ਯੁਕਰੇਨ ‘ਚ ਫਸੇ ਪੰਜਾਬੀ ਸਟੂਡੈਂਟ ਬੋਲੇ, ਕਈ ਦਿੱਕਤਾਂ ਦਾ ਕਰਨਾ ਪੈ ਰਿਹਾ ਸਾਹਮਣਾ 

ਕੀਵ : ਯੂਕਰੇਨ (Ukraine) ‘ਚ ਭਾਰਤੀ ਦੂਤਾਵਾਸ (Embassy of India) ਵਲੋਂ ਭਾਰਤੀਆਂ ਲਈ ਐਡਵਾਇਜ਼ਰੀ ਜਾਰੀ  (Advisory issued) ਕਰਦੇ ਹੋਏ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ…

ਕੀਵ : ਯੂਕਰੇਨ (Ukraine) ‘ਚ ਭਾਰਤੀ ਦੂਤਾਵਾਸ (Embassy of India) ਵਲੋਂ ਭਾਰਤੀਆਂ ਲਈ ਐਡਵਾਇਜ਼ਰੀ ਜਾਰੀ  (Advisory issued) ਕਰਦੇ ਹੋਏ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ (Government of India) ਵਲੋਂ ਸਾਰੇ ਭਾਰਤੀ ਨਾਗਰਿਕਾਂ/ ਵਿਦਿਆਰਥੀਆਂ ਨੂੰ ਰੋਮਾਨੀਆ (Romania) ਅਤੇ ਹੰਗਰੀ (Hungary) ਤੋਂ ਬਾਹਰ ਕੱਢਣ ਦਾ ਕੰਮ ਜਾਰੀ ਹੈ। ਯੁਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਕੁਝ ਪੰਜਾਬੀ ਵਿਦਿਆਰਥੀ ਓਡਿਸਾ ਦੇ ਹੋਸਟਲ ਵਿਚ ਫਸੇ ਹੋਏ ਹਨ। ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਜਲੰਧਰ ਦੇ ਇਹ ਸਟੂਡੈਂਟ ਵਤਨ ਵਾਪਸ (Student returns home) ਪਰਤਣਾ ਚਾਹੁੰਦੇ ਹਨ ਪਰ ਕੋਈ ਜ਼ਰੀਆ ਨਹੀਂ ਹੈ। ਹੁਸ਼ਿਆਰਪੁਰ ਦੇ ਪਿੰਡ ਭੁੰਗਰਣੀ ਦੇ ਗੁਰਭੇਜ ਸਿੰਘ ਨੇ ਕਿਹਾ ਕਿ ਇੰਡੀਅਨ ਅੰਬੈਸੀ (Indian Embassy) ਉਨ੍ਹਾਂ ਨੂੰ ਕਹਿ ਰਹੀ ਹੈ ਕਿ ਪੋਲੈਂਡ ਸਲੋਵਾਕੀਆ ਜਾਂ ਹੰਗਰੀ ਬਾਰਡਰ ਤੱਕ ਪਹੁੰਚ ਜਾਓ। ਉਥੋਂ ਲੈ ਜਾਵਾਂਗੇ। ਸਾਡੇ ਕੋਲ ਨਾ ਗੱਡੀ ਅਤੇ ਨਾ ਹੀ ਟ੍ਰੇਨਾਂ ਚੱਲ ਰਹੀਆਂ ਹਨ। ਜਿੱਥੇ ਅਸੀਂ ਰਹਿ ਰਹੇ, ਉਥੋਂ ਪੋਲੈਂਡ ਬਾਰਡਰ 650 ਕਿਲੋਮੀਟਰ ਦੂਰ ਹੈ? ਹੰਗਰੀ ਅਤੇ ਸਲੋਵਾਕੀਆ ਤਕਰੀਬਨ 1100-1200 ਕਿਮੀ ਦੂਰ ਹੈ, ਉਥੋਂ ਤੱਕ ਕਿਵੇਂ ਪਹੁੰਚੀਏ। ਸੜਕਾਂ ਵੀ ਟੈਂਕ ਚੱਲਣ ਕਾਰਣ ਟੁੱਟ ਚੁੱਕੀਆਂ ਹਨ। ਅਜਿਹੇ ਵਿਚ ਟੈਕਸੀ ਵੀ ਨਹੀਂ ਚੱਲ ਰਹੀ ਹੈ। ਇਥੇ ਲਗਾਤਾਰ ਧਮਾਕੇ ਵੀ ਹੋ ਰਹੇ ਹਨ। Also Read : ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਲੋਕ ਯੁਕਰੇਨ ‘ਚ ਫਸੇ, ਪਰਿਵਾਰਾਂ ਨੇ ਸਰਕਾਰ ਨੂੰ ਕੀਤੀ ਅਪੀਲ

