LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੀਕ ਹੋਇਆ ਏਅਰਲਾਈਨ ਦਾ ਦਸਤਾਵੇਜ਼, ਪਤਾ ਲੱਗਾ ਜਹਾਜ਼ ਉਡਾਉਣਾ ਭੁੱਲ ਰਹੇ ਪਾਇਲਟ

6jan00

ਮੈਲਬੌਰਨ: ਕੋਵਿਡ-19 ਮਹਾਮਾਰੀ (Covid-19 epidemic) ਦੌਰਾਨ ਲੰਬੀ ਬ੍ਰੇਕ ਤੋਂ ਬਾਅਦ ਕੰਮ 'ਤੇ ਪਰਤੇ ਪਾਇਲਟ ਫਲਾਈਟਸ (Pilot flights) ਉਡਾਉਣ ਵਿਚ ਗਲਤੀਆਂ ਕਰ ਰਹੇ ਹਨ। ਇਕ ਵੱਡੀ ਆਸਟ੍ਰੇਲੀਅਨ ਏਅਰਲਾਈਨ ਕਵਾਂਟਸ ਏਅਰਵੇਜ਼ (Australian airline Quantum Airways) ਦੇ ਲੀਕ ਹੋਏ ਦਸਤਾਵੇਜ਼ ਵਿਚ ਇਹ ਗੱਲ ਸਾਹਮਣੇ ਆਈ ਹੈ। ਬੁੱਧਵਾਰ ਨੂੰ ਆਸਟ੍ਰੇਲੀਆ ਦੀ ਮੀਡੀਆ ਰਿਪੋਰਟਸ (Australian media reports) ਵਿਚ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਗਈ। ਕਵਾਂਟਸ ਨੇ ਆਪਣੀ ਪਾਇਲਟ ਰਿਪੋਰਟ (Pilot Report) ਵਿਚ ਕੁਝ ਆਮ ਗਲਤੀਆਂ ਦਾ ਜ਼ਿਕਰ ਕੀਤਾ ਹੈ। ਜਿਨ੍ਹਾਂ ਵਿਚ ਪਾਰਕਿੰਗ ਬ੍ਰੇਕ ਲੱਗੀ (Parking break) ਹੋਣ ਦੇ ਬਾਵਜੂਦ ਟੇਕ-ਆਫ ਸ਼ੁਰੂ ਕਰ ਦੇਣਾ ਅਤੇ ਉਚਾਈ ਨੂੰ ਹਵਾ ਦੀ ਗਤੀ ਸਮਝ ਲੈਣ ਵਰਗੀਆਂ ਗਲਤੀਆਂ ਆਮ ਹਨ। ਆਸਟ੍ਰੇਲੀਅਨ ਅਖਬਾਰਾਂ ਸਿਡਨੀ ਮਾਰਨਿੰਗ ਹੇਰਾਲਡ (Australian newspapers Sydney Morning Herald) ਅਤੇ ਮੈਲਬੋਰਨਸ ਐਜ ਦੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। Also Read : ਫਿਰੋਜ਼ਪੁਰ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਟਵੀਟ, ਰਾਸ਼ਟਰਪਤੀ ਨੂੰ ਕੀਤਾ ਧੰਨਵਾਦ


