LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਹਿੰਦੇ ਪੰਜਾਬ ਦੀ ਅਸੈਂਬਲੀ 'ਚ ਨੇਤਾਵਾਂ ਦਾ ਹੰਗਾਮਾ, ਡਿਪਟੀ ਸਪੀਕਰ ਨੂੰ ਮਾਰਿਆ ਗਿਆ ਥੱਪੜ, ਪੁੱਟੇ ਵਾਲ

16 ap punjab

ਲਾਹੌਰ : ਸ਼ਨੀਵਾਰ ਨੂੰ ਪਾਕਿਸਤਾਨ (Pakistan on Saturday) ਦੇ ਪੰਜਾਬ ਸੂਬੇ ਦੀ ਅਸੈਂਬਲੀ (Punjab State Assembly) 'ਚ ਨੇਤਾਵਾਂ ਵਿਚਾਲੇ ਲੜਾਈ ਹੋਈ। ਇਸ ਦੌਰਾਨ ਡਿਪਟੀ ਸਪੀਕਰ (Deputy Speaker) 'ਤੇ ਹਮਲਾ ਹੋਇਆ ਹੈ, ਜਿਸ 'ਚ ਉਹ ਜ਼ਖਮੀ ਹੋ ਗਏ ਹਨ। ਹਾਲਾਂਕਿ, ਸਪੀਕਰ ਨੂੰ ਸੱਟ ਕਿੰਨੀ ਗੰਭੀਰ ਹੈ। ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਜਾਣਕਾਰੀ ਮੁਤਾਬਕ ਡਿਪਟੀ ਸਪੀਕਰ (Deputy Speaker) ਨੂੰ ਥੱਪੜ ਮਾਰਿਆ ਗਿਆ ਹੈ ਅਤੇ ਉਸ ਦੇ ਵਾਲ ਵੀ ਪੁੱਟੇ ਗਏ ਹਨ। ਸਪੀਕਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਵਿਧਾਨ ਸਭਾ (Vidhan Sabha) ਵਿੱਚ ਹੰਗਾਮਾ ਜਾਰੀ ਹੈ। ਸ਼ਨੀਵਾਰ ਨੂੰ ਸੂਬੇ ਦੇ ਨਵੇਂ ਸੀ.ਐੱਮ. (CM) ਦੀ ਚੋਣ ਹੋਣ ਜਾ ਰਹੀ ਸੀ। ਇਸ ਅਹੁਦੇ ਦੀ ਦੌੜ ਵਿਚ ਪਰਵੇਜ਼ ਇਲਾਹੀ (Parvez Elahi) ਅਤੇ ਵਿਰੋਧੀ ਧਿਰ ਦੇ ਨੇਤਾ ਹਮਜ਼ਾ ਸ਼ਹਿਬਾਜ਼ (Hamza Shahbaz) ਅੱਗੇ ਹਨ। ਹਮਜ਼ਾ ਦੇਸ਼ ਦੇ ਨਵੇਂ ਪੀ.ਐੱਮ. ਸ਼ਹਿਬਾਜ਼ ਸ਼ਰੀਫ (New PM Shahbaz Sharif) ਦੇ ਪੁੱਤਰ ਹਨ। Also Read : 300 ਯੂਨਿਟ ਬਿਜਲੀ ਵਾਅਦੇ ਬਾਰੇ ਦੇਖੋ ਕੀ ਬੋਲੇ ਪੰਜਾਬ ਸੀ.ਐੱਮ. ਮਾਨ 

