LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟਵਿੱਟਰ ਨੇ ਐਡ ਕੀਤਾ ਨਵਾਂ ਫੀਚਰ, ਫੋਟੋ ਤੇ ਵੀਡੀਓ ਨਾਲ ਚਿਤਾਵਨੀ ਵੀ ਜਾਰੀ ਕਰ ਸਕਣਗੇ ਯੂਜ਼ਰ

10d6

ਨਵੀਂ ਦਿੱਲੀ: ਟਵਿੱਟਰ (Twitter) ਨੇ ਆਪਣੇ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਨੂੰ ਸਾਫ਼-ਸੁਥਰਾ ਕਰਨ ਦੇ ਯਤਨ ਨਵੇਂ ਸੀਈਓ ਪਰਾਗ ਅਗਰਵਾਲ (Prag Aggarwal) ਦੀ ਅਗਵਾਈ ’ਚ ਤੇਜ਼ ਕਰ ਦਿੱਤੇ ਗਏ ਹਨ। ਇਸ ਕਾਰਨ ਟਵਿੱਟਰ ’ਤੇ ਇਕ ਨਵਾਂ ਫੀਚਰ (New feature) ਐਡ ਕੀਤਾ ਗਿਆ ਹੈ ਜਿਸ ਜ਼ਰੀਏ ਯੂਜ਼ਰ (User) ਆਪਣੀ ਨਿੱਜੀ ਫੋਟੋ ਤੇ ਵੀਡੀਓ (Personal photos and videos) ਜਾਰੀ ਕਰਦੇ ਹੋਏ ਟਵੀਟ ਕਰਕੇ ਉਸ ਨਾਲ ਸਬੰਧਤ ਇਕ ਚਿਤਾਵਨੀ (Warning) ਵੀ ਜਾਰੀ ਕਰ ਸਕਣਗੇ। ਛੇਤੀ ਹੀ ਇਸ ਫੀਚਰ ਨੂੰ ਲਾਗੂ ਕੀਤਾ ਜਾਵੇਗਾ।

Also Read: ਕੰਗਨਾ ਰਣੌਤ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, FIR ਰੱਦ ਕਰਨ ਦੀ ਕੀਤੀ ਮੰਗ, ਜਾਣੋ ਪੂਰਾ ਮਾਮਲਾ

ਮੌਜੂਦਾ ਸਮੇਂ ’ਚ ਟਵਿੱਟਰ ਯੂਜ਼ਰ ਚਿਤਾਵਨੀ ਜਾਰੀ ਕਰ ਸਕਦੇ ਹਨ ਪਰ ਉਹ ਉਨ੍ਹਾਂ ਦੇ ਸਾਰੇ ਟੀਵਟ ਲਈ ਹੁੰਦੀ ਹੈ ਤੇ ਕਿਸੇ ਕੰਟੈਂਟ ਵਿਸ਼ੇਸ਼ ਲਈ ਨਹੀਂ ਹੁੰਦੀ। ਹੁਣ ਉਹ ਇਹ ਚਿਤਾਵਨੀ ਵਿਸ਼ਾ ਸਮੱਗਰੀ ਸੰਵੇਦਨਸ਼ੀਲ ਹੈ ਜਾਂ ਨਹੀਂ ਉਸ ਦੇ ਹਿਸਾਬ ਨਾਲ ਜਾਰੀ ਕਰ ਸਕਦੇ ਹਨ।

Also Read: ਰਾਜਨਾਥ ਸਿੰਘ ਨੇ ਬ੍ਰਿਗੇਡੀਅਰ ਐੱਲ.ਐੱਸ. ਲਿੱਡਰ ਨੂੰ ਦਿੱਤੀ ਸ਼ਰਧਾਂਜਲੀ, ਕੁਝ ਦੇਰ 'ਚ ਹੋਵੇਗਾ ਅੰਤਿਮ ਸੰਸਕਾਰ

ਕੰਪਨੀ ਨੇ ਬੁੱਧਵਾਰ ਨੂੰ ਦੇਰ ਰਾਤ ਟਵੀਟ ਕਰ ਕੇ ਕਿਹਾ ਕਿ ਲੋਕ ਦੁਨੀਆ ’ਚ ਕੀ ਹੋ ਰਿਹਾ ਹੈ ਇਸ ਦੀ ਚਰਚਾ ਕਰਨ ਲਈ ਟਵੀਟ ਕਰਦੇ ਹਨ। ਇਸ ਹਾਲਤ ’ਚ ਕਈ ਦਫ਼ਾ ਉਹ ਵਿਸ਼ਾ ਸੰਵੇਦਨਸ਼ੀਲ ਤੇ ਵਿਵਾਦਤ ਬਿਰਤੀ ਦੇ ਹੋ ਸਕਦੇ ਹਨ। ਅਜਿਹੇ ਵਿਸ਼ਿਆਂ ’ਤੇ ਕੋਈ ਫੋਟੋ ਜਾਂ ਵੀਡੀਓ ਜਾਰੀ ਕਰਦੇ ਹੋਏ ਯੂਜ਼ਰ ਉਸ ਨਾਲ ਸਬੰਧਤ ਚਿਤਾਵਨੀ ਜਾਰੀ ਕਰ ਕੇ ਉਨ੍ਹਾਂ ਲੋਕਾਂ ਨੂੰ ਖ਼ਬਰਦਾਰ ਕਰ ਸਕਦਾ ਹੈ ਜੋ ਉਸ ਨੂੰ ਗ਼ਲਤ ਅਰਥਾਂ ’ਚ ਲੈ ਸਕਦੇ ਹਨ। ਟਵਿਟਰ ਨੇ ਆਪਣੇ ਬਿਆਨ ’ਚ ਕਿਹਾ ਕਿ ਉਨ੍ਹਾਂ ਦੀ ਕੰਪਨੀ ਪਰੇਸ਼ਾਨੀ ਕਰਨ ਵਾਲੇ ਤੇ ਅਪਸ਼ਬਦ ਵਾਲੇ ਟਵੀਟ ’ਤੇ ਵੀ ਨਕੇਲ ਕੱਸਣ ਲਈ ਯਤਨ ਕਰ ਰਹੀ ਹੈ।

Also Read: ਦੱਖਣੀ ਮੈਕਸੀਕੋ 'ਚ ਵਾਪਰਿਆ ਵੱਡਾ ਹਾਦਸਾ, ਟਰਾਲਾ ਪਲਟਣ ਕਾਰਨ 49 ਪ੍ਰਵਾਸੀਆਂ ਦੀ ਮੌਤ

In The Market