LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਸ ਦੇ ਹਮਲੇ ਪਿੱਛੋਂ ਨਾਟੋ ਦਾ ਵੱਡਾ ਐਲਾਨ, ਯੁਕਰੇਨ ਦੇ ਗੁਆਂਢੀ ਦੇਸ਼ਾਂ 'ਚ ਫੌਜ ਦੀ ਕੀਤੀ ਜਾਵੇਗੀ ਤਾਇਨਾਤੀ

26feb nato

ਕੀਵ : ਯੁਕਰੇਨ 'ਤੇ ਰੂਸ (Russia on Ukraine) ਦੇ ਹਮਲੇ ਤੋਂ ਬਾਅਦ ਨਾਟੋ ਨੇ ਵੱਡਾ ਐਲਾਨ (Big announcement by NATO) ਕੀਤਾ ਹੈ। ਨਾਟੋ ਚੀਫ ਜੇਨਸ ਸਟੋਲਟੇਨਬਰਗ (NATO Chief Jens Stoltenberg) ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ (US President Joe Biden) ਅਤੇ ਉਨ੍ਹਾਂ ਦੇ ਹਮਰੁਤਬਾ ਯੁਕਰੇਨ (Peer Ukraine) 'ਤੇ ਰੂਸ ਦੇ ਹਮਲੇ ਦੇ ਮੱਦੇਨਜ਼ਰ ਆਪਣੇ ਸਹਿਯੋਗੀ ਦੇਸ਼ਾਂ ਦੀ ਰਾਖੀ ਲਈ ਫੌਜ ਦੀ ਤਾਇਨਾਤੀ 'ਤੇ ਸਹਿਮਤ ਹੋਏ ਹਨ। ਜੇਨਸ ਸਟੋਲਟੇਨਬਰਗ (Jens Stoltenberg) ਨੇ ਕਿਹਾ ਕਿ ਨੇਤਾਵਾਂ ਨੇ ਨਾਟੋ ਪ੍ਰਤੀਕਿਰਿਆ ਦਸਤੇ ਦੀ ਕੁਝ ਤੁਰੰਤ ਤਾਇਨਾਤ ਹੋਣ ਵਾਲੀ ਟੁਕੜੀਆਂ ਨੂੰ ਭੇਜਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਫੌਜੀਆਂ ਦੀ ਤਾਇਨਾਤੀ ਕੀਤੀ ਜਾਵੇਗੀ। ਪਰ ਉਨ੍ਹਾਂ ਨੇ ਕਿਹਾ ਕਿ ਇਸ ਕਦਮ ਵਿਚ ਜ਼ਮੀਨੀ, ਸਮੁੰਦਰੀ ਅਤੇ ਵਾਯੂ ਸ਼ਕਤੀ ਸ਼ਾਮਲ ਹੈ। ਮੰਨਿਆ ਜਾ ਰਿਹਾ ਹੈ ਕਿ ਰੂਸ ਦੇ ਰੋਮਾਨੀਆ (Romania of Russia) ਵਿਚ ਇਕ ਜਹਾਜ਼ 'ਤੇ ਹਮਲੇ ਤੋਂ ਬਾਅਦ ਇਹ ਕਦਮ ਚੁੱਕਿਆ ਜਾ ਰਿਹਾ ਹੈ। ਦਰਅਸਲ ਰੋਮਾਨੀਆ ਨਾਟੋ ਦਾ ਮੈਂਬਰ ਹੈ। Also Read : ਦੇਸ਼ 'ਚ ਲੰਘੇ 24 ਘੰਟਿਆਂ 'ਚ ਆਏ ਕੋਰੋਨਾ ਦੇ ਇੰਨੇ ਮਾਮਲੇ, 255 ਲੋਕਾਂ ਨੇ ਤੋੜਿਆ ਦਮ

NATO - News: NATO Secretary General statement on Russia's unprovoked attack  on Ukraine, 24-Feb.-2022

