ਖੇਤੀ ਖੇਤਰ ਨੂੰ ਆਧੁਨਿਕ ਅਤੇ ਸਮਾਰਟ ਬਣਾਉਣ ਦਾ ਹੋਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਖੇਤੀ ਖੇਤਰ ਨੂੰ ਮਜ਼ਬੂਤ ਕਰਨ ਵਿਚ ਬਜਟ ਦੇ ਯੋਗਦਾਨ ਨੂੰ ਲੈ ਕੇ ਚਰਚਾ ਵੀ ਕੀਤੀ। ਪੀ.ਐੱਮ. ਮੋਦੀ ਨੇ ਕਿਹਾ ਕਿ ਪਿਛਲੇ 7 ਸਾਲਾਂ ਵਿਚ ਸਰਕਾਰ ਨੇ ਬੀਜ ਤੋਂ ਲੈ ਕੇ ਬਾਜ਼ਾਰ ਤੱਕ ਖੇਤੀ ਮੁੱਲ ਲੜੀ ਲਈ ਕਈ ਪਹਿਲ ਕੀਤੀ ਹੈ।

ਇਸ ਦੇ ਨਾਲ ਹੀ ਪੁਰਾਣੀ ਪ੍ਰਣਾਲੀਆਂ ਵਿਚ ਸੁਧਾਰ ਕੀਤਾ ਗਿਆ ਹੈ। ਸਮਾਰਟ ਖੇਤੀ 'ਤੇ ਬਦਟ ਤੋਂ ਬਾਅਦ ਵੈਬੀਨਾਰ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਖੇਤੀ ਬਜਟ ਪਿਛਲੇ 6 ਸਾਲਾਂ ਵਿਚ ਕਈ ਗੁਣਾ ਵਧਿਆ ਹੈ। ਕਿਸਾਨਾਂ ਲਈ ਕਰਜ਼ਾ ਵੀ 7 ਸਾਲਾਂ ਵਿਚ 2.5 ਗੁਣਾ ਵਧਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬਜਟ ਨੂੰ ਸਮਾਰਟ ਅਤੇ ਆਧੁਨਿਕ ਬਣਾਉਣ ਲਈ 6 ਮੁੱਖ ਰਸਤਿਆਂ ਦਾ ਸੁਝਾਅ ਦਿੱਤਾ ਗਿਆ ਹੈ। ਇਨ੍ਹਾਂ ਵਿਚ ਗੰਗਾ ਦੇ ਕਿਨਾਰੇ ਮਿਸ਼ਨ ਮੋਡ 'ਤੇ ਕੁਦਰਤੀ ਖੇਤੀ, ਨਦੀ ਦੇ ਦੋਹਾਂ ਪਾਸੇ ਦੇ ਕਿਨਾਰਿਆਂ 'ਤੇ ਪੰਜ ਕਿਮੀ ਚੌੜੇ ਕੋਰੀਡੋਰ, ਆਧੁਨਿਕ ਖੇਤੀ ਮੁਹੱਈਆ ਕਰਵਾਉਣ ਦੇ ਨਾਲ ਹੀ 1.5 ਲੱਖ ਡਾਕਘਰਾਂ ਵਿਚ ਨਿਯਮਿਤ ਬੈਂਕਿੰਗ ਸਹੂਲਤਾਂ ਪਹੁੰਚਾਉਣਾ ਸ਼ਾਮਲ ਹੈ। ਇਸ ਸਾਲ ਯਾਨੀ 2022-23 ਦਾ ਕੁਲ ਰੱਖਿਆ ਬਜਟ ਤਕਰੀਬਨ 5.25 ਲੱਖ ਕਰੋੜ ਹੈ। ਪਿਛਲੇ ਸਾਲ ਯਾਨੀ 2021-22 ਦਾ ਕੁੱਲ ਰੱਖਿਆ ਬਜਟ ਸੀ 4.78 ਲੱਖ ਕਰੋੜ ਇਸ ਸਾਲ ਦੇ ਰੱਖਿਆ ਬਦਟ ਵਿਚ ਫੌਜਾਂ (ਥਲ ਸੈਨਾ, ਏਅਰ ਫੋਰਸ ਅਤੇ ਨੇਵੀ) ਦੇ ਨਵੇਂ ਹਥਿਆਰ, ਫੌਜੀ ਸਾਜ਼ੋ ਸਾਮਾਨ ਅਤੇ ਹੋਰ ਆਧੁਨਿਕੀਕਰਣ ਲਈ ਕੁਲ ਕੈਪੀਟਲ-ਆਊਟਲੇਯ ਰੱਖਿਆ ਗਿਆ ਹੈ। 1.52 ਲੱਖ ਕਰੋੜ। ਇਹ ਕੈਪੀਟਲ ਆਊਟਲੇਅ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 12 ਫੀਸਦੀ ਜ਼ਿਆਦਾ ਹੈ। ਪਿਛਲ਼ੇ ਸਾਲ ਪੂੰਜੀਗਤ ਖਰਚ ਸੀ 1.35 ਲੱਖ ਕਰੋੜ।

In The Market