LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੇਂਦਰੀ ਕਰਮਚਾਰੀਆਂ ਨੂੰ ਨਵੇਂ ਸਾਲ 'ਤੇ ਮਿਲੇਗਾ ਤੋਹਫਾ! ਤਨਖਾਹਾਂ 'ਚ ਹੋ ਸਕਦੈ ਵਾਧਾ

11d4

ਨਵੀਂ ਦਿੱਲੀ- ਕੇਂਦਰੀ ਕਰਮਚਾਰੀਆਂ (Central Employees) ਤੇ ਪੈਨਸ਼ਨਰਾਂ (Pensioners) ਦਾ ਮਹਿੰਗਾਈ ਭੱਤਾ ਫਿਰ ਵਧਣ ਜਾ ਰਿਹਾ ਹੈ। ਦਰਅਸਲ ਨਵੇਂ ਸਾਲ ਦੀ ਪਹਿਲੀ ਛਿਮਾਹੀ ਲਈ ਮਹਿੰਗਾਈ ਭੱਤਾ (Dearness allowance) ਵਧਣ ਜਾ ਰਿਹਾ ਹੈ। ਵਧਦੀ ਮਹਿੰਗਾਈ ਦੇ ਮੱਦੇਨਜ਼ਰ ਮੰਨਿਆ ਜਾ ਰਿਹਾ ਹੈ ਕਿ ਇਹ ਵਾਧਾ 3 ਫੀਸਦੀ ਹੋ ਸਕਦਾ ਹੈ। ਇਸ ਵਾਧੇ ਤੋਂ ਬਾਅਦ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਵਧ ਕੇ 34 ਫੀਸਦੀ ਹੋ ਜਾਵੇਗਾ। ਇਸ ਨਾਲ ਹੀ ਪੈਨਸ਼ਨਰਾਂ ਦੀ ਮਹਿੰਗਾਈ ਰਾਹਤ ਵੀ 3 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ 34 ਫੀਸਦੀ ਮਹਿੰਗਾਈ ਰਾਹਤ ਮਿਲੇਗੀ।

Also Read: ਜਬਰ-ਜ਼ਨਾਹ ਮਾਮਲੇ 'ਚ ਬੈਂਸ ਖਿਲਾਫ ਅਦਾਲਤ ਦਾ ਸਖਤ ਹੁਕਮ, ਕਿਹਾ-'23 ਦਸੰਬਰ ਤੱਕ ਗ੍ਰਿਫਤਾਰ ਕਰ ਕਰੋ ਪੇਸ਼'

ਐਲਾਨ ਕਦੋਂ ਹੋਵੇਗਾ
ਨਵੇਂ ਸਾਲ 2022 'ਚ ਮਹਿੰਗਾਈ ਭੱਤੇ ਜਾਂ ਮਹਿੰਗਾਈ ਰਾਹਤ 'ਚ ਵਾਧੇ 'ਤੇ ਫੈਸਲਾ ਹੋਣ ਜਾ ਰਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਾਰਚ ਮਹੀਨੇ 'ਚ ਕੇਂਦਰ ਸਰਕਾਰ ਇਸ ਨੂੰ ਵਧਾਉਣ ਦਾ ਫੈਸਲਾ ਲੈ ਸਕਦੀ ਹੈ ਅਤੇ ਸਾਲ 2022 ਦੀ ਪਹਿਲੀ ਛਿਮਾਹੀ ਲਈ ਮਹਿੰਗਾਈ ਭੱਤੇ 'ਤੇ ਫੈਸਲਾ ਮਾਰਚ 'ਚ ਲਿਆ ਜਾ ਸਕਦਾ ਹੈ। ਦੱਸ ਦਈਏ ਕਿ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਮਹਿੰਗਾਈ ਭੱਤੇ ਵਿਚ ਸਾਲ ਵਿਚ ਦੋ ਵਾਰ ਵਾਧਾ ਕੀਤਾ ਜਾਂਦਾ ਹੈ।

Also Read: ਬਠਿੰਡਾ 'ਚ ਮਿਲਿਆ ਸ਼ੱਕੀ ਅਟੈਚੀ, ਪੁਲਿਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਮਹਿੰਗਾਈ ਭੱਤਾ ਹਰ ਸਾਲ ਦੋ ਵਾਰ ਵਧਾਇਆ ਜਾਂਦਾ ਹੈ ਅਤੇ ਹਰ ਛਿਮਾਹੀ ਲਈ ਨਿਸ਼ਚਿਤ ਕੀਤਾ ਜਾਂਦਾ ਹੈ। ਸਾਲ 2022 ਦੀ ਪਹਿਲੀ ਛਿਮਾਹੀ ਵਿਚ ਡੀਏ ਵਿੱਚ ਵਾਧੇ ਤੋਂ ਬਾਅਦ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਮਹਿੰਗਾਈ ਰਾਹਤ ਵਧਣ ਨਾਲ ਪੈਨਸ਼ਨਰਾਂ ਦੀ ਪੈਨਸ਼ਨ ਵਿਚ ਵੀ ਵਾਧਾ ਹੋਵੇਗਾ। ਹਾਲਾਂਕਿ ਸਰਕਾਰ ਦੇ ਇਸ ਫੈਸਲੇ ਨਾਲ ਕੇਂਦਰ ਸਰਕਾਰ ਦੇ ਕਰੀਬ 48 ਲੱਖ ਮੁਲਾਜ਼ਮਾਂ ਅਤੇ 65 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ।

Also Read: 'ਤੈਨੂੰ ਦਿੱਲੀਏ ਜਿੱਤ ਕੇ ਪੰਜਾਬ ਚੱਲੇ ਆਂ' ਕਿਸਾਨ ਅੰਦੋਲਨ 'ਤੇ ਬੋਲੇ ਗਾਇਕ ਰੇਸ਼ਮ ਅਨਮੋਲ

In The Market