LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਸ਼ਮੀਰ ਦੀ ਵੁਸ਼ੂ ਗਰਲ ਸਾਦੀਆ ਤਾਰਿਕ ਨੇ ਮਾਸਕੋ 'ਚ ਜਿੱਤਿਆ ਗੋਲਡ, PM ਮੋਦੀ ਨੇ ਦਿੱਤੀ ਵਧਾਈ 

27feb sadia

ਮਾਸਕੋ : ਮਾਸਕੋ ਵਿਚ ਚੱਲ ਰਹੀ ਮਾਸਕੋ ਵੁਸ਼ੂ ਸਟਾਰਸ ਚੈਂਪੀਅਨਸ਼ਿਪ (Moscow Wushu Stars Championship) ਦੇ ਫਾਈਨਲ ਮੁਕਾਬਲੇ (The final competition) ਵਿਚ ਕਸ਼ਮੀਰ ਦੀ ਗੋਲਡਨ ਗਰਲ (Golden Girl of Kashmir) ਸਾਦੀਆ ਤਾਰਿਕ (Sadia Tariq) ਨੇ ਸ਼ਨੀਵਾਰ ਨੂੰ 25 ਫਰਵਰੀ ਨੂੰ ਗੋਲਡ ਮੈਡਲ ਜਿੱਤਿਆ (Won the gold medal) ਅਤੇ ਕੌਮਾਂਤਰੀ ਚੈਂਪੀਅਨ ਬਣੀ। ਸਾਦੀਆ ਨੇ ਮੌਜੂਦਾ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ (The final competition) ਵਿਚ ਰੂਸ ਦੀ ਮੁਕਾਬਲੇਬਾਜ਼ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ। ਇਸ ਗੋਲਡ ਮੈਡਲ (Gold medal) ਲਈ ਸਾਦੀਆ ਤਾਰਿਕ ਨੇ  ਚੈਂਪੀਅਨਸ਼ਿਪ ਵਿਚ ਕੁੱਲ ਤਿੰਨ ਫਾਈਟ ਲੜੀਆਂ ਅਤੇ ਤਿੰਨਾਂ ਵਿਚ ਕਜ਼ਾਕਿਸਤਾਨ, ਚੈੱਕ ਰਿਪਬਲਿਕ ਅਤੇ ਰੂਸ ਦੀ ਆਪਣੀ ਮੁਕਾਬਲੇਬਾਜ਼ ਨੂੰ ਧੂੜ ਚਟਾਈ। ਸਾਦੀਆ ਤਾਰਿਕ ਨੇ 22 ਤੋਂ 28 ਫਰਵਰੀ ਤੱਕ ਰੂਸ ਦੀ ਰਾਜਧਾਨੀ 'ਚ ਹੋ ਰਹੀ ਮਾਸਕੋ ਵੁਸ਼ੂ ਸਟਾਰਸ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗ਼ਾ ਜਿੱਤਿਆ ਹੈ। ਸ਼੍ਰੀਨਗਰ ਦੀ ਰਹਿਣ ਵਾਲੀ ਸਾਦੀਆ ਤਾਰਿਕ ਜੂਨੀਅਰ ਵੁਸ਼ੂ ਚੈਂਪੀਅਨਸ਼ਿਪ ਦੋ ਵਾਰ ਗੋਲਡ ਮੈਡਲਿਸਟ (Gold Medalist) ਰਹਿ ਚੁੱਕੀ ਹੈ। Also Read : ਪੰਜਾਬ 'ਚ 24 ਘੰਟਿਆਂ 'ਚ 124 ਨਵੇਂ ਮਾਮਲੇ ਆਏ ਸਾਹਮਣੇ

PM Narendra Modi Lauds Sadia Tariq For Winning Gold In Moscow Wushu Stars  Championship | Other Sports News
ਚੈਂਪੀਅਨਸ਼ਿਪ 'ਚ ਜੂਨੀਅਰ ਤੇ ਸੀਨੀਅਰ ਇੰਡੀਆ ਟੀਮਜ਼ ਹਿੱਸਾ ਲਾ ਰਹੀਆਂ ਹਨ। ਸਾਦੀਆ ਸ਼੍ਰੀਨਗਰ ਤੋਂ ਹੈ ਤੇ ਉਨ੍ਹਾਂ ਨੇ ਹਾਲ ਹੀ ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ 20ਵੀਂ ਜੂਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਹਾਸਲ ਕੀਤਾ ਸੀ। ਇਸ ਮੁਕਾਬਲੇਬਾਜ਼ੀ 'ਚ ਜੰਮੂ-ਕਸ਼ਮੀਰ ਦੀ ਵੁਸ਼ੂ ਟੀਮ ਮੈਡਲ ਟੈਲੀ 'ਚ ਤੀਜੇ ਸਥਾਨ 'ਤੇ ਰਹੀ। ਸਾਬਕਾ ਖੇਡ ਮੰਤਰੀ ਤੇ ਏਥੇਂਸ ਓਲੰਪਿਕ ਤਮਗ਼ਾ ਜੇਤੂ ਰਾਜਵਰਧਨ ਰਾਠੌਰ ਨੇ ਵੀ ਸੋਸ਼ਲ ਮੀਡੀਆ 'ਤੇ ਸਾਦੀਆ ਦੇ ਸੋਨ ਤਮਗ਼ਾ ਜਿੱਤਣ 'ਤੇ ਸ਼ਲਾਘਾ ਕੀਤੀ। ਸਾਦੀਆ ਸ਼੍ਰੀਨਗਰ ਦੇ ਕੈਮਰਾਮੈਨ ਤਾਰਿਕ ਲੋਨ ਦੀ ਧੀ ਹੈ। ਸਾਦੀਆ ਜੰਮੂ-ਕਸ਼ਮੀਰ ਦੇ ਉਨ੍ਹਾਂ ਪੰਜ ਵੁਸ਼ੂ ਖਿਡਾਰੀਆਂ 'ਚੋਂ ਇਕ ਹੈ, ਜਿਨ੍ਹਾਂ ਨੂੰ ਦਸੰਬਰ 'ਚ ਚੀਨ 'ਚ ਆਯੋਜਿਤ ਹੋਣ ਵਾਲੇ ਯੁਵਾ ਏਸ਼ੀਆਈ ਖੇਡਾਂ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸਾਦੀਆ ਤਾਰਿਕ ਨੂੰ ਮਿਲੀ ਇਸ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈ ਦਿੱਤੀ। ਪੀ. ਐੱਮ. ਮੋਦੀ ਨੇ ਟਵਿੱਟਰ 'ਤੇ ਲਿਖਿਆ, 'ਮਾਸਕੋ ਵੁਸ਼ੂ ਸਟਾਰਸ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤਣ 'ਤੇ ਸਾਦੀਆ ਤਾਰਿਕ ਨੂੰ ਵਧਾਈ। ਉਨ੍ਹਾਂ ਦੀ ਸਫਲਤਾ ਕਈ ਨਵੇਂ ਅਥਲੀਟਾਂ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਦੀਆਂ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।

In The Market