LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਸ-ਯੁਕਰੇਨ ਜੰਗ : ਮਾਈਨਸ 2 ਡਿਗਰੀ ਵਿਚ ਬਿਸਕਿਟ ਸਹਾਰੇ ਵਿਦਿਆਰਥੀ ਕਰ ਰਹੇ ਪੈਦਲ ਲੰਬਾ ਸਫਰ ਤੈਅ

26feb ukraine student

ਮਾਸਕੋ : ਕੜਾਕੇ ਦੀ ਠੰਡ, ਹਰ ਪਾਸੇ ਬਰਫ ਅਤੇ ਤਾਪਮਾਨ ਮਾਇਨਸ ਦੋ ਡਿਗਰੀ (Minus two degrees)। ਇਸ ਦੌਰਾਨ ਭਾਰਤ ਆਉਣ ਲਈ ਮੀਲਾਂ ਲੰਮਾ ਸਫਰ (Miles long journey) ਯੁਕਰੇਨ ਵਿੱਚ ਪੜਾਈ ਕਰਣ ਗਏ ਵਿਦਿਆਰਥੀ ਜੋਖਮ (Student risk) ਚੁੱਕ ਕੇ ਪੈਦਲ ਕਰ ਰਹੇ ਹਨ। ਹੱਥਾਂ ਵਿੱਚ ਬੈਗ ਸੂਟਕੇਸ ਲਈ ਵਿਦਿਆਰਥੀ ਭਾਰੀ ਮੁਸੀਬਤਾਂ ਨੂੰ ਸਾਹਮਣਾ ਕਰਦੇ ਹੋਏ ਯੁਕਰੇਨ ਦੀਆਂ ਸੀਮਾਵਾਂ 'ਤੇ ਨਾਟੋ ਰਾਖਵਾਂ ਹੰਗਰੀ, ਪੋਲੈਂਡ ਅਤੇ ਰੋਮਾਨੀਆ (Poland and Romania) ਵਿੱਚ ਪਹੁੰਚ ਰਹੇ ਹਨ। ਫਿਰ ਇਥੋਂ ਅੱਗੇ ਭਾਰਤ ਲਈ ਸੁਰੱਖਿਅਤ ਯਾਤਰਾ ਸ਼ੁਰੂ ਕਰ ਰਹੇ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਅਜਿਹੇ ਸਟੂਡੇਂਟ ਹਨ, ਜੋ ਹੁਣੇ ਪਿਛਲੇ ਸਾਲ ਹੀ ਨਵੰਬਰ ਜਾਂ ਦਸੰਬਰ ਮਹੀਨੇ ਵਿੱਚ ਪੜਾਈ ਲਈ ਯੂਕਰੇਨ ਦੇ ਵੱਖਰੇ ਸ਼ਹਿਰਾਂ ਵਿੱਚ ਗਏ ਸਨ। Also Read : ਕਸ਼ਮੀਰ ਦੀ ਵੁਸ਼ੂ ਗਰਲ ਸਾਦੀਆ ਤਾਰਿਕ ਨੇ ਮਾਸਕੋ 'ਚ ਜਿੱਤਿਆ ਗੋਲਡ, PM ਮੋਦੀ ਨੇ ਦਿੱਤੀ ਵਧਾਈ 

Coronavirus: Indian Students Stranded In Ukraine Seek Government Help In  Evacuation

