LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਿਵਾਨੀ 'ਚ ਪਹਾੜ ਖਿਸਕਣ ਨਾਲ ਵਾਪਰਿਆ ਵੱਡਾ ਹਾਦਸਾ, 4 ਦੀ ਮੌਤ,20-25 ਲੋਕਾਂ ਦਾ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ

1 jan 10

ਹਰਿਆਣਾ  : ਹਰਿਆਣਾ ਦੇ ਭਿਵਾਨੀ (Bhiwani) ਜ਼ਿਲ੍ਹੇ ਵਿੱਚ ਨਵੇਂ ਸਾਲ ਦੀ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਪਹਾੜ ਖਿਸਕਣ ਕਾਰਨ 8 ਤੋਂ 10 ਵਾਹਨ ਦੱਬ ਗਏ। ਕਰੀਬ 20 ਤੋਂ 25 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ 4 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇੱਕ ਦੀ ਮੌਤ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਮੁਤਾਬਕ ਡਾਡਮ ਮਾਈਨਿੰਗ ਖੇਤਰ 'ਚ ਪਹਾੜ ਦੇ ਵੱਡੇ ਹਿੱਸੇ 'ਚ ਦਰਾਰ (Mountain Cracking) ਪੈਣ ਕਾਰਨ ਇਹ ਹਾਦਸਾ ਵਾਪਰਿਆ ਹੈ। ਪ੍ਰਸ਼ਾਸਨਿਕ ਅਮਲਾ ਰਾਹਤ ਕਾਰਜਾਂ ਵਿੱਚ ਲੱਗਾ ਹੋਇਆ ਹੈ। ਇਸ ਦੇ ਨਾਲ ਹੀ ਮੌਕੇ 'ਤੇ ਮੀਡੀਆ ਵਾਲਿਆਂ ਅਤੇ ਆਮ ਲੋਕਾਂ ਦੇ ਆਉਣ-ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚੇ ਖੇਤੀਬਾੜੀ ਮੰਤਰੀ ਜੇਪੀ ਦਲਾਲ (JP Dalal) ਅਤੇ ਐਸਪੀ ਅਜੀਤ ਸਿੰਘ ਸ਼ੇਖਾਵਤ ਨੇ ਘਟਨਾ ਦਾ ਜਾਇਜ਼ਾ ਲਿਆ।

Also Read : ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਕਿਸਾਨਾਂ ਲਈ PM ਮੋਦੀ ਦਾ ਇਕ ਹੋਰ ਵੱਡਾ ਕਦਮ

ਜਾਣਕਾਰੀ ਮੁਤਾਬਕ ਇਹ ਹਾਦਸਾ ਭਿਵਾਨੀ ਦੇ ਮਾਈਨਿੰਗ ਖੇਤਰ ਡਾਡਮ  'ਚ ਵਾਪਰਿਆ। ਇੱਥੇ ਪਹਾੜ ਦੇ ਤਿਲਕਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ 'ਚ ਕਈ ਲੋਕਾਂ ਦੇ ਦੱਬੇ ਜਾਣ ਅਤੇ ਜ਼ਖਮੀ ਹੋਣ ਦੀ ਖਬਰ ਹੈ। ਬਚਾਅ ਕਾਰਜ ਜਾਰੀ ਹੈ। ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ। ਇਸ ਹਾਦਸੇ ਵਿੱਚ ਮਾਈਨਿੰਗ ਵਿੱਚ ਵਰਤੀ ਜਾਣ ਵਾਲੀ ਪੋਪਲੈਂਡ ਅਤੇ ਹੋਰ ਕਈ ਮਸ਼ੀਨਾਂ ਵੀ ਮਲਬੇ ਹੇਠ ਦੱਬ ਗਈਆਂ ਹਨ।ਫਿਲਹਾਲ ਪਹਾੜ ਦੇ ਖਿਸਕਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਬਾਰੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਕਿ ਪਹਾੜ ਆਪਣੇ ਆਪ ਫਿਸਲ ਗਿਆ ਹੈ ਜਾਂ ਇਹ ਹਾਦਸਾ ਧਮਾਕੇ ਕਾਰਨ ਵਾਪਰਿਆ ਹੈ। ਜ਼ਖਮੀਆਂ ਨੂੰ ਮਲਬੇ 'ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।

Also Read : ਨਵੇਂ ਸਾਲ ਮੌਕੇ ਸਸਤਾ ਹੋਇਆ ਐੱਲ.ਪੀ.ਜੀ. ਗੈਸ ਸਿਲੰਡਰ, ਜਾਣੋ ਕਿੰਨੇ ਘਟੇ ਰੇਟ

ਦੱਸ ਦਈਏ ਕਿ ਤੋਸ਼ਾਮ ਖੇਤਰ ਦੇ ਖਾਨਕ ਅਤੇ ਦਾਦਮ 'ਚ ਪਹਾੜੀ ਖਣਨ ਦਾ ਕੰਮ ਵੱਡੇ ਪੱਧਰ 'ਤੇ ਕੀਤਾ ਜਾਂਦਾ ਹੈ। ਪ੍ਰਦੂਸ਼ਣ ਕਾਰਨ 2 ਮਹੀਨੇ ਪਹਿਲਾਂ ਮਾਈਨਿੰਗ ਦੇ ਕੰਮ 'ਤੇ ਰੋਕ ਲਗਾ ਦਿੱਤੀ ਗਈ ਸੀ। NGT ਨੇ ਵੀਰਵਾਰ ਨੂੰ ਹੀ ਮਾਈਨਿੰਗ ਦਾ ਕੰਮ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਐੱਨਜੀਟੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸ਼ੁੱਕਰਵਾਰ ਤੋਂ ਹੀ ਮਾਈਨਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਮਾਈਨਿੰਗ ਦਾ ਕੰਮ 2 ਮਹੀਨਿਆਂ ਤੋਂ ਬੰਦ ਹੋਣ ਕਾਰਨ ਬਿਲਡਿੰਗ ਮਟੀਰੀਅਲ ਦੀ ਕਮੀ ਸੀ। ਇਸ ਘਾਟ ਨੂੰ ਦੂਰ ਕਰਨ ਲਈ ਉਥੇ ਵੱਡੇ ਪੱਧਰ 'ਤੇ ਬਲਾਸਟ ਹੋਣ ਦੀ ਵੀ ਸੰਭਾਵਨਾ ਹੈ।

In The Market