LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੰਗਨਾ ਰਣੌਤ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, FIR ਰੱਦ ਕਰਨ ਦੀ ਕੀਤੀ ਮੰਗ, ਜਾਣੋ ਪੂਰਾ ਮਾਮਲਾ

10d51

ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ (Bollywood Actress Kangana Ranaut) ਨੇ ਇੱਕ ਸਿੱਖ ਸੰਗਠਨ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਪੁਲਿਸ (Mumbai Police) ਦੁਆਰਾ ਪਿਛਲੇ ਮਹੀਨੇ ਦਰਜ ਕੀਤੀ ਗਈ ਐੱਫਆਈਆਰ (FIR) ਨੂੰ ਰੱਦ ਕਰਨ ਲਈ ਬੰਬੇ ਹਾਈ ਕੋਰਟ (Bombay High Court) ਦਾ ਰੁਖ ਕੀਤਾ ਹੈ। ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਰਣੌਤ ਨੇ 21 ਨਵੰਬਰ ਨੂੰ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਵਿਵਾਦਗ੍ਰਸਤ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਅੰਦੋਲਨ ਨੂੰ ਖਾਲਿਸਤਾਨੀ ਅੰਦੋਲਨ ਵਜੋਂ ਦਰਸਾਇਆ ਸੀ।

Also Read: ਰਾਜਨਾਥ ਸਿੰਘ ਨੇ ਬ੍ਰਿਗੇਡੀਅਰ ਐੱਲ.ਐੱਸ. ਲਿੱਡਰ ਨੂੰ ਦਿੱਤੀ ਸ਼ਰਧਾਂਜਲੀ, ਕੁਝ ਦੇਰ 'ਚ ਹੋਵੇਗਾ ਅੰਤਿਮ ਸੰਸਕਾਰ

ਇਸ ਮਗਰੋਂ ਇੱਥੋਂ ਦੀ ਪੁਲਿਸ ਨੇ ਉਸ ਖ਼ਿਲਾਫ਼ ‘ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ’ ਦਾ ਕੇਸ ਦਰਜ ਕੀਤਾ ਸੀ। ਆਪਣੀ ਪੋਸਟ 'ਚ ਅਦਾਕਾਰਾ ਨੇ 'ਖਾਲਿਸਤਾਨੀ ਅੱਤਵਾਦੀਆਂ' ਦਾ ਜ਼ਿਕਰ ਕੀਤਾ ਸੀ। ਅਭਿਨੇਤਰੀ ਵੱਲੋਂ ਐਡਵੋਕੇਟ ਰਿਜ਼ਵਾਨ ਸਿੱਦੀਕੀ ਰਾਹੀਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਪੋਸਟ ਦੀ ਗਲਤ ਵਿਆਖਿਆ ਕੀਤੀ ਗਈ ਸੀ ਅਤੇ ਉਸ ਦਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।

Also Read: ਦੱਖਣੀ ਮੈਕਸੀਕੋ 'ਚ ਵਾਪਰਿਆ ਵੱਡਾ ਹਾਦਸਾ, ਟਰਾਲਾ ਪਲਟਣ ਕਾਰਨ 49 ਪ੍ਰਵਾਸੀਆਂ ਦੀ ਮੌਤ

ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਹ ਪੋਸਟ ਕਿਸਾਨਾਂ ਦੇ ਖਿਲਾਫ ਨਹੀਂ ਸਗੋਂ ਇਕ ਪਾਬੰਦੀਸ਼ੁਦਾ ਸੰਗਠਨ ਦੇ ਖਿਲਾਫ ਹੈ ਅਤੇ ਇਹ ਉਨ੍ਹਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਮੌਲਿਕ ਅਧਿਕਾਰ ਦੇ ਤਹਿਤ ਹੈ। ਪਟੀਸ਼ਨ ਵਿੱਚ ਬੇਨਤੀ ਕੀਤੀ ਗਈ ਹੈ ਕਿ ਹਾਈ ਕੋਰਟ ਨੂੰ "ਐੱਫਆਈਆਰ ਨੂੰ ਰੱਦ ਕਰਕੇ ਉਸਦੇ ਜਾਇਜ਼ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਰੱਖਿਆ ਕਰਨੀ ਚਾਹੀਦੀ ਹੈ।" ਪਟੀਸ਼ਨ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਜਾਣਾ ਬਾਕੀ ਹੈ।

Also Read: ਪੈਟਰੋਲ-ਡੀਜ਼ਲ ਦੀਆਂ ਅੱਜ ਦੀਆਂ ਕੀਮਤਾਂ ਜਾਰੀ, ਦੇਖੋ ਪੰਜਾਬ 'ਚ ਕਿੰਨਾ ਹੈ ਰੇਟ

In The Market