LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਂਗਰਸ 'ਚ ਉੱਠੀ ਨਵਜੋਤ ਸਿੱਧੂ ਖਿਲਾਫ ਕਾਰਵਾਈ ਦੀ ਮੰਗ! ਹਰੀਸ਼ ਚੌਧਰੀ ਨੇ ਲਿਖੀ ਹਾਈਕਮਾਨ ਨੂੰ ਚਿੱਠੀ

2m navjot sidhu

ਚੰਡੀਗੜ੍ਹ- ਪੰਜਾਬ ਵਿਚ ਕਾਂਗਰਸ ਦੇ ਲਗਾਤਾਰ ਖਰਾਬ ਹੁੰਦੇ ਹਾਲਾਤਾਂ ਤੇ ਪਾਰਟੀ ਵਿਚ ਆਪਸੀ ਖਿੱਚੋ ਤਾਣ ਉੱਤੇ ਕਾਂਗਰਸ ਹਾਈਕਮਾਨ ਨੇ ਸਖਤ ਰੁਖ ਅਖਤਿਆਰ ਕੀਤਾ ਹੋਇਆ ਹੈ। ਇਸੇ ਵਿਚਾਲੇ ਪੰਜਾਬ ਮਾਮਲਿਆਂ ਦੇ ਕਾਂਗਰਸ ਇੰਚਾਰਜ ਨੇ ਰਾਜਾ ਵੜਿੰਗ ਦੇ ਕਹਿਣ ਉੱਤੇ ਹਾਈਕਮਾਨ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ ਕਾਰਵਾਈ ਦੀ ਗੱਲ ਕਹੀ ਗਈ ਹੈ।

Also Read: 'ਹੁਣ ਪੰਜਾਬੀ ਤੈਅ ਕਰਨਗੇ ਮਾਨ ਸਰਕਾਰ ਦਾ ਬਜਟ!' ਆਪ ਸਰਕਾਰ ਦਾ ਵੱਡਾ ਉਪਰਾਲਾ

ਚਿੱਠੀ ਵਿਚ ਹਰੀਸ਼ ਚੌਧਰੀ ਨੇ ਕਿਹਾ ਹੈ ਕਿ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਲੋਂ ਉਨ੍ਹਾਂ ਨੂੰ ਇਕ ਨੋਟ ਦਿੱਤਾ ਗਿਆ ਹੈ, ਜਿਸ ਵਿਚ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੌਜੂਦਾ ਗਤੀਵਿਧੀਆਂ ਬਾਰੇ ਗੱਲ ਕੀਤੀ ਗਈ। ਪਾਰਟੀ ਵਲੋਂ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਏ ਜਾਣ ਦੇ ਨਾਤੇ ਮੈਂ ਇਹ ਗੱਲ ਮਹਿਸੂਸ ਕੀਤੀ ਹੈ ਕਿ ਨਵਜੋਤ ਸਿੱਧੂ ਨੇ ਆਪਣੀ ਪਾਰਟੀ ਖਿਲਾਫ ਹੀ ਬਿਆਨਬਾਜ਼ੀ ਕੀਤੀ ਹੈ। ਜਦੋਂ ਪਾਰਟੀ ਚੋਣਾਂ ਲੜ ਰਹੀ ਸੀ ਤਾਂ ਸਿੱਧੂ ਨੂੰ ਉਸ ਵੇਲੇ ਪਾਰਟੀ ਨੇ ਪੰਜਾਬ ਪ੍ਰਧਾਨ ਦੀ ਕਮਾਨ ਸੌਂਪੀ ਸੀ। ਮੇਰੀ ਨਵਜੋਤ ਸਿੱਧੂ ਨੂੰ ਸਲਾਹ ਹੈ ਕਿ ਅਜਿਹੀਆਂ ਗਤੀਵਿਧੀਆਂ ਨਾ ਕਰਨ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਾਜਾ ਵੜਿੰਗ ਵਲੋਂ ਭੇਜਿਆ ਨੋਟ ਵੀ ਨੱਥੀ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਵਲੋਂ ਮਿਲੇ ਨੋਟ ਮੁਤਾਬਕ ਜਿਥੇ ਉਨ੍ਹਾਂ ਦੇ ਪ੍ਰਧਾਨ ਬਣਨ ਦੇ ਸਮਾਗਮ ਵਿਚ ਸਾਰੇ ਨੇਤਾ ਤੇ ਪਾਰਟੀ ਵਰਕਰ ਮੌਜੂਦ ਰਹੇ, ਉਸ ਦੌਰਾਨ ਸਿੱਧੂ ਸਿਰਫ ਕੁਝ ਦੇ ਲਈ ਹੀ ਸਮਾਗਮ ਵਿਚ ਆਏ ਤੇ ਜਲਦੀ ਵਿਚ ਉਥੋਂ ਚਲੇ ਗਏ। ਇਸ ਦੌਰਾਨ ਸਿੱਧੂ ਖੁਦ ਨੂੰ ਪਾਰਟੀ ਤੋਂ ਉੱਪਰ ਪੇਸ਼ ਨਹੀਂ ਕਰ ਸਕਦੇ ਤੇ ਅਜਿਹੇ ਕਰਕੇ ਉਹ ਹੋਰਾਂ ਨੂੰ ਵੀ ਪਾਰਟੀ ਦੇ ਅਨੁਸ਼ਾਸਨ ਨੂੰ ਭੰਗ ਕਰਨ ਲਈ ਉਕਸਾ ਰਹੇ ਹਨ।

Also Read: ਲਾਈਵ ਮੈਚ 'ਚ ਗੌਤਮ ਗੰਭੀਰ ਨੇ ਕੱਢੀ ਗਾਲ੍ਹ! ਖਤਰਨਾਕ ਗੁੱਸੇ ਵਾਲਾ ਵੀਡੀਓ ਵਾਇਰਲ

ਇਸ ਦੌਰਾਨ ਹਰੀਸ਼ ਰਾਵਤ ਨੇ ਕਿਹਾ ਕਿ ਮੈਂ ਇਹ ਸਿਫਾਰਿਸ਼ ਕਰਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਤੋਂ ਇਹ ਪੁੱਛਿਆ ਜਾਵੇ ਕਿ ਉਨ੍ਹਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ। 

In The Market