LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਗਾਤਾਰ ਦੂਜੀ ਵਾਰ ਰਾਸ਼ਟਰਪਤੀ ਚੁਣੇ ਗਏ ਇਮੈਨੁਅਲ ਮੈਕਰੋਂ, ਦੁਨੀਆ ਭਰ ਤੋਂ ਮਿਲ ਰਹੀ ਵਧਾਈ

25a macron

ਪੈਰਿਸ: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਐਤਵਾਰ ਨੂੰ ਰਾਸ਼ਟਰਪਤੀ ਦੀ ਚੋਣ ਮੁੜ ਜਿੱਤ ਲਈ ਹੈ। ਉਹਨਾਂ ਨੂੰ 57.24 ਫੀਸਦੀ ਵੋਟ ਮਿਲੇ ਹਨ ਜਦਕਿ ਵਿਰੋਧੀ ਨੇਤਾ ਮਰੀਨ ਲੇ ਪੇਨ ਨੂੰ 42.76 ਫੀਸਦੀ ਵੋਟ ਮਿਲੇ। ਦੂਜੀ ਵਾਰ ਫਰਾਂਸ ਦੇ ਮੁੜ ਰਾਸ਼ਟਰਪਤੀ ਚੁਣੇ ਜਾਣ 'ਤੇ ਦੇਸ਼ ਦੇ ਲੋਕਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ 'ਧੰਨਵਾਦ' ਕਿਹਾ ਅਤੇ ਉਨ੍ਹਾਂ ਨੂੰ ਪੰਜ ਸਾਲਾਂ ਲਈ ਸੱਤਾ ਸੌਂਪਣ ਵਾਲੇ ਲੋਕਾਂ ਦੀ ਪ੍ਰਸ਼ੰਸਾ ਕੀਤੀ।ਮੈਕਰੋਂ ਨੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਨਾ ਸਿਰਫ਼ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਸਗੋਂ ਸੱਜੇ-ਪੱਖੀ ਵਿਰੋਧੀ ਮੇਰਿਨ ਲੇ ਪੇਨ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਵੋਟ ਦਿੱਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਭਰ ਦੇ ਨੇਤਾਵਾਂ ਨੂੰ ਉਹਨਾਂ ਨੂੰ ਵਧਾਈ ਦਿੱਤੀ ਹੈ।

Also Read: ਕਿਸਾਨਾਂ 'ਤੇ ਮਹਿੰਗਾਈ ਦੀ ਮਾਰ: DAP ਖਾਦ ਦੀ ਕੀਮਤ 150 ਰੁਪਏ ਵਧੀ, ਭੜਕੀਆਂ ਕਿਸਾਨ ਯੂਨੀਅਨਾਂ

ਪ੍ਰਧਾਨ ਮੰਤਰੀ ਮੋਦੀ ਨੇ ਕਹੀ ਇਹ ਗੱਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇਮੈਨੁਅਲ ਮੈਕਰੋਂ ਨੂੰ ਫਰਾਂਸ ਦੇ ਰਾਸ਼ਟਰਪਤੀ ਦੇ ਤੌਰ 'ਤੇ ਮੁੜ ਚੁਣੇ ਜਾਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਭਾਰਤ ਅਤੇ ਫਰਾਂਸ ਵਿਚਾਲੇ ਰਣਨੀਤਕ ਸਾਂਝੇਦਾਰੀ ਨੂੰ ਹੋਰ ਡੂੰਘਾ ਕਰਨ ਲਈ ਉਨ੍ਹਾਂ ਨਾਲ ਕੰਮ ਕਰਨ ਲਈ ਉਤਸੁਕ ਹਨ। ਮੈਕਰੋਂ ਨੂੰ ਐਤਵਾਰ ਨੂੰ ਫਰਾਂਸ 'ਚ ਰਾਸ਼ਟਰਪਤੀ ਚੋਣ ਦਾ ਜੇਤੂ ਐਲਾਨ ਦਿੱਤਾ ਗਿਆ। ਮੈਕਰੋਂ (44) ਨੇ ਚੋਣ ਵਿਚ ਸੱਜੇ ਪੱਖੀ ਨੇਤਾ ਮਰੀਨ ਲੇ ਪੇਨ ਨੂੰ ਹਰਾਇਆ। ਮੋਦੀ ਨੇ ਟਵੀਟ ਕੀਤਾ,''ਮੇਰੇ ਦੋਸਤ ਇਮੈਨੁਅਲ ਮੈਕਰੋਂ ਨੂੰ ਫਰਾਂਸ ਦੇ ਰਾਸ਼ਟਰਪਤੀ ਵਜੋਂ ਦੁਬਾਰਾ ਚੁਣੇ ਜਾਣ 'ਤੇ ਵਧਾਈ। ਮੈਂ ਭਾਰਤ ਅਤੇ ਫਰਾਂਸ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਉਹਨਾਂ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।''

Also Read: ਕਿਸਾਨਾਂ 'ਤੇ ਮਹਿੰਗਾਈ ਦੀ ਮਾਰ: DAP ਖਾਦ ਦੀ ਕੀਮਤ 150 ਰੁਪਏ ਵਧੀ, ਭੜਕੀਆਂ ਕਿਸਾਨ ਯੂਨੀਅਨਾਂ

