LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਾਈਜੀਰੀਆ 'ਚ 'ਲੱਸਾ ਬੁਖਾਰ', ਹੁਣ ਤੱਕ 86 ਮਰੀਜ਼ਾਂ ਦੀ ਮੌਤ

27f lassa

ਅਬੂਜਾ: ਨਾਈਜੀਰੀਆ ਵਿੱਚ ਲੱਸਾ ਬੁਖਾਰ ਨਾਲ ਮਰਨ ਵਾਲਿਆਂ ਦੀ ਗਿਣਤੀ 86 ਤੱਕ ਪਹੁੰਚ ਗਈ ਹੈ ਅਤੇ ਸਰਕਾਰ ਇਸ ਲਾਗ ਨੂੰ ਰੋਕਣ ਲਈ ਸਾਵਧਾਨੀ ਦੇ ਉਪਾਅ ਕਰ ਰਹੀ ਹੈ। ਨਾਈਜੀਰੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (NCDC) ਨੇ ਐਤਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਬਿਮਾਰੀ ਨਿਯੰਤਰਣ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ 14 ਤੋਂ 21 ਫਰਵਰੀ ਤੱਕ ਦੇਸ਼ ਵਿੱਚ ਇਸ ਨਵੇਂ ਸੰਕਰਮਣ ਦੇ 91 ਮਰੀਜ਼ ਪਾਏ ਗਏ, ਜਿਨ੍ਹਾਂ ਵਿੱਚੋਂ 21 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 

Also Read: ਰੂਸ-ਯੁਕਰੇਨ ਜੰਗ : ਮਾਈਨਸ 2 ਡਿਗਰੀ ਵਿਚ ਬਿਸਕਿਟ ਸਹਾਰੇ ਵਿਦਿਆਰਥੀ ਕਰ ਰਹੇ ਪੈਦਲ ਲੰਬਾ ਸਫਰ ਤੈਅ

ਐੱਨ.ਸੀ.ਡੀ.ਸੀ.  ਨੇ ਕਿਹਾ ਕਿ ਇਸ ਸਾਲ ਦੇਸ਼ ਵਿੱਚ ਮੌਤ ਦਰ 19.1 ਫ਼ੀਸਦੀ ਹੈ, ਜੋ ਕਿ ਪਿਛਲੇ ਸਾਲ 2021 ਵਿੱਚ 27.5 ਫ਼ੀਸਦੀ ਤੋਂ ਕੁਝ ਫ਼ੀਸਦੀ ਘੱਟ ਹੈ। ਉਨ੍ਹਾਂ ਕਿਹਾ ਕਿ ਲੱਸਾ ਬੁਖਾਰ ਬਹੁ-ਥਣਧਾਰੀ ਚੂਹਿਆਂ ਦੇ ਥੁੱਕ, ਪਿਸ਼ਾਬ ਅਤੇ ਮਲ ਵਿੱਚ ਮਨੁੱਖਾਂ ਦੇ ਸੰਪਰਕ ਦੁਆਰਾ ਫੈਲਦਾ ਹੈ, ਅਤੇ ਜਦੋਂ ਕੋਈ ਵਿਅਕਤੀ ਕਿਸੇ ਸੰਕਰਮਿਤ ਵਿਅਕਤੀ ਦੇ ਤਰਲ ਪਦਾਰਥਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਲਾਗ ਤੇਜ਼ੀ ਨਾਲ ਫੈਲਦੀ ਹੈ। ਲੱਸਾ ਬੁਖਾਰ ਦੇ ਲੱਛਣ ਕਈ ਵਾਰ ਮਲੇਰੀਆ ਵਰਗੇ ਹੁੰਦੇ ਹਨ ਅਤੇ ਇੱਕ ਵਿਅਕਤੀ ਵਿੱਚ ਇੱਕ ਤੋਂ ਤਿੰਨ ਹਫ਼ਤਿਆਂ ਦੇ ਵਿਚਕਾਰ ਦਿਖਾਈ ਦਿੰਦੇ ਹਨ। 

Also Read: ਕਸ਼ਮੀਰ ਦੀ ਵੁਸ਼ੂ ਗਰਲ ਸਾਦੀਆ ਤਾਰਿਕ ਨੇ ਮਾਸਕੋ 'ਚ ਜਿੱਤਿਆ ਗੋਲਡ, PM ਮੋਦੀ ਨੇ ਦਿੱਤੀ ਵਧਾਈ 

ਬੁਖਾਰ, ਥਕਾਵਟ, ਕਮਜ਼ੋਰੀ ਅਤੇ ਸਿਰ ਦਰਦ ਇਸ ਵਾਇਰਸ ਦੇ ਹਲਕੇ ਲੱਛਣ ਹਨ। ਐੱਨ.ਸੀ.ਡੀ.ਸੀ. ਨੇ ਕਿਹਾ ਕਿ ਸਿਹਤ ਟੀਮਾਂ ਦੇ ਸਹਿਯੋਗ ਨਾਲ ਲੱਸਾ ਬੁਖਾਰ ਨਾਲ ਪੀੜਤ ਮਰੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ। ਐੱਨ.ਸੀ.ਡੀ.ਸੀ. ਨੇ 26 ਜਨਵਰੀ ਨੂੰ ਕਿਹਾ ਕਿ ਉਸਨੇ ਦੇਸ਼ ਵਿੱਚ ਪ੍ਰਕੋਪ ਨੂੰ ਰੋਕਣ ਲਈ ਬਹੁ-ਖੇਤਰੀ ਅਤੇ ਬਹੁ-ਅਨੁਸ਼ਾਸਨੀ ਤਰੀਕੇ ਨਾਲ ਰਾਸ਼ਟਰੀ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੀ ਸਥਾਪਨਾ ਕੀਤੀ ਹੈ।

In The Market