LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Amazon 'ਤੇ ਇਸ ਦੇਸ਼ ਨੇ ਠੋਕਿਆ 9600 ਕਰੋੜ ਰੁਪਏ ਦਾ ਜੁਰਮਾਨਾ, ਇਹ ਸੀ ਕਾਰਨ

11d7

ਰੋਮ : ਇਟਲੀ (Italy) ਦੀ ਕੰਪੀਟੀਸ਼ਨ ਅਥਾਰਟੀ ਨੇ ਵੀਰਵਾਰ ਨੂੰ ਈ-ਕਾਮਰਸ ਕੰਪਨੀ ਐਮਾਜ਼ੋਨ (Amazon) 'ਤੇ 1.28 ਅਰਬ ਡਾਲਰ (ਕਰੀਬ 9.6 ਹਜ਼ਾਰ ਕਰੋੜ ਰੁਪਏ) ਦਾ ਜੁਰਮਾਨਾ (Fine) ਲਗਾਇਆ ਹੈ। ਰੈਗੂਲੇਟਰ ਦਾ ਕਹਿਣਾ ਹੈ ਕਿ ਐਮਾਜ਼ੋਨ ਨੇ ਆਪਣੇ ਵੇਅਰਹਾਊਸ ਅਤੇ ਡਿਲੀਵਰੀ ਸਿਸਟਮ (Warehouse and Delivery System) ਦੀ ਵਰਤੋਂ ਕਰਦੇ ਹੋਏ ਥਰਡ ਪਾਰਟੀ ਵਿਕਰੇਤਾਵਾਂ (Third party vendors) ਨੂੰ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਇਸ ਨਾਲ ਦੂਜੇ ਵਿਕਰੇਤਾਵਾਂ ਦਾ ਨੁਕਸਾਨ ਹੋਇਆ।

Also Read: 'Omicron' ਖਿਲਾਫ ਬੂਸਟਰ ਡੋਜ਼ ਕਾਰਗਰ, ਕੋਵਿਸ਼ੀਲਡ ਤੇ ਫਾਈਜ਼ਰ 'ਘੱਟ ਅਸਰਦਾਰ'

ਰੈਗੂਲੇਟਰ ਨੇ ਐਮਾਜ਼ੋਨ ਨੂੰ ਤੀਜੀ ਧਿਰ ਦੇ ਵਿਕਰੇਤਾਵਾਂ ਨੂੰ ਸੂਚੀਬੱਧ ਕਰਨ ਵਿੱਚ ਗੈਰ-ਵਿਤਕਰੇ ਵਾਲੇ ਮਾਪਦੰਡਾਂ (ਬਿਨਾਂ ਭੇਦਭਾਵ) ਨੂੰ ਅਪਣਾਉਣ ਦਾ ਆਦੇਸ਼ ਦਿੱਤਾ। ਐਮਾਜ਼ੋਨ ਇਨ੍ਹਾਂ ਹੁਕਮਾਂ ਦੀ ਪਾਲਣਾ ਕਰ ਰਿਹਾ ਹੈ ਜਾਂ ਨਹੀਂ, ਇਸ 'ਤੇ ਟਰੱਸਟੀ ਰਾਹੀਂ ਨਜ਼ਰ ਰੱਖੀ ਜਾਵੇਗੀ। ਇਟਲੀ ਵਿੱਚ, ਐਂਟੀਟਰਸਟ ਰੈਗੂਲੇਟਰ ਇੱਕ ਕੰਪਨੀ ਨੂੰ ਇਸਦੇ ਸਾਲਾਨਾ ਮਾਲੀਏ ਦੇ 10% ਤੱਕ ਜੁਰਮਾਨਾ ਕਰ ਸਕਦਾ ਹੈ। ਹਾਲਾਂਕਿ, ਜੁਰਮਾਨਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੰਪਨੀ ਕਿੰਨਾ ਸਮਾਂ ਅਜਿਹਾ ਕੰਮ ਕਰ ਰਹੀ ਸੀ।

Also Read: ਸੁਖਬੀਰ ਬਾਦਲ ਦਾ ਵੱਡਾ ਐਲਾਨ, BSP ਤੋਂ ਹੋਵੇਗਾ ਇਕ ਡਿਪਟੀ CM

ਐਮਾਜ਼ੋਨ ਨੇ ਦਿੱਤੀ ਇਹ ਪ੍ਰਤਿਕਿਰਿਆ
ਐਮਾਜ਼ੋਨ ਨੇ ਰੈਗੂਲੇਟਰ ਦੀ ਇਸ ਕਾਰਵਾਈ ਨੂੰ ਗਲਤ ਦੱਸਿਆ ਹੈ। ਕੰਪਨੀ ਹੁਣ ਜੁਰਮਾਨੇ ਦੇ ਖਿਲਾਫ ਅਪੀਲ ਕਰੇਗੀ। ਜੇਕਰ ਹੇਠਲੀ ਅਦਾਲਤ ਐਮਾਜ਼ੋਨ 'ਤੇ ਲਗਾਏ ਗਏ ਜੁਰਮਾਨੇ ਨੂੰ ਸਹੀ ਮੰਨਦੀ ਹੈ ਤਾਂ ਉਸ ਨੂੰ ਉੱਚ ਅਦਾਲਤ ਵਿਚ ਜਾਣ ਦਾ ਅਧਿਕਾਰ ਹੋਵੇਗਾ। ਜੇਕਰ ਅਦਾਲਤ ਨੂੰ ਲੱਗਦਾ ਹੈ ਕਿ ਜੁਰਮਾਨਾ ਬਹੁਤ ਜ਼ਿਆਦਾ ਹੈ, ਤਾਂ ਉਹ ਇਸ ਨੂੰ ਘਟਾ ਸਕਦੀ ਹੈ।

Also Read: ਕੇਂਦਰੀ ਕਰਮਚਾਰੀਆਂ ਨੂੰ ਨਵੇਂ ਸਾਲ 'ਤੇ ਮਿਲੇਗਾ ਤੋਹਫਾ! ਤਨਖਾਹਾਂ 'ਚ ਹੋ ਸਕਦੈ ਵਾਧਾ

ਰੈਗੂਲੇਟਰੀ ਅਥਾਰਟੀ ਦੁਆਰਾ ਦੋ ਸਾਲਾਂ ਦੀ ਜਾਂਚ ਵਿੱਚ ਪਾਇਆ ਗਿਆ ਕਿ 2019 ਵਿੱਚ, ਔਨਲਾਈਨ ਮਾਰਕੀਟ ਵਿੱਚ ਐਮਾਜ਼ਾਨ ਦੀ ਮਾਰਕੀਟ ਹਿੱਸੇਦਾਰੀ ਉਸਦੇ ਨਜ਼ਦੀਕੀ ਵਿਰੋਧੀਆਂ ਨਾਲੋਂ ਪੰਜ ਗੁਣਾ ਸੀ, ਜੋ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਵਧ ਰਹੀ ਸੀ। ਇਟਲੀ ਵਿੱਚ, 2019 ਵਿੱਚ, ਥਰਡ ਪਾਰਟੀ ਵਿਕਰੇਤਾਵਾਂ ਦੁਆਰਾ ਔਨਲਾਈਨ ਵੇਚੇ ਗਏ ਸਾਰੇ ਉਤਪਾਦਾਂ ਵਿੱਚੋਂ 70 ਪ੍ਰਤੀਸ਼ਤ ਇਕੱਲੇ ਐਮਾਜ਼ੋਨ 'ਤੇ ਸਨ।

In The Market