ਅਮਰੀਕਾ ਨੇ ਦਿੱਤੀ ਵਧਾਈ
ਅਮਰੀਕਾ ਨੇ ਮੌਜੂਦਾ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਉਨ੍ਹਾਂ ਦੇ ਮੁੜ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ ਅਤੇ ਯੂਕ੍ਰੇਨ ਨੂੰ ਸਮਰਥਨ ਪ੍ਰਦਾਨ ਕਰਨ ਸਮੇਤ ਦੋਵਾਂ ਦੇਸ਼ਾਂ ਵਿਚਕਾਰ ਹੋਰ ਸਹਿਯੋਗ ਦੀ ਸੰਭਾਵਨਾ ਪ੍ਰਗਟਾਈ ਹੈ। ਵਿਦੇਸ਼ ਵਿਭਾਗ ਦੇ ਇਕ ਪ੍ਰਤੀਨਿਧੀ ਨੇ ਸੋਮਵਾਰ ਨੂੰ ਸਪੁਤਨਿਕ ਨੂੰ ਇਹ ਜਾਣਕਾਰੀ ਦਿੱਤੀ। ਪ੍ਰਤੀਨਿਧੀ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਮੈਕਰੋਂ ਨੂੰ ਉਨ੍ਹਾਂ ਦੇ ਮੁੜ ਚੁਣੇ ਜਾਣ 'ਤੇ ਵਧਾਈ ਦਿੰਦੇ ਹਾਂ। ਅਸੀਂ ਉਨ੍ਹਾਂ ਸਾਂਝੀਆਂ ਤਰਜੀਹਾਂ ਅਤੇ ਕਦਰਾਂ-ਕੀਮਤਾਂ 'ਤੇ ਨਜ਼ਦੀਕੀ ਸਹਿਯੋਗ ਨੂੰ ਜਾਰੀ ਰੱਖਣ ਦੀ ਉਮੀਦ ਰੱਖਦੇ ਹਾਂ ਜੋ ਸਾਡੇ ਲੰਬੇ ਅਤੇ ਸਥਾਈ ਗਠਜੋੜ ਨੂੰ ਇਕੱਠੇ ਰੱਖਦੇ ਹਨ, ਜਿਸ ਵਿੱਚ ਰੂਸੀ ਹਮਲੇ ਦੇ ਸਾਮ੍ਹਣੇ ਯੂਕ੍ਰੇਨ ਦੇ ਲੋਕਾਂ ਦਾ ਸਮਰਥਨ ਕਰਨ ਲਈ ਸਾਂਝੇ ਯਤਨ ਸ਼ਾਮਲ ਹਨ।' ਰਾਸ਼ਟਰਪਤੀ ਚੋਣ ਦਾ ਦੂਜਾ ਦੌਰ ਹੋਇਆ। ਫਰਾਂਸ ਦੇ ਗ੍ਰਹਿ ਮੰਤਰਾਲੇ ਮੁਤਾਬਕ ਮੈਕਰੋਂ ਨੂੰ 57.24 ਫੀਸਦੀ ਵੋਟਾਂ ਮਿਲੀਆਂ, ਜਦੋਂ ਕਿ ਸੱਜੇ ਪੱਖੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਅਤੇ ਨੈਸ਼ਨਲ ਰੈਲੀ ਪਾਰਟੀ ਦੀ ਆਗੂ ਮਰੀਨ ਲੇ ਪੇਨ ਨੂੰ 42.76 ਫੀਸਦੀ ਵੋਟਾਂ ਮਿਲੀਆਂ।

ਜ਼ੇਲੇਂਸਕੀ ਨੇ ਮੈਕਰੋਂ ਦੀ ਜਿੱਤ ਦਾ ਕੀਤਾ ਸਵਾਗਤ
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਫਰਾਂਸ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ 'ਤੇ ਮੈਕਰੋਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਮੈਕਰੋਂ ਦੇ ਦੂਜੇ ਰਾਸ਼ਟਰਪਤੀ ਕਾਰਜਕਾਲ ਦਾ ਸਵਾਗਤ ਕੀਤਾ।

ਉੱਧਰ ਮੈਕਰੋਂ ਨੇ ਜਨਤਾ ਨੂੰ ਕਿਹਾ ਕਿ ਮੈਂ ਹੁਣ ਕਿਸੇ ਇੱਕ ਡੇਰੇ ਦਾ ਉਮੀਦਵਾਰ ਨਹੀਂ ਹਾਂ, ਸਗੋਂ ਤੁਹਾਡੇ ਸਾਰਿਆਂ ਦਾ ਪ੍ਰਧਾਨ ਬਣ ਗਿਆ ਹਾਂ। ਚੋਣ ਏਜੰਸੀਆਂ ਮੁਤਾਬਕ ਮੈਕਰੋਂ ਨੇ ਐਤਵਾਰ ਨੂੰ ਹੋਈਆਂ ਚੋਣਾਂ ਵਿਚ ਆਸਾਨ ਜਿੱਤ ਦਰਜ ਕੀਤੀ ਹੈ।ਚੋਣ ਜਿੱਤਣ ਤੋਂ ਬਾਅਦ ਉਹ ਆਪਣੀ ਪਤਨੀ ਬ੍ਰਿਗੇਟ ਨੂੰ ਨਾਲ ਲੈ ਕੇ ਆਈਫਲ ਟਾਵਰ ਦੇ ਹੇਠਾਂ ਇਕ ਜਗ੍ਹਾ 'ਤੇ ਪਹੁੰਚੇ, ਜਿੱਥੇ ਉਨ੍ਹਾਂ ਦੇ ਸਮਰਥਕ ਮੌਜੂਦ ਸਨ। ਇਸ ਦੌਰਾਨ ਯੂਰਪੀਅਨ ਯੂਨੀਅਨ ਦਾ ਗੀਤ ਚਲਾਇਆ ਗਿਆ।

In The Market