PTI MPAs slap Punjab Deputy Speaker Mazari – The Pakistan Daily
ਪੰਜਾਬ ਦੀ ਸੂਬਾਈ ਵਿਧਾਨ ਸਭਾ ਦੇ ਮੈਂਬਰ ਸ਼ਨੀਵਾਰ ਸਵੇਰੇ 11-30 ਵਜੇ ਹੋਣ ਵਾਲੇ ਵਿਸ਼ੇਸ਼ ਸੂਤਰ ਵਿਚ ਨਵਾਂ ਸੀ.ਐੱਮ. ਚੁਣਨਗੇ। ਇਹ ਚੋਣਾਂ ਹਾਲੌਰ ਹਾਈਕੋਰਟ ਦੇ ਨਿਰਦੇਸ਼ 'ਤੇ ਹੋ ਰਹੀਆਂ ਹਨ। ਡਾਨ ਨਿਊਜ਼ ਪੇਪਰ ਮੁਤਾਬਕ ਸੈਸ਼ਨ ਦੀ ਪ੍ਰਧਾਨਗੀ ਡਿਪਟੀ ਸਪੀਕਰ ਸਰਦਾਰ ਦੋਸਤ ਮੁਹੰਮਦ ਮਜਾਰੀ ਕਰਣਗੇ। ਪਾਕਿਸਤਾਨ ਮੁਸਲਿਮ ਲੀਗ ਕਿਊ (ਪੀ.ਐੱਮ.ਐੱਲ.-ਕਿਊ) ਦੇ ਉਮੀਦਵਾਰ ਪਰਵੇਜ਼ ਇਲਾਹੀ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਮਜ਼ਾ ਸ਼ਹਿਬਾਜ਼ ਵਿਚਾਲੇ ਸੀ.ਐੱਮ. ਅਹੁਦੇ ਲਈ ਮੁੱਖ ਮੁਕਾਬਲਾ ਹੈ।

Punjab Assembly Deputy Speaker Mazari 'beaten, dragged by hair' amid CM  vote session (VIDEO)

ਹਮਜ਼ਾ ਪਾਕਿਸਤਾਨ ਦੇ ਨਵਨਿਯੁਕਤ ਪੀ.ਐੱਮ. ਸ਼ਹਿਬਾਜ਼ ਸ਼ਰੀਫ ਦੇ ਪੁੱਤਰ ਹਨ। ਇਸ ਤੋਂ ਪਹਿਲਾਂ ਇਮਰਾਨ ਖਾਨ ਦੇ ਕਰੀਬੀ ਉਸਮਾਨ ਬੁਜ਼ਦਾਰ ਸੀ.ਐੱਮ. ਹਨ। ਉਹ 2018 ਵਿਚ ਸੀ.ਐੱਮ. ਬਣੇ ਸਨ ਪਰ ਬੇਵਸਾਹੀ ਮਤੇ ਵਿਚ ਇਮਰਾਨ ਸਰਕਾਰ ਦੇ ਪਤਨ ਦੇ ਨਾਲ ਹੀ ਉਨ੍ਹਾਂ ਦੀ ਵਿਦਾਈ ਹੋ ਗਈ। ਡਾਨ ਮੁਤਾਬਕ ਲਾਹੌਰ ਹਾਈ ਕੋਰਟ ਨੇ ਬੁੱਧਵਾਰ ਨੂੰ ਹੁਕਮ ਦਿੱਤਾ ਸੀ ਕਿ ਸੂਬੇ ਦੇ ਨਵੇਂ ਸੀ.ਐੱਮ. ਦੀ ਚੋਣ ਕਰਵਾਈ ਜਾਵੇ। ਚੀਫ ਜਸਟਿਸ ਅਮੀਰ ਭੱਟੀ ਨੇ ਡਿਪਟੀ ਸਪੀਕਰ ਮਜਾਰੀ ਨੂੰ 16 ਅਪ੍ਰੈਲ ਨੂੰ ਸੀ.ਐੱਮ. ਦੀ ਚੋਣ ਕਰਵਾਉਣ ਦਾ ਹੁਕਮ ਦਿੱਤਾ ਸੀ। ਓਧਰ, ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸੂਬੇ ਵਿਚ ਸਥਾਨਕ ਕੈਬਨਿਟ ਦੀ ਚੋਣ ਦਾ ਵੀ ਹੁਕਮ ਦਿੱਤਾ ਹੈ। 

 

In The Market