LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'Boss' ਤੋਂ ਨਾਰਾਜ਼ ਮਹਿਲਾ ਕਰਮਚਾਰੀ ਦਾ ਖੌਫਨਾਕ ਕਦਮ! ਕਰ ਦਿੱਤਾ ਕਰੋੜਾਂ ਦਾ ਨੁਕਸਾਨ

10d7

ਬੈਂਕਾਕ- ਥਾਈਲੈਂਡ (Thailand) ਵਿੱਚ ਆਪਣੇ ਬੌਸ ਤੋਂ ਨਾਰਾਜ਼ ਇੱਕ ਮਹਿਲਾ ਕਰਮਚਾਰੀ ਨੇ ਤੇਲ ਦੇ ਗੋਦਾਮ (Oil depot) ਨੂੰ ਅੱਗ (Fire) ਲਗਾ ਦਿੱਤੀ, ਜਿਸ ਵਿੱਚ ਉਹ ਕੰਮ ਕਰਦੀ ਸੀ। ਉਸ ਨੇ ਕਥਿਤ ਤੌਰ 'ਤੇ ਇਕ ਕਾਗਜ਼ ਦੇ ਟੁਕੜੇ ਨੂੰ ਲਾਈਟਰ ਨਾਲ ਅੱਗ ਲਗਾ ਦਿੱਤੀ ਅਤੇ ਇਸ ਨੂੰ ਫਿਊਲ ਕੰਟੇਨਰ (Fuel Container) 'ਤੇ ਸੁੱਟ ਦਿੱਤਾ, ਜਿਸ ਨਾਲ ਪ੍ਰਾਪੈਕੋਰਨ ਆਇਲ ਦੇ ਗੋਦਾਮ ਵਿਚ ਅੱਗ ਲੱਗ ਗਈ। ਇਸ ਘਟਨਾ ਕਾਰਨ ਕੰਪਨੀ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ।

Also Read: ਟਵਿੱਟਰ ਨੇ ਐਡ ਕੀਤਾ ਨਵਾਂ ਫੀਚਰ, ਫੋਟੋ ਤੇ ਵੀਡੀਓ ਨਾਲ ਚਿਤਾਵਨੀ ਵੀ ਜਾਰੀ ਕਰ ਸਕਣਗੇ ਯੂਜ਼ਰ

'ਡੇਲੀ ਮੇਲ' ਦੀ ਰਿਪੋਰਟ ਮੁਤਾਬਕ 38 ਸਾਲਾ ਦੋਸ਼ੀ ਮਹਿਲਾ ਕਰਮਚਾਰੀ ਦਾ ਨਾਂ ਐੱਨ ਸ਼੍ਰਿਆ ਹੈ। ਉਸਨੇ ਤੇਲ ਦੇ ਗੋਦਾਮ ਨੂੰ ਅੱਗ ਲਗਾ ਦਿੱਤੀ ਕਿਉਂਕਿ ਉਹ ਆਪਣੇ ਬੌਸ ਦੀ 'ਸ਼ਿਕਾਇਤ' ਕਰਨ ਅਤੇ 'ਤਣਾਅ ਪੈਦਾ ਕਰਨ' ਤੋਂ ਤੰਗ ਆ ਗਈ ਸੀ।

Also Read: ਰਾਜਨਾਥ ਸਿੰਘ ਨੇ ਬ੍ਰਿਗੇਡੀਅਰ ਐੱਲ.ਐੱਸ. ਲਿੱਡਰ ਨੂੰ ਦਿੱਤੀ ਸ਼ਰਧਾਂਜਲੀ, ਕੁਝ ਦੇਰ 'ਚ ਹੋਵੇਗਾ ਅੰਤਿਮ ਸੰਸਕਾਰ

ਸੜ ਕੇ ਸੁਆਹ ਹੋਇਆ ਗੋਦਾਮ
ਇੱਕ ਮਹਿਲਾ ਕਰਮਚਾਰੀ ਨੇ ਕਾਗਜ਼ ਦੇ ਇੱਕ ਟੁਕੜੇ ਨੂੰ ਅੱਗ ਲਗਾਈ ਅਤੇ ਇਸਨੂੰ ਫਿਊਲ ਕੰਟੇਨਰ 'ਤੇ ਸੁੱਟ ਦਿੱਤਾ, ਜਿਸ ਨਾਲ ਨਾਖੋਨ ਪਾਥੋਮ ਸੂਬੇ ਵਿੱਚ ਪ੍ਰਾਪੈਕੋਰਨ ਤੇਲ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਇਲਾਕੇ 'ਚ ਭਗਦੜ ਮੱਚ ਗਈ। ਸਾਰਾ ਗੋਦਾਮ ਧੂੰ-ਧੂੰ ਕਰਕੇ ਸੜਨ ਲੱਗਾ। ਫਾਇਰ ਬ੍ਰਿਗੇਡ ਦੀਆਂ 40 ਤੋਂ ਵੱਧ ਗੱਡੀਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ 'ਤੇ ਕਾਬੂ ਪਾਉਣ ਲਈ ਐਮਰਜੈਂਸੀ ਸੇਵਾਵਾਂ ਨੂੰ ਕਰੀਬ ਚਾਰ ਘੰਟੇ ਦਾ ਸਮਾਂ ਲੱਗਾ।

Also Read: ਕੰਗਨਾ ਰਣੌਤ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, FIR ਰੱਦ ਕਰਨ ਦੀ ਕੀਤੀ ਮੰਗ, ਜਾਣੋ ਪੂਰਾ ਮਾਮਲਾ

ਦੱਸਿਆ ਗਿਆ ਕਿ ਕੰਟੇਨਰ ਵਿੱਚ ਹਜ਼ਾਰਾਂ ਗੈਲਨ ਤੇਲ ਸੀ। ਇਸ ਘਟਨਾ ਕਾਰਨ ਕੰਪਨੀ ਨੂੰ ਕਰੀਬ 9 ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਘਟਨਾ ਤੋਂ ਬਾਅਦ 29 ਨਵੰਬਰ ਨੂੰ ਮਹਿਲਾ ਕਰਮਚਾਰੀ 'ਤੇ ਕਾਰਵਾਈ ਕੀਤੀ ਗਈ ਸੀ। ਪੁਲਿਸ ਮੁਤਾਬਕ ਐਨ ਸ਼੍ਰਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੇ ਅੱਗ ਲਾਉਣ ਦੀ ਗੱਲ ਕਬੂਲੀ ਹੈ। ਦੋਸ਼ੀ ਔਰਤ ਨੇ ਦਾਅਵਾ ਕੀਤਾ ਕਿ ਉਸ ਦਾ ਬੌਸ ਉਸ ਨੂੰ ਕੰਮ ਲਈ ਪ੍ਰੇਸ਼ਾਨ ਕਰਦਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ।

In The Market