ਮੁੰਬਈ- ਸ਼ਾਹਿਦ ਕਪੂਰ ਦੀ ਫਿਲਮ ਜਰਸੀ ਕਈ ਰੁਕਾਵਟਾਂ ਤੋਂ ਬਾਅਦ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਪਰ ਕਮਾਈ ਦੇ ਮਾਮਲੇ 'ਚ ਫਿਲਮ ਕੁਝ ਜ਼ਿਆਦਾ ਕਮਾਲ ਨਹੀਂ ਕਰ ਸਕੀ। ਬਾਕਸ ਆਫਿਸ 'ਤੇ ਸੁਪਰਸਟਾਰ ਯਸ਼ ਦੀ KGF 2 ਦੀ ਸੁਨਾਮੀ ਸਾਹਮਣੇ ਸ਼ਾਹਿਦ ਦੀ ਜਰਸੀ ਗੋਡੇ ਟੇਕਦੀ ਨਜ਼ਰ ਆ ਰਹੀ ਹੈ। ਹੌਲੀ ਸ਼ੁਰੂਆਤ ਤੋਂ ਬਾਅਦ ਫਿਲਮ ਮੁਸ਼ਕਿਲ ਨਾਲ ਅੱਗੇ ਵਧ ਰਹੀ ਹੈ।
Also Read: ਕਿਸਾਨਾਂ 'ਤੇ ਮਹਿੰਗਾਈ ਦੀ ਮਾਰ: DAP ਖਾਦ ਦੀ ਕੀਮਤ 150 ਰੁਪਏ ਵਧੀ, ਭੜਕੀਆਂ ਕਿਸਾਨ ਯੂਨੀਅਨਾਂ
ਅਜਿਹਾ ਹੈ ਜਰਸੀ ਦਾ ਬਾਕਸ ਆਫਿਸ ਕਲੈਕਸ਼ਨ
ਸ਼ਾਹਿਦ ਕਪੂਰ ਸਟਾਰਰ ਫਿਲਮ ਜਰਸੀ ਦੀ ਸ਼ੁਰੂਆਤ ਕਾਫੀ ਠੰਡੀ ਹੋਈ ਸੀ। ਫਿਲਮ ਨੇ ਪਹਿਲੇ ਦਿਨ ਸਿਰਫ 4 ਕਰੋੜ ਦੀ ਕਮਾਈ ਕੀਤੀ ਹੈ। ਹਾਲਾਂਕਿ ਦੂਜੇ ਦਿਨ ਫਿਲਮ ਦੀ ਕਮਾਈ ਨੇ ਮਾਮੂਲੀ ਉਛਾਲ ਨਾਲ 5.50 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ। ਹੁਣ ਫਿਲਮ ਦੇ ਤੀਜੇ ਦਿਨ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ। ਟ੍ਰੇਡ ਐਨਾਲਿਸਟ ਰਮੇਸ਼ ਬਾਲਾ ਮੁਤਾਬਕ ਫਿਲਮ ਨੇ ਤੀਜੇ ਦਿਨ 5 ਕਰੋੜ ਦੀ ਕਮਾਈ ਕਰ ਲਈ ਹੈ। ਕੁੱਲ ਮਿਲਾ ਕੇ ਫਿਲਮ ਨੇ ਤਿੰਨ ਦਿਨਾਂ 'ਚ ਸਿਰਫ 14 ਕਰੋੜ ਦਾ ਹੀ ਕਲੈਕਸ਼ਨ ਕੀਤਾ ਹੈ।
Also Read: ਫੁੱਲ ਸਪੀਡ 'ਚ ਕੋਰੋਨਾ ਲਹਿਰ, ਇਕ ਹਫਤੇ 'ਚ ਦੁੱਗਣੇ ਹੋਏ ਮਰੀਜ਼, 12 ਸੂਬਿਆਂ 'ਚ ਲਗਾਤਾਰ ਵਧ ਰਹੇ ਮਾਮਲੇ
ਤੁਹਾਨੂੰ ਦੱਸ ਦੇਈਏ ਕਿ ਸਾਲ 2019 ਵਿੱਚ ਸ਼ਾਹਿਦ ਕਪੂਰ ਦੀ ਫਿਲਮ ਕਬੀਰ ਸਿੰਘ ਨੇ 275 ਕਰੋੜ ਤੋਂ ਵੱਧ ਦਾ ਕਲੈਕਸ਼ਨ ਕੀਤਾ ਸੀ ਅਤੇ ਅਦਾਕਾਰ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਜਰਸੀ ਵੀ ਇਸ ਦਾ 10 ਫੀਸਦੀ ਕਮਾਉਣ ਲਈ ਸੰਘਰਸ਼ ਕਰ ਰਹੀ ਹੈ। ਜਰਸੀ ਦੇ ਫਲਾਪ ਸ਼ੋਅ ਨੂੰ ਦੇਖ ਕੇ ਸਾਫ ਹੈ ਕਿ ਸ਼ਾਹਿਦ ਦੀ ਫਿਲਮ KGF 2 ਦੇ ਤੂਫਾਨ 'ਚ ਫਿਲਮ ਕਿਤੇ ਉੱਡ ਗਈ ਹੈ।
ਇਹ ਫਿਲਮ ਸਾਊਥ ਦੀ ਹਿੱਟ ਫਿਲਮ ਜਰਸੀ ਦਾ ਰੀਮੇਕ ਹੈ। ਜਰਸੀ ਦੇ ਹਿੰਦੀ ਰੀਮੇਕ ਵਿੱਚ ਸ਼ਾਹਿਦ ਕਪੂਰ ਦੇ ਨਾਲ ਪੰਕਜ ਕਪੂਰ ਅਤੇ ਮਰੁਣਾਲ ਠਾਕੁਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਫਿਲਮ ਵੀਕੈਂਡ 'ਤੇ ਕਮਾਲ ਨਹੀਂ ਕਰ ਸਕੀ, ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਜਰਸੀ ਦੀ ਕਮਾਈ 'ਚ ਉਛਾਲ ਆਉਂਦਾ ਹੈ ਜਾਂ ਨਹੀਂ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Chandigarh News: अज्ञात युवक का शव बरामद; नहीं हो पाई पहचान, जांच में जुटी चंडीगढ़ पुलिस
Miss Universe 2024 : 21 वर्षीय Victoria Kjaer ने अपने नाम किया मिस यूनिवर्स का खिताब
Punjab Accident News: कोहरे के कारण कपूरथला में मिनीबस की टक्कर में 3 की मौत, 2 घायल