ਖੁਸਕਿਸਮਤੀ ਇਹ ਰਹੀ ਕਿ ਪਾਇਲਟਾਂ ਨੇ ਇਹ ਗਲਤੀਆਂ ਅਸਲ ਉਡਾਣਾਂ ਦੌਰਾਨ ਨਹੀਂ ਸਗੋਂ ਰਿਫ੍ਰੈਸ਼ਰ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਕੀਤੀ। ਮੀਡੀਆ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਕਿ ਕਾਕਪਿਟ ਪੈਨਲ ਵਿਚ ਸਵਿੱਚ ਵੀ ਗਲਤ ਥਾਵਾਂ 'ਤੇ ਰੱਖੇ ਸਨ ਅਤੇ ਕਰੂ ਉਨ੍ਹਾਂ ਨੂੰ ਲਭਣ ਵਿਚ ਲੱਗਾ ਸੀ ਅਤੇ ਉਹ ਇਸ ਸਥਿਤੀ ਨੂੰ ਸਮਝ ਨਹੀਂ ਰਹੇ ਸਨ। ਰਿਪੋਰਟਸ ਮੁਤਾਬਕ ਦਸਤਾਵੇਜ਼ ਵਿਚ ਕਵਾਂਟਸ ਦੇ ਫਲੀਟ ਆਪ੍ਰੇਸ਼ਨ ਮੁਖੀ ਨੇ ਕਿਹਾ ਹੈ ਕਿ ਕੋਵਿਡ-19 ਦੇ ਚੱਲਦਿਆਂ ਫਲਾਈਟਸ ਦੀ ਆਵਾਜਾਈ ਵਿਚ ਆਈਆਂ ਰੁਕਾਵਟਾਂ ਕਾਰਣ ਪਾਇਲਟਾਂ ਕੋਲ ਹਾਲੀਆ ਦਿਨਾਂ ਵਿਚ ਬਹੁਤ ਘੱਟ ਫਲਾਈਟ ਉਡਾਉਣ ਦਾ ਤਜ਼ਰਬਾ ਰਿਹਾ ਹੈ। ਜਦੋਂ ਕਿ ਫਲਾੀਟਸ ਨੂੰ ਉਡਾਉਣ ਲਈ ਇਹ ਇਕ ਜ਼ਰੂਰੀ ਹੁਨਰ ਮੰਨਿਆ ਜਾਂਦਾ ਹੈ, ਇਸ ਨੂੰ ਤਾਜ਼ਾਪਨ ਵੀ ਕਹਿੰਦੇ ਹਨ। ਅਖੀਰ ਵਿਚ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਤਜ਼ਰਬੇਕਾਰ ਪਾਇਲਟ ਪਰਤਣ ਤੋਂ ਬਾਅਦ ਜਾਣਕਾਰੀ ਸਬੰਧੀ ਸਮਰੱਥਾ ਵਿਚ ਕਮੀ ਦਾ ਅਹਿਸਾਸ ਕਰ ਰਹੇ ਸਨ।ਕਵਾਂਟਸ ਦੀ ਇਕ ਬੁਲਾਰਣ ਨੇ ਇਸ ਮੁੱਦੇ 'ਤੇ ਕਿਹਾ ਕਿ ਦੁਨੀਆ ਭਰ ਵਿਚ ਏਅਰਲਾਈਨ ਕੋਵਿਡ ਤੋਂ ਪਹਿਲਾਂ ਦੀ ਤਰ੍ਹਾਂ ਉਡਾਣਾਂ ਭਰਨ ਲਈ ਮੁਸ਼ਕਿਲ ਤਰੀਕਿਆਂ ਤੋਂ ਕੋਸ਼ਿਸ਼ਾਂ ਕਰ ਰਹੀ ਹੈ। ਇਨ੍ਹਾਂ ਕੋਸ਼ਿਸ਼ਾਂ ਵਿਚ ਉਨ੍ਹਾਂ ਪਾਇਲਟਾਂ ਨੂੰ ਵਾਪਸ ਲਿਆਉਣਾ ਵੀ ਸ਼ਾਮਲ ਹੈ। ਜਿਨ੍ਹਾਂ ਨੇ ਲੰਬਾ ਸਮਾਂ ਬਿਨਾਂ ਕੋਈ ਪਾਇਲਟ ਉਡਾਏ ਗੁਜ਼ਾਰਿਆ ਹੈ। Also Read : ਅੰਮ੍ਰਿਤਸਰ ਏਅਰਪੋਰਟ 'ਤੇ ਹੋਇਆ ਕੋਰੋਨਾ ਬਲਾਸਟ, 125 ਯਾਤਰੀਆਂ ਦੀ ਰਿਪੋਰਟ ਆਈ ਪਾਜ਼ੇਟਿਵ


