LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ : ਕੋਲੋਰਾਡੋ ਦੇ ਜੰਗਲ 'ਚ ਲੱਗੀ ਭਿਆਨਕ ਅੱਗ, ਸੈਂਕੜੇ ਘਰ ਸੜ ਕੇ ਸੁਆਹ

1 jan 13

ਅਮਰੀਕਾ : ਅਮਰੀਕਾ ਦੇ ਕੋਲੋਰਾਡੋ (Colorado) ਸੂਬੇ ਦੇ ਡੇਨਵਰ 'ਚ ਜੰਗਲ 'ਚ ਲੱਗੀ ਅੱਗ ਕਾਰਨ ਲਗਭਗ 580 ਘਰ, ਇਕ ਹੋਟਲ ਅਤੇ ਇਕ ਸ਼ਾਪਿੰਗ ਸੈਂਟਰ ਤਬਾਹ ਹੋ ਗਏ। ਆਸਪਾਸ ਦੇ ਇਲਾਕਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਡੇਨਵਰ (Denver) ਦੇ ਬਾਹਰਵਾਰ ਵੀਰਵਾਰ ਸਵੇਰੇ ਅੱਗ ਲੱਗਣ ਕਾਰਨ ਘੱਟੋ-ਘੱਟ ਸੱਤ ਲੋਕ ਜ਼ਖਮੀ ਹੋ ਗਏ।ਬੋਲਡਰ ਕਾਉਂਟੀ ਸ਼ੈਰਿਫ (ਕਾਉਂਟੀ ਕਾਨੂੰਨੀ ਮਾਮਲਿਆਂ ਦੇ ਅਧਿਕਾਰੀ) ਜੋ ਪੇਲ ਨੇ ਕਿਹਾ ਕਿ 169 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਕਾਰਨ ਅੱਗ ਇਲਾਕੇ ਵਿੱਚ ਫੈਲਣ ਕਾਰਨ ਹੋਰ ਜਾਨੀ ਨੁਕਸਾਨ ਹੋਣ ਦਾ ਡਰ ਹੈ। ਪੇਲ ਨੇ ਕਿਹਾ ਕਿ ਇੰਨੀ ਵੱਡੀ ਅੱਗ ਹੈ ਕਿ ਇਸ 'ਤੇ ਤੁਰੰਤ ਕਾਬੂ ਨਹੀਂ ਪਾਇਆ ਜਾ ਸਕਦਾ।

Also Read : ਭਿਵਾਨੀ 'ਚ ਪਹਾੜ ਖਿਸਕਣ ਨਾਲ ਵਾਪਰਿਆ ਵੱਡਾ ਹਾਦਸਾ, 1 ਦੀ ਮੌਤ,10-20 ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ

ਇਲਾਕੇ 'ਚ ਤਾਇਨਾਤ ਡਿਪਟੀ ਸ਼ੈਰਿਫ ਅਤੇ ਫਾਇਰਫਾਈਟਰਜ਼ ਨੂੰ ਵੀ ਬਚਾਅ ਕਾਰਜ ਲਈ ਰਵਾਨਾ ਹੋਣਾ ਪਿਆ।ਲਗਭਗ 21,000 ਦੀ ਆਬਾਦੀ ਵਾਲੇ ਲੁਈਸਵਿਲੇ ਸ਼ਹਿਰ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸੁਪੀਰੀਅਰ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸਨ, ਜਿਸ ਦੀ ਆਬਾਦੀ ਲਗਭਗ 13,000 ਹੈ। ਇਹ ਨੇੜਲੇ ਸ਼ਹਿਰ ਡੇਨਵਰ ਤੋਂ ਲਗਭਗ 20 ਮੀਲ (32 ਕਿਲੋਮੀਟਰ) ਉੱਤਰ-ਪੱਛਮ ਵਿੱਚ ਸਥਿਤ ਹਨ।

Also Read : 'ਮੇਰਾ ਟੀਚਾ ਬੱਚਿਆਂ ਨੂੰ ਚੰਗੀ ਤੇ ਵਧੀਆ ਸਿੱਖਿਆ ਦਿਵਾਉਣਾ'

ਇਹ ਅੱਗ ਵੀਰਵਾਰ ਨੂੰ ਕੋਲੋਰਾਡੋ ਦੇ ਜੰਗਲ ਵਿੱਚ ਲੱਗੀ। 6.5 ਵਰਗ ਕਿਲੋਮੀਟਰ 'ਚ ਫੈਲੀ ਜੰਗਲ ਦੀ ਅੱਗ ਕਾਰਨ ਇਲਾਕੇ ਦੇ ਕਈ ਹਿੱਸੇ ਧੂੰਏਂ ਨਾਲ ਭਰ ਗਏ ਅਤੇ ਅਸਮਾਨ 'ਚ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਗਈਆਂ।ਅਧਿਕਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਇਹ ਦੇਖ ਰਹੇ ਹਨ ਕਿ ਕਦੋਂ ਬਚਾਅ ਕਰਮਚਾਰੀ ਫਸੇ ਹੋਏ ਲੋਕਾਂ ਨੂੰ ਬਚਾਉਣ ਅਤੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਪ੍ਰਭਾਵਿਤ ਖੇਤਰ ਵਿਚ ਜਾ ਸਕਦੇ ਹਨ। ਇਲਾਕੇ 'ਚ ਇਕ ਇੰਚ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਅੱਗ 'ਤੇ ਕਾਬੂ ਪਾਉਣ 'ਚ ਮਦਦ ਮਿਲਣ ਦੀ ਸੰਭਾਵਨਾ ਹੈ।

In The Market