LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੰਗਲੀ ਸੂਰਾਂ ਦਾ ਪੰਜਾਬ ਟੂ ਕੈਨੇਡਾ ਕਨੈਕਸ਼ਨ, ਇਸ ਕੰਮ ਲਈ ਕੀਤੀ ਜਾਂਦੀ ਤਸਕਰੀ 

29december

ਹਿਸਾਰ : ਤਸਕਰੀ (Smuggling) ਕਰਕੇ ਲਿਆਂਦੇ ਗਏ ਜੰਗਲੀ ਸੂਰਾਂ (Wild boar) ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਵਾਈਲਡ ਲਾਈਫ ਟੀਮ (Wildlife team) ਮੁਤਾਬਕ ਇਕ ਜੰਗਲੀ ਸੂਰ ਦੀ ਕੀਮਤ ਲੱਖਾਂ ਰੁਪਏ ਹੈ। ਨਾਜਾਇਜ਼ ਮਾਰਕੀਟ (Illegal market) ਵਿਚ ਜੰਗਲੀ ਸੂਰ ਦੇ ਮਾਸ, ਦੰਦ ਅਤੇ ਹੱਡੀਆਂ ਦੀ ਮੰਗ ਕਾਰਣ ਇਨ੍ਹਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਜੰਗਲੀ ਸੂਰਾਂ ਦੀ ਤਸਕਰੀ ਦਾ ਨੈੱਟਵਰਕ ਵਾਇਆ ਪੰਜਾਬ ਟੂ ਕੈਨੇਡਾ (Punjab to Canada) ਜੁੜਿਆ ਹੋਇਆ ਹੈ। ਬਾਹਰੀ ਦੇਸ਼ਾਂ ਵਿਚ ਸੂਰ ਦੇ ਮਾਸ ਦੀ ਜ਼ਿਆਦਾਤਰ ਡਿਮਾਂਡ ਕਾਰਣ ਹੀ ਪਿਛਲੇ ਕੁਝ ਸਾਲਾਂ ਵਿਚ ਇਨ੍ਹਾਂ ਦੀ ਤਸਕਰੀ ਦੇ ਕੇਸ ਵਧੇ ਹਨ। Also Read : 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਮੰਡਰਾਇਆ ਓਮੀਕ੍ਰੋਨ ਦਾ ਖਤਰਾ, ਸ਼ੂਟਿੰਗ ਹੋਈ ਪੋਸਟਪੋਨ

जंगली सुअर किसानों के लिए बने सिरदर्द , ये हैं फसल बचाने के 6 मुफ्त के उपाय

ਐਤਵਾਰ ਨੂੰ ਹਿਸਾਰ ਵਾਈਲਡ ਲਾਈਫ ਟੀਮ ਨੇ ਇਕ ਪਿਕਅਪ ਨਾਲ 58 ਜੰਗਲੀ ਸੂਅਰਾਂ ਨੂੰ ਬਰਾਮਦ ਕੀਤਾ। ਨਾਲ ਹੀ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ। ਤਸਕਰੀ ਕਰਦੇ ਹੋਏ ਫੜੇ ਗਏ ਰਾਜਸਥਾਨ ਦੇ ਪੁਸ਼ਕਰ ਵਾਸੀ ਮੁਕਨ ਸਿੰਘ ਅਤੇ ਵਿਜੇ ਸਿੰਘ ਨੇ ਦੱਸਿਆ ਕਿ ਇਨ੍ਹਾਂ ਸੂਰਾਂ ਨੂੰ ਗੁਜਰਾਤ ਤੋਂ ਲਿਆਂਦਾ ਗਿਆ ਹੈ। ਵਾਈਲਡ ਲਾਈਫ ਟੀਮ ਦੇ ਇੰਸਪੈਕਟਰ ਜੈਵਿੰਦਰ ਨਹਰਾ ਮੁਤਾਬਕ ਦੋਹਾਂ ਮੁਲਜ਼ਮਾਂ ਨੂੰ ਕੁਰੂਕਸ਼ੇਤਰ ਕੋਰਟ ਵਿਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ। ਗੁਜਰਾਤ ਤੋਂ ਤਸਕਰੀ ਕਰਕੇ ਸੂਰ ਭੇਜਣ ਵਾਲੇ ਅਤੇ ਅੰਬਾਲਾ ਵਿਚ ਇਨ੍ਹਾਂ ਨੂੰ ਖਰੀਦਣ ਵਾਲੇ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਬਰਾਮਦ ਜੰਗਲੀ ਸੂਰਾਂ ਨੂੰ ਕਲੇਸਰ ਦੇ ਜੰਗਲਾਂ ਵਿਚ ਛੱਡ ਦਿੱਤਾ ਗਿਆ ਹੈ। Also Read : ਸੂਡਾਨ ਵਿਚ ਸੋਨੇ ਦੀ ਖਦਾਨ ਧੱਸਣ ਕਾਰਣ 38 ਲੋਕਾਂ ਦੀ ਹੋਈ ਮੌਤ

