LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਰਾਂਸ 'ਚ ਕੋਰੋਨਾ ਦਾ ਕਹਿਰ, ਇਕ ਦਿਨ 'ਚ ਸਾਹਮਣੇ ਆਏ 1.79 ਲੱਖ ਨਵੇਂ ਮਾਮਲੇ

29d covid

ਪੈਰਿਸ- ਫਰਾਂਸ 'ਚ ਮੰਗਲਵਾਰ ਨੂੰ 24 ਘੰਟਿਆਂ ਦੀ ਮਿਆਦ 'ਚ ਕੋਰੋਨਾ ਵਾਇਰਸ ਦੇ ਰਿਕਾਰਡ 1,79,807 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਗਿਣਤੀ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਦੁਨੀਆਭਰ 'ਚ ਰਿਕਾਰਡ ਸਭ ਤੋਂ ਜ਼ਿਆਦਾ ਰੋਜ਼ਾਨਾ ਮਾਮਲਿਆਂ 'ਚੋਂ ਇਕ ਹੈ। Covidtracker.fr ਦੇ ਅੰਕੜਿਆਂ ਮੁਤਾਬਕ, ਇਹ ਯੂਰਪ 'ਚ ਨਵੇਂ ਰੋਜ਼ਾਨਾ ਕੇਸ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਸ਼ਨੀਵਾਰ ਨੂੰ ਰਿਕਾਰਡ 1,04,611 ਮਾਮਲੇ ਸਾਹਮਣੇ ਆਏ ਸਨ ਜੋ 11 ਨਵੰਬਰ 2020 ਤੋਂ ਬਾਅਦ ਸਭ ਤੋਂ ਜ਼ਿਆਦਾ ਸਨ। ਪਿਛਲੇ ਦੋ ਦਿਨਾਂ 'ਚ ਫਰਾਂਸ 'ਚ 90 ਹਜ਼ਾਰ ਤੋਂ ਰੋਜ਼ਾਨਾ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਫਰਾਂਸ 'ਚ ਇਕ ਵਾਰ ਕੋਰੋਨਾ ਤੇਜ਼ੀ ਨਾਲ ਫੈਲਣ ਲੱਗਿਆ ਹੈ।

Also Read: ਚੰਡੀਗੜ੍ਹ: ਬਿਨਾਂ ਕੋਰੋਨਾ ਦੀ ਦੂਜੀ ਖੁਰਾਕ ਦੇ ਨਹੀਂ ਮਿਲੇਗੀ ਸਿਨੇਮਾ, ਪੱਬ, ਵਿੱਦਿਅਕ ਅਦਾਰਿਆਂ 'ਚ ਐਂਟਰੀ

ਸਰਕਾਰ ਨੇ ਕੋਰੋਨਾ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਨਵੀਆਂ ਪਾਬੰਦੀਆਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ 'ਚ ਸਾਰੇ ਵੱਡੇ ਇਕੱਠ ਨੂੰ ਸੀਮਤ ਕਰਨਾ, ਟ੍ਰਾਂਸਪੋਰਟ ਸਿਸਟਮ 'ਚ ਖਾਣਾ-ਪੀਣਾ ਬੈਨ ਕਰਨਾ ਅਤੇ ਆਊਟਡੋਰ 'ਚ ਮਾਸਕ ਲਾਉਣਾ ਸ਼ਾਮਲ ਹੈ। ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨਵੇਂ ਮਾਮਲਿਆਂ 'ਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਵੀ ਕੋਵਿਡ ਇਨਫੈਕਟਿਡ ਮਰੀਜ਼ਾਂ ਦੇ ਹਸਪਤਾਲ 'ਚ ਹੋਣ ਦੀ ਗਿਣਤੀ ਸੀਮਤ ਹੈ। ਮੰਗਲਵਾਰ ਨੂੰ ਫਰਾਂਸ ਦੇ ਹਸਪਤਾਲਾਂ ਦੇ ਆਈ.ਸੀ.ਯੂ. 'ਚ 3,416 ਮਰੀਜ਼ ਸਨ। ਜ਼ਿਕਰਯੋਗ ਹੈ ਕਿ ਅਪ੍ਰੈਲ 2020 'ਚ ਇਹ ਗਿਣਤੀ 7000 ਸੀ। ਇਸ ਤੋਂ ਬਾਅਦ ਤੇਜ਼ੀ ਨਾਲ ਹੋਏ ਵੈਕਸੀਨੇਸ਼ਨ ਨੇ ਇਨਫੈਕਸ਼ਨ ਦੇ ਗੰਭੀਰ ਮਾਮਲਿਆਂ ਨੂੰ ਰੋਕਿਆ ਹੈ।

