ਕੀਵ : ਯੁਕਰੇਨ (Ukraine) ‘ਤੇ ਰੂਸ ਦੇ ਹਮਲੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਹਨ। ਰਾਜਧਾਨੀ ਕੀਵ (The capital Kyiv) ਵਿਚ ਸਵੇਰੇ 7 ਵੱਡੇ ਧਮਾਕੇ ਹੋਏ। ਹੁਣ ਇਸ ਤਬਾਹੀ ਤੋਂ ਬਾਅਦ ਰੂਸ ਫਿਰ ਗੱਲਬਾਤ ਦੀ ਟੇਬਲ ‘ਤੇ ਆ ਗਿਆ ਹੈ। ਉਥੋਂ ਦੇ ਵਿਦੇਸ਼ ਮੰਤਰੀ (Foreign Minister) ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਯੁਕਰੇਨ (Ukraine) ਦੇ ਫੌਜੀ ਆਪਣੇ ਹਥਿਆਰ ਸੁੱਟ ਦੇਣਗੇ, ਤਾਂ ਗੱਲਬਾਤ ਫਿਰ ਕੀਤੀ ਜਾ ਸਕਦੀ ਹੈ। ਲੋਕ ਪੂਰੀ ਰਾਤ ਘਰਾਂ, ਸਬ ਵੇ ਅਤੇ ਅੰਡਰਗ੍ਰਾਉਂਡ ਸ਼ੈਲਟਰ (Underground shelter) ਵਿਚ ਲੁਕੇ ਰਹੇ। ਖਾਣ-ਪੀਣ ਤੋਂ ਲੈ ਕੇ ਰੋਜ਼ਾਨਾ ਦੀਆਂ ਜ਼ਰੂਰਤ ਵਾਲੀਆਂ ਚੀਜਾਂ ਦੀ ਕਮੀ ਹੋ ਰਹੀ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ (Foreign Minister Sergei Lavrov) ਨੇ ਜੰਗ ਖਤਮ ਹੋਣ ਦੀ ਉਮੀਦ ਵੀ ਖਾਰਿਜ ਕਰ ਦਿੱਤੀ ਹੈ। ਨਿਊਯਾਰਕ ਟਾਈਮਜ਼ ਨਾਲ ਗੱਲਬਾਤ ਵਿਚ ਲਾਵਰੋਵ ਨੇ ਕਿਹਾ ਕਿ ਸਾਨੂੰ ਹੁਣ ਯੁਕਰੇਨ ਨਾਲ ਗੱਲਬਾਤ ਦਾ ਆਫਰ ਕਬੂਲ ਨਹੀਂ ਹੈ। ਗੱਲਬਾਤ ਸਿਰਫ ਇਕ ਸ਼ਰਤ ‘ਤੇ ਹੋ ਸਕਦੀ ਹੈ ਕਿ ਯੁਕਰੇਨ ਸਰੰਡਰ (Ukraine Surrender) ਕਰ ਦੇਵੇ। Also Read : ਯੁਕਰੇਨ ‘ਚ ਫਸੇ ਪੰਜਾਬੀ ਸਟੂਡੈਂਟ ਬੋਲੇ, ਕਈ ਦਿੱਕਤਾਂ ਦਾ ਕਰਨਾ ਪੈ ਰਿਹਾ ਸਾਹਮਣਾ
ਉਨ੍ਹਾਂ ਦੇ ਰਾਸ਼ਟਰਪਤੀ ਹੁਣ ਤੱਕ ਸਿਰਫ ਝੂਠ ਬੋਲਦੇ ਆਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਰਾਤ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਫੋਨ ‘ਤੇ ਗੱਲ ਕੀਤੀ ਸੀ। ਇਸ ਤੋਂ ਬਾਅਦ ਰੂਸ ਵਲੋਂ ਸ਼ੁੱਕਰਵਾਰ ਨੂੰ ਬਿਆਨ ਆਇਆ। ਇਸ ਵਿਚ ਕਿਹਾ ਗਿਆ ਸਾਨੂੰ ਉਮੀਦ ਹੈ ਕਿ ਯੂ.ਐੱਨ. ਸਕਿਓਰਿਟੀ ਕੌਂਸਲ ਦੀ ਮੀਟਿੰਗ ਵਿਚ ਭਾਰਤ ਸਾਡਾ ਸਮਰਥਨ ਕਰੇਗਾ। ਇਥੇ ਜੇਕਰ ਕੋਈ ਰਿਜ਼ੋਲਿਊਸ਼ਨ ਜਾਰੀ ਹੁੰਦਾ ਹੈ ਤਾਂ ਭਾਰਤ ਤੋਂ ਹਮਾਇਤ ਅਤੇ ਸਹਿਯੋਗ ਦੀ ਉਮੀਦ ਕਰਦੇ ਹਾਂ। ਯੁਕਰੇਨ ਦੇ ਚੋਰਨੋਬਿਲ ਨਿਊਕਲੀਅਰ ਪਾਵਰ ਪਲਾਂਟ ਕੋਲ ਵੀਰਵਾਰ ਰਾਤ ਰੂਸੀ ਫੌਜ ਨੇ ਹਮਲੇ ਕੀਤੇ। ਇਥੇ ਕਈ ਧਮਾਕੇ ਵੀ ਹੋਏ। ਇਸ ਦੇ ਚੱਲਦੇ ਇਸ ਐਟਮੀ ਪਲਾਂਟ ਵਿਚ ਰੇਡੀਏਸ਼ਨ ਲੈਵਲ ਵੱਧ ਗਿਆ ਹੈ। ਯੁਕਰੇਨ ਦੀ ਨਿਊਕਲੀਅਰ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਇਲਾਕੇ ਵਿਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਰੇਡੀਏਸ਼ਨ ਲੈਵਲ ਵਧਣ ਨਾਲ ਜਾਨ ਨੂੰ ਖਤਰਾ ਪੈਦਾ ਹੋ ਗਿਆ। ਉਨ੍ਹਾਂ ਨੂੰ ਸਿਹਤ ਸਬੰਧੀ ਦਿੱਕਤਾਂ ਵੀ ਹੋ ਸਕਦੀਆਂ ਹਨ। ਇਸ ਵਿਚਾਲੇ ਯੁਕਰੇਨ ਦੇ ਰੱਖਿਆ ਮੰਤਰਾਲਾ ਨੇ ਨਾਗਰਿਕਾਂ ਨੂੰ ਕਿਹਾ ਹੈ ਕਿ ਰੂਸੀ ਫੌਜ ਦੇ ਮੂਵਮੈਂਟ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਰਹਿਣ। ਇਸ ਦੇ ਨਾਲ ਹੀ ਉਨ੍ਹਾਂ ‘ਤੇ ਪੈਟਰੋਲ ਬੰਬ ਸੁੱਟਣ।




