LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੰਮ੍ਰਿਤਸਰ ਏਅਰਪੋਰਟ 'ਤੇ ਹੋਇਆ ਕੋਰੋਨਾ ਬਲਾਸਟ, 125 ਯਾਤਰੀਆਂ ਦੀ ਰਿਪੋਰਟ ਆਈ ਪਾਜ਼ੇਟਿਵ

6jan positive

ਅੰਮ੍ਰਿਤਸਰ : ਕੋਰੋਨਾ ਵਾਇਰਸ (Corona virus) ਦਾ ਕਹਿਰ ਲਗਾਤਾਰ ਪੰਜਾਬ (Punjab) 'ਚ ਵਰ੍ਹ ਰਿਹਾ ਹੈ, ਜਿਸ ਨੂੰ ਕਾਬੂ ਵਿਚ ਕਰਨ ਲਈ ਸਰਕਾਰ ਵਲੋਂ ਨਾਈਟ ਕਰਫਿਊ (Night Curfew) ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੀਆਂ ਗਾਈਡਲਾਈਨਜ਼ (Guidelines) ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਰਕਾਰ ਵਲੋਂ ਪਬਲਿਕ ਟਰਾਂਸਪੋਰਟ (Public transport) ਦੌਰਾਨ ਬੱਸਾਂ ਅਤੇ ਵਿਚ ਸਫਰ ਕਰਨ ਵਾਲੇ ਯਾਤਰੀਆਂ ਦੀ 50 ਫੀਸਦੀ ਸਮਰੱਥਾ ਨਾਲ ਯਾਤਰਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। Also Read: ਪੰਜਾਬ 'ਚ PM ਦੀ ਸੁਰੱਖਿਆ 'ਚ ਕੋਤਾਹੀ 'ਤੇ ਰਾਸ਼ਟਰਪਤੀ ਨੇ ਜਤਾਈ ਚਿੰਤਾ, ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

coronavirus New variant: New double mutant Corona variant, several  'variants of concern' found in India: Govt - The Economic Times

ਇਸ ਦੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਏਅਰਪੋਰਟ 'ਤੇ ਉਸ ਵੇਲੇ ਤਰਥੱਲੀ ਮਚ ਗਈ ਜਦੋਂ ਤਕਰੀਬਨ 125 ਯਾਤਰੀਆਂ ਦੀ ਰਿਪੋਰਟ ਪਾਜ਼ੇਟਿਵ ਆ ਗਈ। ਦਰਅਸਲ ਇਟਲੀ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ ਨਿਊ ਹਵਾਈ ਕੰਪਨੀ ਦੀ ਫਲਾਈਟ ਨੰਬਰ 2248 ਰਾਹੀਂ ਆਏ 179 ਯਾਤਰੀਆਂ ਦੇ ਸੈਂਪਲ ਲਏ ਗਏ ਸਨ, ਜਦੋਂ ਇਨ੍ਹਾਂ ਦੀ ਰਿਪੋਰਟ ਆਈ ਤਾਂ ਕੁੱਲ 125 ਲੋਕ ਕੋਰੋਨਾ ਪਾਜ਼ੇਟਿਵ ਆਏ, ਜਿਸ ਤੋਂ ਬਾਅਦ ਏਅਰਪੋਰਟ 'ਤੇ ਤਰਥੱਲੀ ਮਚ ਗਈ। 

In The Market