ਉਨ੍ਹਾਂ ਨੇ ਕਿਹਾ ਕਿ ਕਵਾਂਟਸ ਨੇ ਬਹੁਤ ਛੇਤੀ ਹੀ ਇਸ ਗੱਲ ਨੂੰ ਸਮਝ ਲਿਆ ਕਿ ਉਸ ਨੂੰ ਪਾਇਲਟਾਂ ਦੇ ਲਈ ਹਾਲ ਦੇ ਦਿਨਾਂ ਵਿਚ ਫਲਾਈਟ ਨਾਲ ਸਬੰਧਿਤ ਲੋੜਾਂ ਨੂੰ ਫਿਰ ਤੋਂ ਪਰਖਣਾ ਚਾਹੀਦਾ ਹੈ ਅਤੇ ਇਸ ਦੇ ਲਈ ਉਸ ਨੂੰ ਇਕ ਵਾਰ ਫਿਰ ਤੋਂ ਸਾਰੀਆਂ ਚੀਜਾਂ ਬਾਰੇ ਫਿਰ ਤੋਂ ਦੱਸਣ ਵਾਲੇ ਇਕ ਪ੍ਰੋਗਰਾਮ ਦੀ ਲੋੜ ਹੋਵੇਗੀ। ਬੁਲਾਰੇ ਨੇ ਕਿਹਾ ਕਿ ਅਸੀਂ ਇਕ ਕਾਰਗਰ ਕੰਮ 'ਤੇ ਪਰਤੇ ਪ੍ਰੋਗਰਾਮ ਤਿਆਰ ਕੀਤਾ ਹੈ। ਜੋ ਸਾਡੀ ਇੰਡਸਟਰੀ ਦੇ ਸਾਹਮਣੇ ਮੌਜੂਦ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਢੁੱਕਵਾਂ ਹੈ। ਸੁਰੱਖਿਆ ਸਾਡੀ ਪਹਿਲੀ ਪਹਿਲ ਹੈ ਅਤੇ ਸਾਰਾ ਡਾਟਾ ਦਿਖਾਉਂਦਾ ਹੈ ਕਿ ਸਾਡੇ ਪਾਇਲਟ ਆਪਣੇ ਕੰਮ ਨੂੰ ਸਫਲਤਾਪੂਰਵਕ ਕਰਨ ਦੇ ਹੁਨਰ ਅਤੇ ਆਤਮਵਿਸ਼ਵਾਸ ਨੂੰ ਵਾਪਸ ਪਾ ਰਹੇ ਹਨ। ਯਾਤਰੀ ਸੁਰੱਖਿਆ ਨੂੰ ਕਵਾਂਟਸ ਅਕਸਰ ਮੁੱਦਾ ਬਣਾਉਂਦੀ ਰਹੀ ਹੈ। ਪਿਛਲੇ ਮਹੀਨੇ ਵਿਵਾਦਾਂ ਵਿਚ ਰਹੇ ਬੋਇੰਗ ਜਹਾਜ਼ਾਂ ਨੂੰ ਛੱਡ ਕੇ ਏਅਰਬੱਸ ਜਹਾਜ਼ਾਂ ਨੂੰ ਹੀ ਅਪਣਾਉਣ ਦੀ ਗੱਲ ਕਹੀ ਸੀ। ਜਾਣਕਾਰ ਮੰਨਦੇ ਹਨ ਕਿ ਕਵਾਂਟਸ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਤਾਂ ਉਨ੍ਹਾਂ ਨੂੰ ਪਾਇਲਟਾਂ ਦੀਆਂ ਗਲਤੀਆਂ ਦਾ ਪਤਾ ਲੱਗਾ ਪਰ ਅਜਿਹੀ ਖੁੰਝੀ ਕਿ ਸਾਰੀਆਂ ਏਅਰਲਾਈਨਜ਼ ਪਾਇਲਟਾਂ ਨੂੰ ਫਿਰ ਤੋਂ ਟ੍ਰੇਨਿੰਗ ਨਹੀਂ ਦੇ ਰਹੀਆਂ। ਅਜਿਹੇ ਵਿਚ ਪਾਇਲਟਾਂ ਨੂੰ ਸਿੱਧੇ ਕੰਮ 'ਤੇ ਲਗਾਉਣਾ ਕਦੇ ਵੀ ਖਤਰਨਾਕ ਸਾਬਿਤ ਹੋ ਸਕਦਾ ਹੈ।

In The Market