LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ PM ਦੀ ਸੁਰੱਖਿਆ 'ਚ ਕੋਤਾਹੀ 'ਤੇ ਰਾਸ਼ਟਰਪਤੀ ਨੇ ਜਤਾਈ ਚਿੰਤਾ, ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

6j president

ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ (President Ramnath Kovind) ਨੇ ਪ੍ਰਧਾਨ ਮੰਤਰੀ (Prime Minister) ਦੀ ਪੰਜਾਬ ਫੇਰੀ (Punjab visit) ਦੌਰਾਨ ਸੁਰੱਖਿਆ ਵਿਚ ਕੋਤਾਹੀ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Ram Nath Kovind) ਨਾਲ ਮੁਲਾਕਾਤ ਵੀ ਕੀਤੀ ਹੈ। ਜਿਸ ਦੌਰਾਨ ਉਨ੍ਹਾਂ ਨੇ ਫਿਰੋਜ਼ਪੁਰ ਰੈਲੀ ਦੌਰਾਨ ਵਾਪਰੀ ਇਸ ਘਟਨਾ ਬਾਰੇ ਸਾਰੀ ਜਾਣਕਾਰੀ ਰਾਸ਼ਟਰਪਤੀ ਨਾਲ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਮੀਟਿੰਗ (Cabinet Committee Meeting) ਵੀ ਇਸ ਮਾਮਲੇ ਵੀ ਇਸ ਮਸਲੇ 'ਤੇ ਬੁਲਾਈ ਗਈ ਹੈ। ਇਸ ਮੀਟਿੰਗ ਵਿਚ ਪੀ.ਐੱਮ. ਨਰਿੰਰ ਮੋਦੀ (PM Narendra Modi) ਦੀ ਸੁਰੱਖਿਆ ਅਤੇ ਘਟਨਾ ਨੂੰ ਲੈ ਕੇ ਚਰਚਾ ਹੋਈ। Also Read : ਪੀ.ਐੱਮ. ਮੋਦੀ ਦੀ ਰੈਲੀ ਰੱਦ ਹੋਣ ਪਿੱਛੇ ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਅਸਲ ਕਾਰਣ


ਪੀ.ਐੱਮ. ਨਰਿੰਦਰ ਮੋਦੀ ਬੁੱਧਵਾਰ ਨੂੰ ਪੰਜਾਬ ਦੇ ਫਿਰੋਜ਼ਪੁਰ ਵਿਚ ਇਕ ਰੈਲੀ ਵਿਚ ਜਾਣ ਵਾਲੇ ਸਨ। ਇਸ ਰੈਲੀ ਵਿਚ ਉਹ 42,750 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ ਕਰਨ ਜਾ ਰਹੇ ਸਨ, ਪਰ ਉਨ੍ਹਾਂ ਦਾ ਇਕ ਕਾਫਲਾ ਫਲਾਈਓਵਰ 'ਤੇ 20 ਮਿੰਟ ਤੱਕ ਫਸਿਆ ਰਿਹਾ। ਇਹ ਘਟਨਾ ਕਿਸਾਨਾਂ ਦੇ ਇਕ ਸੰਗਠਨ ਵੱਲੋਂ ਪ੍ਰਦਰਸ਼ਨ ਦੇ ਚੱਲਦੇ ਹੋਈ। ਪੀ.ਐੱਮ. ਮੋਦੀ ਦੇ ਕਾਫਲੇ ਦੇ ਫਸਣ ਨੂੰ ਸੁਰੱਖਿਆ ਵਿਚ ਗੰਭੀਰ ਕੋਤਾਹੀ ਦਾ ਮਾਮਲਾ ਮੰਨਿਆ ਗਿਆ ਅਤੇ ਇਸ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਦੀ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਕੀਤਾ।ਇਸ ਤੋਂ ਪਹਿਲਾਂ ਵੀਰਵਾਰ ਨੂੰ ਸਵੇਰੇ ਇਹ ਮਾਮਲਾ ਸੁਪਰੀਮ ਕੋਰਟ ਵੀ ਪਹੁੰਚ ਗਿਆ ਹੈ, ਜਿਸ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਣ ਵਾਲੀ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ ਸੁਰੱਖਿਆ ਵਿਚ ਕੋਤਾਹੀ ਦੀ ਜਾਂਚ ਲਈ ਇਕ ਹਾਈਲੈਵਲ ਕਮੇਟੀ ਦੇ ਗਠਨ ਦਾ ਵੀ ਫੈਸਲਾ ਲਿਆ ਗਿਆ ਹੈ।

In The Market