पंजाब में जंगली सूअरों के आंतक से परेशान गन्ना किसान
ਵਾਈਲਡ ਲਾਈਫ ਅਧਿਕਾਰੀ ਰਾਮੇਸ਼ਵਰ ਦਾਸ ਮੁਤਾਬਕ ਬਲੈਕ ਮਾਰਕੀਟ ਵਿਚ ਇਕ ਜੰਗਲੀ ਸੂਰ ਲੱਖਾਂ ਰੁਪਏ ਵਿਚ ਵਿਕਦਾ ਹੈ। ਤੰਤਰ ਕ੍ਰਿਆਵਾਂ ਵਿਚ ਇਸਤੇਮਾਲ ਹੋਣ ਦੇ ਕਾਰਣ ਸੂਰ ਦੇ ਦੰਦ ਦੀ ਕੀਮਤ ਵੀ ਮੂੰਹਮੰਗੀ ਮਿਲਦੀ ਹੈ। ਕਈ ਆਨਲਾਈਨ ਸਾਈਟ 'ਤੇ ਸੂਰ ਦੇ ਦੰਦ ਦਾ ਨਾਜਾਇਜ਼ ਕਾਰੋਬਾਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸੂਰ ਦੇ ਮਾਸ ਨੂੰ ਮਰਦਾਨਾ ਪਾਵਰ ਵਧਾਉਣ, ਮਾਸਪੇਸ਼ੀਆਂ ਦੀ ਤਾਕਤ ਵਧਾਉਣ ਅਤੇ ਦਿਲ ਨੂੰ ਮਜ਼ਬੂਤ ਬਣਾਉਣ ਤੋਂ ਲੈ ਕੇ ਕਈ ਦਾਅਵਿਆਂ ਦੇ ਨਾਲ ਵੇਚਿਆ ਜਾਂਦਾ ਹੈ। ਸੂਰਾਂ ਦੇ ਮਾਸ ਦੀ ਤਸਕਰੀ ਦਾ ਨੈੱਟਵਰਕ ਕੈਨੇਡਾ ਵਰਗੇ ਦੇਸ਼ਾਂ ਤੱਕ ਫੈਲਿਆ ਹੋਇਆ ਹੈ। ਵਿਦੇਸ਼ਾਂ ਵਿਚ ਸੂਰ ਦੇ ਮਾਸ ਦੇ ਅਚਾਰ ਦੀ ਜ਼ਿਆਦਾ ਡਿਮਾਂਡ ਹੁੰਦੀ ਹੈ। ਇਸ ਕਾਰਣ ਗੁਜਰਾਤ ਦੇ ਜੰਗਲਾਂ ਤੋਂ ਫੜ ਕੇ ਇਨ੍ਹਾਂ ਸੂਰਾਂ ਨੂੰ ਤਸਕਰੀ ਕਰਕੇ ਪੰਜਾਬ-ਹਰਿਆਣਾ ਲਿਆਂਦਾ ਜਾਂਦਾ ਹੈ। ਇਸ ਤੋਂ ਬਾਅਦ ਇਥੇ ਸੂਰ ਦੇ ਮਾਸ ਦਾ ਅਚਾਰ ਤਿਆਰ ਕਰਕੇ ਨਾਜਾਇਜ਼ ਤੌਰ 'ਤੇ ਸਪਲਾਈ ਕੀਤਾ ਜਾਂਦਾ ਹੈ। ਰਾਮੇਸ਼ਵਰਦਾਸ ਮੁਤਾਬਕ ਜੰਗਲੀ ਸੂਰ ਦਾ ਮਾਸ, ਦੰਦ ਜਾਂ ਹੱਡੀ ਰੱਖਣਾ ਵੀ ਵਾਈਲਡ ਲਾਈਫ ਐਕਟ ਮੁਤਾਬਕ ਅਪਰਾਧ ਹੈ।

In The Market