ਜੇਨਸ ਸਟੋਲਟੇਨਬਰਗ ਨੇ ਕਿਹਾ ਕਿ ਰੂਸ ਦਾ ਮਕਸਦ ਯੁਕਰੇਨ ਤੱਕ ਸੀਮਤ ਨਹੀਂ ਹੈ। ਅਜਿਹੇ ਵਿਚ ਸਹਿਯੋਗੀ ਦੇਸ਼ਾਂ ਵਿਚ ਜ਼ਮੀਨ 'ਤੇ ਸਮੁੰਦਰ ਅਤੇ ਹਵਾ ਵਿਚ ਨਾਟੋ ਰਿਸਪਾਂਸ ਫੋਰਸ ਦੀਆਂ ਟੁਕੜੀਆਂ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਟੋਲਟੇਨਬਰਗ ਨੇ ਕਿਹਾ ਕਿ ਯੁਕਰੇਨ 'ਤੇ ਰੂਸ ਦਾ ਹਮਲਾ ਯੁਕਰੇਨ 'ਤੇ ਹਮਲੇ ਤੋਂ ਕਿਤੇ ਜ਼ਿਆਦਾ ਹੈ। ਇਹ ਯੁਕਰੇਨ ਵਿਚ ਨਿਰਦੋਸ਼ ਲੋਕਾਂ 'ਤੇ ਇਕ ਵਿਨਾਸ਼ਕਾਰੀ ਭਿਆਨਕ ਹਮਲਾ ਤਾਂ ਹੈ ਹੀ, ਪਰ ਇਹ ਪੂਰੇ ਯੂਰਪੀ ਸੁਰੱਖਿਆ ਵਿਵਸਥਾ 'ਤੇ ਵੀ ਹਮਲਾ ਹੈ, ਅਤੇ ਇਹੀ ਕਾਰਣ ਹੈ ਕਿ ਅਸੀਂ ਇਸ ਨੂੰ ਇੰਨੀ ਗੰਭੀਰਤਾ ਨਾਲ ਲੈ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਰੂਸ ਦਾ ਟੀਚਾ ਯੁਕਰੇਨ ਦੀ ਸਰਕਾਰ ਨੂੰ ਬਦਲਣਾ ਹੈ। ਮੈਂ ਯੁਕਰੇਨ ਦੇ ਹਥਿਆਰਬੰਦ ਦਸਤਿਆਂ ਪ੍ਰਤੀ ਆਪਣਾ ਸਨਮਾਨ ਜਤਾਵਾਂਗਾ, ਜੋ ਅਸਲ ਵਿਚ ਬਹੁਤ ਵੱਡੀ ਹਮਲਾਵਰ ਰੂਸੀ ਫੌਜ ਦੇ ਖਿਲਾਫ ਲੜ ਕੇ ਅਤੇ ਖੜ੍ਹੇ ਹੋ ਕੇ ਆਪਣੀ ਬਹਾਦੁਰੀ ਅਤੇ ਸਾਹਸ ਸਾਬਿਤ ਕਰ ਰਹੇ ਹਨ। Also Read : ਯੁਕਰੇਨ 'ਚ ਫਸੇ ਪੰਜਾਬੀਆਂ ਲਈ ਪੰਜਾਬ ਸਰਕਾਰ ਨੇ ਬਣਾਇਆ ਨਾਨ ਸਟਾਪ ਚੱਲਣ ਵਾਲਾ ਕੰਟਰੋਲ ਰੂਮ

NATO strengthens forces in its east, says 'Russia will pay heavy economic,  political price'

