LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਮੇਰਾ ਟੀਚਾ ਬੱਚਿਆਂ ਨੂੰ ਚੰਗੀ ਤੇ ਵਧੀਆ ਸਿੱਖਿਆ ਦਿਵਾਉਣਾ'

1 jan 11

ਅੰਮ੍ਰਿਤਸਰ : ਦਿੱਲੀ ਦੇ ਮੁੱਖ ਮੰਤਰੀ (Chief Minister of Delhi) ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਸੰਯੋਜਕ ਅਰਵਿੰਦ ਕੇਜਰੀਵਾਲ (Arvind Kejriwal) ਅੱਜ ਅੰਮ੍ਰਿਤਸਰ ਪਹੁੰਚ ਰਹੇ ਹਨ। ਅੰਮ੍ਰਿਤਸਰ ਪਹੁੰਚਣ 'ਤੇ ਉਹ 11-30 ਵਜੇ ਰਾਮਤੀਰਥ ਮੰਦਰ ਵਿਚ ਨਤਮਸਤਕ ਹੋਣਗੇ ਅਤੇ ਇਸ ਤੋਂ ਬਾਅਦ ਉਹ ਏਅਰਪੋਰਟ (Airport) ਲਈ ਰਵਾਨਾ ਹੋ ਜਾਣਗੇ। ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੇਰਾ ਮਕਸਦ ਹੈ ਕਿ ਮੈਂ ਹਰ ਵਰਗ ਦੇ ਤੇ ਗਰੀਬ ਬੱਚਿਆਂ ਨੂੰ ਚੰਗੀ ਤੇ ਵਧਈਆ ਸਿੱਖਿਆ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਜੇਕਰ ਸਾਖਰਤਾ ਵਧੇਗੀ ਤਾਂ ਹੀ ਤਾਂ ਸਾਡਾ ਦੇਸ਼ ਤਰੱਕੀ ਕਰੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ 30 ਦਸੰਬਰ ਨੂੰ ਚੰਡੀਗੜ (Chandigarh) ਵਿਚ ਵਿਜੇ ਰੈਲੀ ਕੱਢੀ ਅਤੇ 31 ਦਸੰਬਰ ਨੂੰ ਪਟਿਆਲਾ ਵਿਚ ਜਨਸਭਾ ਕੀਤੀ। Also Read : ਨਵੇਂ ਸਾਲ ਮੌਕੇ ਸਸਤਾ ਹੋਇਆ ਐੱਲ.ਪੀ.ਜੀ. ਗੈਸ ਸਿਲੰਡਰ, ਜਾਣੋ ਕਿੰਨੇ ਘਟੇ ਰੇਟ


ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੇ ਹਨ। ਉਨ੍ਹਾਂ ਦਾ ਟੀਚਾ ਇਸ ਸਾਲ ਹੋਣ ਵਾਲੀਆਂ ਚੋਣਾਂ ਹਨ। ਚੰਡੀਗੜ੍ਹ ਵਿਚ ਨਿਗਮ ਚੋਣਾਂ ਵਿਚ ਜਿੱਤ ਤਓਂ ਬਾਅਦ ਕੇਜਰੀਵਾਲ ਦੀ ਆਸ ਪੰਜਾਬ ਵਿਚ ਜਗੀ ਹੈ। ਜਿਸ ਦੇ ਲਈ ਹੁਣ ਉਨ੍ਹਾਂ ਦੀ ਕੋਸ਼ਿਸ਼ ਜ਼ਿਆਦਾ ਤੋਂ ਜ਼ਿਆਦਾ ਸਮਾਂ ਪੰਜਾਬ ਨੂੰ ਦੇਣਾ ਹੈ। ਇਹੀ ਕਾਰਣ ਹੈ ਕਿ ਚੰਡੀਗੜ੍ਹ ਵਿਚ ਵਿਜੇ ਰੈਲੀ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਪਟਿਆਲਾ ਵਿਚ ਰੈਲੀ ਵੀ ਕੀਤੀ। Also Read : ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅਹਿਮ ਖਬਰ, ਜਾਣੋ ਨਵੇਂ ਸਾਲ 'ਤੇ ਕੀ ਰਿਹਾ ਅਸਰ

ਹੁਣ ਵਾਪਸ ਦਿੱਲੀ ਜਾਣ ਤੋਂ ਪਹਿਲਾਂ ਉਹ ਅੰਮ੍ਰਿਤਸਰ ਵੀ ਪਹੁੰਚ ਰਹੇ ਹਨ। ਪਟਿਆਲਾ ਵਿਚ ਉਨ੍ਹਾਂ ਨੇ ਬੇਅਦਬੀ ਦੇ ਮਸਲੇ ਨੂੰ ਚੁੱਕਿਆ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਸੀ.ਐੱਮ. ਚਰਨਜੀਤ ਸਿੰਘ ਚੰਨੀ ਦੋਹਾਂ 'ਤੇ ਸਵਾਲ ਵੀ ਖੜ੍ਹੇ ਕੀਤੇ। ਹੁਣ ਦੇਖਣਾ ਹੋਵੇਗਾ ਕਿ ਉਹ ਸ਼੍ਰੀ ਰਾਮ ਤੀਰਥ ਵਿਚ ਪੰਜਾਬ ਦੀ ਜਨਤਾ ਦੇ ਸਾਹਮਣੇ ਹੁਣ ਕੀ ਨਵਾਂ ਵਾਅਦਾ ਕਰਕੇ ਜਾਂਦੇ ਹਨ।

In The Market