LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਵੇਰੇ ਤੇਜ਼ ਧਮਾਕਿਆਂ ਨਾਲ ਦਹਿਲੀ ਯੁਕਰੇਨ ਦੀ ਰਾਜਧਾਨੀ ਕੀਵ 

25feb ukraine

ਕੀਵ : ਯੂਕਰੇਨ ਵਿਵਾਦ (Ukraine conflict) ਦੇ ਵਿਚਕਾਰ ਅੱਜ ਸਵੇਰੇ ਕੀਵ ਯੂਕਰੇਨ (Kiev Ukraine) ਵਿਚ ਖਾਰਕਿਵ ਅਤੇ ਮੈਦਾਨ ਨੇਜ਼ਾਲੇਜ਼ਨੋਸਟੀ (Nezaleznosti) ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਕੀਵ ਵਿਚ ਅੱਜ ਸਵੇਰੇ ਦੋ ਜ਼ੋਰਦਾਰ ਧਮਾਕੇ ਸੁਣੇ ਗਏ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਨੇ ਕੱਲ੍ਹ ਯੂਕਰੇਨ 'ਤੇ ਹਮਲਾ ਕਰਨ ਦਾ ਐਲਾਨ ਕੀਤਾ ਸੀ, ਹਮਲੇ ਕਾਰਨ ਹੁਣ ਤੱਕ ਪਹਿਲੇ ਦਿਨ 137 ਮੌਤਾਂ ਯੂਕਰੇਨ ਵਿਚ ਹੋਈਆਂ ਹਨ। ਰੂਸੀ ਬੰਬਾਰੀ (Russian bombing) ਨਾਲ ਯੂਕਰੇਨ ਵਿਚ ਭਾਰੀ ਤਬਾਹੀ ਹੋਈ ਹੈ। ਰੂਸ ਦੇ ਹਵਾਈ ਹਮਲੇ (Air strikes) ਅਜੇ ਵੀ ਜਾਰੀ ਹਨ। ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ (World War II) ਤੋਂ ਬਾਅਦ ਯੂਰਪ ਵਿਚ ਸਭ ਤੋਂ ਵੱਡੀ ਫੌਜੀ ਕਾਰਵਾਈ ਦੇ ਤਹਿਤ ਯੁਕਰੇਨ ਵਿਚ ਰੂਸ ਨੇ ਤਿੰਨ ਪਾਸੇ ਤੋਂ ਹਮਲਾ ਕਰ ਦਿੱਤਾ ਹੈ ਜਿਸ ਨਾਲ ਇਥੋਂ ਦੀ ਸੁਰੱਖਿਆ ਵਿਵਸਥਾ (Security arrangements) ਪੂਰੀ ਤਰ੍ਹਾਂ ਡਾਵਾਂਡੋਲ ਹੋ ਗਈ ਹੈ।

War in Europe as Russia Attacks Ukraine | Vanity Fair

ਇਸ ਵਿਚਾਲੇ ਯੁਕਰੇਨ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਤੋਂ ਤੁਰੰਤ ਮਨੁੱਖੀ ਅਧਿਕਾਰ ਕੌਂਸਲ ਦੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਹੈ। ਉਥੇ ਹੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੋਂ ਯੁਕਰੇਨ ਵਿਚ ਫੌਜੀ ਕਾਰਵਾਈ ਨੂੰ ਤੁਰੰਤ ਰੋਕ ਦੇਣ ਨੂੰ ਕਿਹਾ ਹੈ। ਦੱਸ ਦਈਏ ਕਿ ਯੁਕਰੇਨ 'ਤੇ ਰੂਸੀ ਹਮਲੇ ਦੇ ਖਿਲਾਫ ਮਸੌਦੇ 'ਤੇ ਸ਼ੁੱਕਰਵਾਰ ਨੂੰ ਯੂ.ਐੱਨ.ਐੱਸ.ਸੀ. ਵਿਚ ਵੋਟਿੰਗ ਹੋਵੇਗੀ। ਉਥੇ ਹੀ ਨਾਟੋ ਵੀ ਐਮਰਜੈਂਸੀ ਸਮਿੱਟ ਆਯੋਜਿਤ ਕਰੇਗਾ।

 

In The Market