ਇਨ੍ਹਾਂ ਨੂੰ ਉਥੋਂ ਦੇ ਭੂਗੋਲਿਕ ਹਾਲਾਤ ਬਾਰੇ ਵੀ ਹੁਣ ਤੱਕ ਠੀਕ ਢੰਗ ਨਾਲ ਪਤਾ ਨਹੀਂ ਹੈ। ਇਹ ਸਭ ਆਪਣੇ ਸੀਨੀਅਰ ਦੇ ਸਹਾਰੇ ਖਤਰੇ ਤੋਂ ਬੱਚਦੇ ਬਚਾਉਂਦੇ ਹੋਸਟਲ ਜਾਂ ਫਿਰ ਕਿਰਾਏ 'ਤੇ ਲੈ ਕੇ ਰੱਖੇ ਮਕਾਨਾਂ ਨੂੰ ਛੱਡਕੇ ਘਰ ਵਾਪਸੀ ਲਈ ਨਿਕਲੇ ਹਨ। ਜੋ ਸਟੂਡੈਂਟਸ ਪੈਦਲ ਭਾਰਤ ਵਿੱਚ ਘਰ ਵਾਪਸੀ ਲਈ ਨਿਕਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦੇਸ਼ ਮੰਤਰਾਲਾ ਵਲੋਂ ਸਿਰਫ ਵਾਅਦੇ ਹੀ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਨੂੰ ਉਥੋਂ ਕੱਢਿਆ ਜਾਵੇਗਾ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਵਿਦਿਆਰਥੀਆਂ ਨੂੰ ਮੀਲਾਂ ਲੰਮਾ ਸਫਰ ਪੈਦਲ ਤੈਅ ਕਰਕੇ ਸੇਫ ਜ਼ੋਨ 'ਚ ਪੁੱਜਣਾ ਪੈ ਰਿਹਾ ਹੈ। ਭਾਰਤੀ ਸਫਾਰਤਖਾਨੇ ਨੇ ਜੋ ਨੰਬਰ ਜਾਰੀ ਕੀਤੇ ਹਨ ਉਨ੍ਹਾਂ 'ਤੇ ਫੋਨ ਕਰਦੇ ਹਨ ਤਾਂ ਉਸ ਨੂੰ ਕੋਈ ਨਹੀਂ ਚੁੱਕਦਾ। ਸਟੂਡੈਂਟਸ ਲਗਾਤਾਰ ਆਪਣੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਹਨ ਅਤੇ ਦੱਸ ਰਹੇ ਹਨ ਕਿ ਇੱਥੇ ਖਾਣ ਦੇ ਸਾਮਾਨ ਦੀਆਂ ਕੀਮਤਾਂ ਲੜਾਈ ਸ਼ੁਰੂ ਹੁੰਦੇ ਹੀ ਅਸਮਾਨ 'ਤੇ ਪਹੁੰਚ ਗਈਆਂ ਹਨ। ਪਾਣੀ ਦੀ ਕਮੀ ਹੋ ਗਈ ਹੈ। ਟੈਕਸੀ ਸਰਵਿਸ ਦੀ ਕੀਮਤ ਵੀ ਇਕੋ ਦਮ ਵਧਾ ਦਿੱਤੀਆਂ ਗਈਆਂ ਹਨ। ਅਜਿਹੇ ਵਿੱਚ ਉਨ੍ਹਾਂ ਕੋਲ ਬਦਲ ਸਿਰਫ ਪੈਦਲ ਚੱਲਕੇ ਹੰਗਰੀ, ਪੋਲੈਂਡ ਅਤੇ ਰੋਮਾਨੀਆ ਦੀਆਂ ਸਰਹੱਦਾਂ ਤੱਕ ਪੁੱਜਣ ਦਾ ਬੱਚਦਾ ਹੈ। Also Read : ਯੁਕਰੇਨ ਸੰਕਟ ਵੇਲੇ 'ਗੁਰੂ ਕਾ ਲੰਗਰ', ਸਿੱਖ ਨੌਜਵਾਨਾਂ ਦੇ ਜਜ਼ਬੇ ਨੂੰ ਸਲਾਮ

Why are thousands of Indian medical students in Ukraine? — Quartz India

ਭਾਰੀ ਠੰਡ 'ਚ ਸਟੂਡੈਂਟਸ ਉੱਥੇ ਚਿਪਸ ਅਤੇ ਬਿਸਕਿਟਾਂ ਦੇ ਸਹਾਰੇ ਆਪਣਾ ਸਫਰ ਤੈਅ ਕਰ ਰਹੇ ਹਨ। ਪਾਲਟੋਵਾ ਯੂਨੀਵਰਸਿਟੀ 'ਚ ਬਿਜਨੈੱਸ ਮੈਨੇਂਜਮੇਂਟ  ਦੇ ਵਿਦਿਆਰਥੀ ਕਪੂਰਥਲਾ ਦੇ ਅਕਰਸ਼ ਢੀਂਗਰਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਠੰਡ ਕਾਰਨ ਉਨ੍ਹਾਂ ਦੇ ਪੁੱਤਰ ਦੇ ਪੈਰ ਤੱਕ ਖ਼ਰਾਬ ਹੋ ਗਏ ਹਨ ਪਰ ਉਹ ਫਿਰ ਵੀ ਆਪਣੇ ਸਾਥੀਆਂ ਦੇ ਨਾਲ ਕੀਵ ਤੋਂ ਨਿਕਲ ਨਾਟੋ ਖੇਤਰ ਅਲਵੀਵ ਦੀ ਤਰਫ ਨਿਕਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉੱਥੇ ਭਾਰਤੀ ਸਫਾਰਤਖਾਨੇ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕਰ ਰਿਹਾ ਹੈ। ਬਿਸਕਿਟਾਂ ਦੇ ਸਹਾਰੇ ਵਿਦਿਆਰਥੀ ਆਪਣਾ ਸਫਰ ਕਰ ਰਹੇ ਹੈ। ਉਨ੍ਹਾਂ ਨੇ ਦੱਸਿਆ ਕਿ ਪੋਲੈਂਡ ਸੀਮਾ ਉਨ੍ਹਾਂ ਦੇ ਇੱਥੋਂ ਸਾੜ੍ਹੇ ਸੱਤ ਸੌ ਕਿਲੋਮੀਟਰ ਦੂਰ ਹੈ ਪਰ ਹੁਣੇ ਤੱਕ ਉਹ ਸਿਰਫ ਕਰੀਬ ਪੰਜਾਹ ਕਿਲੋਮੀਟਰ ਦਾ ਸਫਰ ਹੀ ਤੈਅ ਕਰ ਪਾਏ ਹਨ। ਟੈਕਸੀ ਵਾਲੇ 300 ਡਾਲਰ ਮੰਗ ਰਹੇ ਹੈ, ਜਦੋਂ ਕਿ ਉਹ ਰਾਤ ਵਿੱਚ ਇੱਕ ਗਿਰਜਾ ਘਰ ਵਿੱਚ ਰੁਕ ਕਰ ਹੁਣ ਟ੍ਰੇਨ ਦਾ ਇੰਤਜਾਰ ਕਰ ਰਹੇ ਹੈ।

In The Market