Indians in Ukraine: Safety of citizens topmost priority, MEA says. 10 pts

ਗੁਰਭੇਜ ਨੇ ਦੱਸਿਆ ਕਿ ਇਥੇ ਫਲਾਈਟ ਬਹੁਤ ਮਹਿੰਗੀ ਹੋ ਗਈ ਹੈ। ਪਹਿਲਾਂ ਸਾਨੂੰ ਇਥੋਂ 30-32 ਹਜ਼ਾਰ ਦੀ ਟਿਕਟ ਮਿਲਦੀ ਸੀ। ਨਾਰਮਲ ਫਲਾਈਟ ਵਿਚ ਇਸ ਨੂੰ ਵਧਾ ਕੇ 70 ਹਜ਼ਾਰ ਕਰ ਦਿੱਤਾ ਗਿਆ ਹੈ। ਕਲ ਇਕ ਏਅਰ ਇੰਡੀਆ ਦਾ ਜਹਾਜ਼ ਆਇਆ ਸੀ, ਉਸ ਦੀ ਟਿਕਟ 1.20 ਲੱਖ ਰੁਪਏ ਦੀ ਸੀ। ਹਾਲਾਂਕਿ ਇਥੋਂ ਦੇ ਹਾਲਾਤ ਕਾਰਣ ਉਹ ਜਹਾਜ਼ ਹੇਠਾਂ ਨਹੀਂ ਉਤਰ ਸਕਿਆ ਅਤੇ ਉਪਰੋਂ ਹੀ ਵਾਪਸ ਪਰਤ ਗਿਆ। ਗੁਰਭੇਜ ਨੇ ਕਿਹਾ ਕਿ ਕਲ ਉਨ੍ਹਾਂ ਨੂੰ ਪਤਾ ਲੱਗਾ ਕਿ ਰੇਲਵੇ ਸਟੇਸ਼ਨ ‘ਤੇ ਟ੍ਰੇਨ ਆਈ ਹੋਈ ਹੈ। ਅਸੀਂ ਭੱਜੇ-ਭੱਜੇ ਉਥੇ ਪਹੁੰਚੇ ਤਾਂ ਸਾਨੂੰ ਟਿਕਟ ਨਹੀਂ ਮਿਲੀ। ਪੁੱਛਣ ‘ਤੇ ਕਿਹਾ ਗਿਆ ਕਿ ਟ੍ਰੇਨ ਫੁੱਲ ਹੈ। ਸਾਡਾ ਸਾਮਾਨ ਪੈਕ ਹੈ ਪਰ ਕਿੰਝ ਜਾਈਏ? ਕੋਈ ਸਾਧਨ ਹੀ ਨਹੀਂ ਹੈ। ਸਾਰੀ ਰਾਤ ਅਸੀਂ ਬਾਹਰ ਬੈਠੇ ਰਹੇ। ਇਕ ਚਰਚ ਦੇ ਬਾਹਰ ਬਣੇ ਸ਼ੈੱਡ ਵਿਚ ਲੁੱਕ ਕੇ ਜਾਨ ਬਚਾਈ। ਗੁਰਭੇਜ ਨੇ ਦੱਸਿਆ ਕਿ ਮੈਂ ਇਥੇ ਓਡਿਸਾ ਸਟੇਟ ਏਗਰੇਰੀਅਨ ਯੂਨੀਵਰਸਿਟੀ ਵਿਚ ਬਿਜ਼ਨੈੱਸ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਹਾਂ। 7 ਮਹੀਨੇ ਪਹਿਲਾਂ ਹੀ ਇਥੇ ਆਇਆ ਹਾਂ। ਸਾਨੂੰ ਨਹੀਂ ਪਤਾ ਸੀ ਕਿ ਇਹ ਸਭ ਹੋ ਜਾਵੇਗਾ। ਇਹ ਖੇਤਰ ਤਿੰਨ ਪਾਸਿਓਂ ਸਮੁੰਦਰ ਨਾਲ ਘਿਰਿਆ ਹੋਇਆ ਹੈ। ਇਥੇ ਸਾਰੀ ਰਾਤ ਬਲਾਸਟ ਹੋ ਰਹੇ ਹਨ। ਜਿਸ ਨਾਲ ਹੋਸਟਲ ਦੇ ਰੂਮ ਦੇ ਸ਼ੀਸ਼ੇ ਟੁੱਟ ਗਏ। ਇਥੇ ਬਹੁਤ ਠੰਡ ਹੈ। ਸਾਨੂੰ ਹੁਣ ਬੇਸਮੈਂਟ ਵਿਚ ਰੂਮ ਦਿੱਤਾ ਗਿਆ ਹੈ। ਇਥੋਂ ਦਾ ਵਾਰਡਨ ਕਹਿ ਰਿਹਾ ਹੈ ਕਿ ਰੂਮ ਖਾਲੀ ਕਰੋ ਜਾਂ ਕਿਰਾਇਆ ਦਿਓ। ਇਥੇ ਏ.ਟੀ.ਐੱਮ. ਖਾਲੀ ਹੋ ਚੁੱਕੇ ਹਨ। ਜਿਨ੍ਹਾਂ ਵਿਚ ਪੈਸਾ ਹੈ, ਉਥੇ ਇਕ-ਇਕ ਕਿਲੋਮੀਟਰ ਲੰਬੀ ਲਾਈਨ ਲੱਗੀ ਹੋਈ ਹੈ। ਥੋੜ੍ਹੇ ਪੈਸੇ ਬਚੇ ਹੋਏ ਹਨ, ਜੇਕਰ ਉਹ ਇਨ੍ਹਾਂ ਦੇ ਦਈਏ ਤਾਂ ਅਸੀਂ ਘਰ ਵਾਪਸ ਕਿੰਝ ਜਾਵਾਂਗੇ? ਗੁਰਭੇਜ ਨੇ ਯੁਕਰੇਨ ਨੂੰ ਦੱਸਿਆ ਕਿ ਇਥੇ ਰਾਤ 9 ਵਜੇ ਤੋਂ ਸਵੇਰੇ 7 ਵਜੇ ਤੱਕ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਕਿਸੇ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਬਾਹਰ ਯੁਕਰੇਨ ਦੀ ਆਰਮੀ ਘੁੰਮ ਰਹੀ ਹੈ। ਸਾਨੂੰ ਉਨ੍ਹਾਂ ਦੀ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਹੈ।

Leave a Reply

Your email address will not be published. Required fields are marked *