Also Read: PGI 'ਚ 15-18 ਸਾਲ ਦੇ ਬੱਚਿਆਂ ਦੀ ਵੈਕਸੀਨੇਸ਼ਨ ਲਈ ਸਰਕੁਲਰ ਜਾਰੀ, 3 ਜਨਵਰੀ ਤੋਂ ਲੱਗੇਗਾ ਟੀਕਾ

ਫਰਾਂਸ ਦੀ 77 ਫੀਸਦੀ ਆਬਾਦੀ ਦਾ ਪੂਰੀ ਤਰ੍ਹਾਂ ਹੋਇਆ ਟੀਕਾਕਰਨ
ਫਰਾਂਸ ਨੇ ਦੱਸਿਆ ਹੈ ਕਿ ਮੰਗਲਵਾਰ ਨੂੰ ਦੇਸ਼ 'ਚ 290 ਲੋਕਾਂ ਦੀ ਕੋਵਿਡ ਕਾਰਨ ਮੌਤ ਹੋਈ। ਇਸ ਤਰ੍ਹਾਂ ਕੋਰੋਨਾ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 1,23,000 ਤੋਂ ਜ਼ਿਆਦਾ ਹੋ ਗਈ। ਮਈ ਤੋਂ ਬਾਅਦ ਇਕ ਦਿਨ 'ਚ ਇਹ ਸਭ ਤੋਂ ਜ਼ਿਆਦਾ ਮੌਤਾਂ ਹਨ। ਫਰਾਂਸ ਦੀ 77 ਫੀਸਦੀ ਆਬਾਦੀ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਿਆ ਹੈ। ਇਸ ਕਾਰਨ ਹਸਪਤਾਲਾਂ 'ਚ ਦਾਖਲ ਹੋਣ ਦੀ ਦਰ ਅਤੇ ਮੌਤਾਂ ਦੀ ਗਿਣਤੀ ਨਾਲ ਤੇਜ਼ੀ ਨਾਲ ਗਿਰਾਵਟ ਹੋਈ ਹੈ। ਉਥੇ, ਦੁਨੀਆ ਭਰ 'ਚ ਹੁਣ ਓਮੀਕ੍ਰੋਨ ਵੇਰੀਐਂਟ ਦਾ ਕਹਿਰ ਵੀ ਦੇਖਣ ਨੂੰ ਮਿਲ ਰਿਹਾ ਹੈ। ਤੇਜ਼ੀ ਨਾਲ ਫੈਲਣ ਵਾਲੇ ਇਸ ਵੇਰੀਐਂਟ ਕਾਰਨ ਕਈ ਦੇਸ਼ਾਂ ਦੇ ਨਵੇਂ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ।

Also Read: ਕੀ ਨਵੇਂ ਸਾਲ 'ਤੇ ਪੰਜਾਬ 'ਚ ਵੀ ਲੱਗੇਗਾ ਨਾਈਟ ਕਰਫਿਊ? ਓਪੀ ਸੋਨੀ ਨੇ ਆਖੀ ਇਹ ਗੱਲ

In The Market