ਯੁਕਰੇਨ 'ਤੇ ਰੂਸ ਦੇ ਹਮਲੇ ਨੇ ਗੁਆਂਢੀ ਦੇਸ਼ਾਂ ਨੂੰ ਵੀ ਡਰਾ ਦਿੱਤਾ ਹੈ। ਗੁਆਂਢ ਦੇ ਦੇਸ਼ ਰੋਮਾਨੀਆ, ਪੋਲੈਂਡ, ਲਾਤਵੀਆ, ਐਸਟੋਨੀਆ ਸਬ ਅਲਰਟ 'ਤੇ ਹਨ। ਇਨ੍ਹਾਂ ਦੇਸ਼ਾਂ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਫੌਜ ਕਿਸੇ ਵੀ ਹਮਲੇ ਦਾ ਸਾਹਮਣਾ ਕਰਨ ਲਈ ਤਿਆਰ ਰੱਖੀ ਗਈ ਹੈ। ਇਹ ਉਹ ਦੇਸ਼ ਹਨ ਜੋ ਨਾਟੋ ਦੇ ਮੈਂਬਰ ਬਣ ਚੁੱਕੇ ਹਨ ਅਤੇ ਰੂਸ ਦੀਆਂ ਅੱਖਾਂ ਵਿਚ ਲਗਾਤਾਰ ਖਟਕਦੇ ਰਹੇ ਹਨ। ਰੂਸ ਨਾਟੋ ਦੇਸ਼ਾਂ ਦੇ ਖਿਲਾਫ ਖੜ੍ਹਾ ਹੋ ਕੇ ਸੋਵੀਅਤ ਸੰਘ ਦੇ ਪੁਰਾਣੇ ਪ੍ਰਭਾਵ ਵਾਲੇ ਇਲਾਕਿਆਂ ਵਿਚ ਫਿਰ ਦਬਦਬਾ ਸਥਾਪਿਤ ਕਰਨਾ ਚਾਹੁੰਦਾ ਹੈ। ਇਸ ਦੇ ਲਈ ਉਹ ਨਾਟੋ ਦੇਸ਼ਾਂ ਨੂੰ ਮੱਧ ਯੂਰਪ, ਪੂਰਬੀ ਯੁਰਪ ਅਤੇ ਬਾਲਟਿਕ ਇਲਾਕਿਆਂ ਵਿਚ 1997 ਦੇ ਪਹਿਲੇ ਦੀ ਸੀਮਾ ਰੇਖਾ ਤੋਂ ਪਿੱਛੇ ਹਟ ਜਾਣ ਨੂੰ ਲਗਾਤਾਰ ਕਹਿੰਦਾ ਹੈ। ਜੇਕਰ ਅਜਿਹਾ ਹੋਇਆ ਨਾਟੋ ਦੇਸ਼ਾਂ ਨੂੰ ਨਾ ਸਿਰਫ ਯੁਕਰੇਨ ਸਗੋਂ ਲਾਤਵੀਆ, ਐਸਟੋਨੀਆ ਸਮੇਤ ਕਈ ਦੇਸ਼ਾਂ ਤੋਂ ਹਟਣਾ ਹੋਵੇਗਾ। ਰੂਸ ਨੇ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਸਾਫ ਕਿਹਾ ਸੀ ਕਿ ਨਾ ਤਾਂ ਉਹ ਰੂਸੀ ਸਰਹੱਦ ਵਲੋਂ ਨਾਟੋ ਦਾ ਵਿਸਤਾਰ ਬਰਦਾਸ਼ਤ ਕਰੇਗਾ ਅਤੇ ਨਾ ਹੀ ਯੁਕਰੇਨ ਵਰਗੇ ਗੁਆਂਢੀ ਦੇਸ਼ਾਂ ਵਿਚ ਨਾਟੋ ਵਲੋਂ ਹਥਿਆਰਾਂ ਦੀ ਤਾਇਨਾਤੀ ਨੂੰ। ਉਦੋਂ ਤੋਂ ਰੂਸ ਯੁਕਰੇਨ ਬਾਰਡਰ 'ਤੇ ਫੌਜ ਦੀ ਤਾਇਨਾਤੀ ਵੱਧਦੀ ਚਲੀ ਗਈ ਅਤੇ ਹੁਣ ਹਮਲੇ ਦੇ ਰੂਪ ਵਿਚ ਉਸ ਦਾ ਪਲਾਨ ਸਾਹਮਣੇ ਆ ਗਿਆ ਹੈ।

In The Market