LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਿਕਾਗੋ 'ਚ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ਦੌਰਾਨ 8 ਦੀ ਮੌਤ ਤੇ 16 ਜ਼ਖਮੀ

2m golibari

ਸ਼ਿਕਾਗੋ- ਅਮਰੀਕਾ ਦੇ ਸ਼ਿਕਾਗੋ 'ਚ ਵੀਕਐਂਡ ਕਈ ਥਾਈਂ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ। ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ 16 ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਨ੍ਹਾਂ ਘਟਨਾਵਾਂ ਦੀ ਜਾਣਕਾਰੀ ਦਿੱਤੀ ਹੈ।

Also Read: CM ਮਾਨ ਤੇ ਸਿੱਖਿਆ ਮੰਤਰੀ ਕਰਨਗੇ ਪੰਜਾਬ ਦੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨਾਲ ਮੀਟਿੰਗ

ਸਥਾਨਕ ਮੀਡੀਆ ਨੇ ਸਿਟੀ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਗੋਲੀਬਾਰੀ ਦੀ ਘਟਨਾ ਸ਼ੁੱਕਰਵਾਰ ਸ਼ਾਮ 5:45 ਵਜੇ ਦੇ ਕਰੀਬ ਦਰਜ ਕੀਤੀ ਗਈ, ਜਦੋਂ ਇਕ 69 ਸਾਲਾ ਵਿਅਕਤੀ ਨੂੰ ਉਸ ਦੇ ਘਰ 'ਚ ਗੋਲੀ ਮਾਰ ਦਿੱਤੀ ਗਈ। ਕਤਲ ਦੀ ਇਹ ਘਟਨਾ ਸਾਊਥ ਕਿਲਪੈਟਰਿਕ ਦੀ ਹੈ।

ਇਨ੍ਹਾਂ ਇਲਾਕਿਆਂ ਵਿੱਚ ਹੋਈਆਂ ਘਟਨਾਵਾਂ
ਪੀੜਤਾਂ ਵਿੱਚ ਇੱਕ ਨਾਬਾਲਗ ਅਤੇ ਇੱਕ 62 ਸਾਲਾ ਔਰਤ ਸਮੇਤ ਹਰ ਉਮਰ ਵਰਗ ਦੇ ਲੋਕ ਸ਼ਾਮਲ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਘਟਨਾਵਾਂ ਬ੍ਰਾਈਟਨ ਪਾਰਕ, ​​ਦੱਖਣੀ ਇੰਡੀਆਨਾ, ਨਾਰਥ ਕੇਡਜੀ ਐਵੇਨਿਊ, ਹੰਬੋਲਟ ਪਾਰਕ ਸਮੇਤ ਕਈ ਇਲਾਕਿਆਂ 'ਚ ਵਾਪਰੀਆਂ।

ਪਿਛਲੇ ਹਫਤੇ ਵੀ 8 ਲੋਕ ਮਾਰੇ
ਇੱਕ ਮੀਡੀਆ ਆਉਟਲੈਟ ਦੇ ਅਨੁਸਾਰ, ਪਿਛਲੇ ਹਫਤੇ ਵੀ ਅੱਠ ਲੋਕ ਮਾਰੇ ਗਏ ਸਨ। ਗੋਲੀਬਾਰੀ 'ਚ 42 ਹੋਰ ਜ਼ਖਮੀ ਵੀ ਹੋਏ ਸਨ। ਛੋਟੀ ਗੋਲੀਬਾਰੀ ਦੀਆਂ ਘਟਨਾਵਾਂ ਦੇ ਰੋਜ਼ਾਨ ਮਾਮਲੇ ਤੇ ਇਥੋਂ ਤੱਕ ਕਿ ਦੇਸ਼ ਵਿਚ ਵੱਡੇ ਪੈਮਾਨੇ ਉੱਤੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਨਾਲ ਪੂਰੇ ਅਮਰੀਕਾ ਵਿਚ ਇਸ ਤਰ੍ਹਾਂ ਦੀ ਹਿੰਸਾ ਇਕ ਵੱਡੀ ਸਮੱਸਿਆ ਰਹੀ ਹੈ।

Also Read: ਕਾਂਗਰਸ 'ਚ ਉੱਠੀ ਨਵਜੋਤ ਸਿੱਧੂ ਖਿਲਾਫ ਕਾਰਵਾਈ ਦੀ ਮੰਗ! ਹਰੀਸ਼ ਚੌਧਰੀ ਨੇ ਲਿਖੀ ਹਾਈਕਮਾਨ ਨੂੰ ਚਿੱਠੀ

ਗਨ ਵਾਇਲੈਂਸ ਆਕਰਈਵ ਦੇ ਮੁਤਾਬਕ ਅਮਰੀਕਾ ਵਿਚ 2022 ਵਿਚ ਅਜੇ ਤੱਖ 140 ਤੋਂ ਵਧੇਰੇ ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਸੰਗਠਨ ਨੇ ਕਿਹਾ ਕਿ ਉਹ ਰੋਜ਼ਾਨਾ 7500 ਸਰੋਤਾਂ ਤੋਂ ਡਾਟਾ ਇਕੱਠਾ ਕਰ ਰਿਹਾ ਹੈ। ਸੰਗਠਨ ਨੇ ਦੱਸਿਆ ਕਿ ਇਹ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

ਘੋਸਟ ਗਨ ਉੱਤੇ ਲੱਗੇਗੀ ਪਾਬੰਦੀ
ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਬਾਈਡੇਨ ਪ੍ਰਸ਼ਾਸਨ ਹਾਲ ਹੀ ਵਿਚ ਸਮੂਹਿਕ ਗੋਲੀਬਾਰੀ ਨੂੰ ਦੇਖਦੇ ਹੋਏ ਨਵੇਂ ਉਪਾਅ ਤਲਾਸ਼ ਰਿਹਾ ਹੈ। ਜਿਸ ਵਿਚ ਘੋਸਟ ਗਨ ਦੇ ਪ੍ਰਸਾਲ ਨੂੰ ਰੋਕਣ ਦਾ ਪ੍ਰਸਤਾਵ ਸ਼ਾਮਲ ਹੈ। ਘੋਸਟ ਗਨ ਦਾ ਮਤਲਬ ਅਜਿਹੀਆਂ ਬੰਦੂਕਾਂ ਹਨ, ਜਿਨ੍ਹਾਂ ਨੂੰ ਗਾਹਕ ਅਲੱਗ-ਅਲੱਗ ਪਾਰਟਸ ਵਿਚ ਖਰੀਦ ਕੇ ਇਕੱਠਾ ਕਰਦੇ ਹਨ।

In The Market