LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਹੁਣ ਪੰਜਾਬੀ ਤੈਅ ਕਰਨਗੇ ਮਾਨ ਸਰਕਾਰ ਦਾ ਬਜਟ!' ਆਪ ਸਰਕਾਰ ਦਾ ਵੱਡਾ ਉਪਰਾਲਾ

2m bhagwant

ਚੰਡੀਗੜ੍ਹ- ਪੰਜਾਬ ਦੇ ਵਿੱਤ ਮੰਤਰਾਲੇ ਨੇ ਵੱਡੀ ਪਹਿਲ ਕੀਤੀ ਹੈ। ਮੰਤਰਾਲੇ ਮੁਤਾਬਕ ਹੁਣ ਪੰਜਾਬ ਦੇ ਲੋਕ ਬਜਟ ਵਿੱਚ ਆਪਣੀ ਰਾਏ ਦੇ ਸਕਣਗੇ। ਮੰਤਰਾਲੇ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਆਪਣਾ ਬਜਟ ਖੁਦ ਬਣਾਉਣਗੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੋਰਟਲ ਦੀ ਸ਼ੁਰੂਆਤ ਕਰਨਗੇ। ਪੋਰਟਲ ਅੱਜ ਦੁਪਹਿਰ ਲਾਂਚ ਕੀਤਾ ਜਾਵੇਗਾ। ਪੋਰਟਲ 'ਤੇ ਪੰਜਾਬ ਦੇ ਲੋਕ ਆਪਣੇ ਵਿਚਾਰ ਪ੍ਰਗਟ ਕਰ ਸਕਣਗੇ।

Also Read: ਲਾਈਵ ਮੈਚ 'ਚ ਗੌਤਮ ਗੰਭੀਰ ਨੇ ਕੱਢੀ ਗਾਲ੍ਹ! ਖਤਰਨਾਕ ਗੁੱਸੇ ਵਾਲਾ ਵੀਡੀਓ ਵਾਇਰਲ

ਇਸ ਤੋਂ ਪਹਿਲਾਂ ਅੱਜ ਕੈਬਨਿਟ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ‘ਆਪ’ ਦੀ ਕੈਬਨਿਟ ਨੇ ਘਰ ਘਰ ਕਣਕ ਸਕੀਮ ਨੂੰ ਅੱਜ ਮਨਜ਼ੂਰੀ ਦੇ ਦਿੱਤੀ ਹੈ। ਇਸ ਸਕੀਮ ਨਾਲ 1.54 ਕਰੋੜ ਲੋਕਾਂ ਨੂੰ ਰਾਹਤ ਮਿਲੇਗੀ। ਇਹ ਸਕੀਮ ਪਹਿਲੀ ਅਕਤੂਬਰ ਤੋਂ ਅਮਲ ਵਿਚ ਆ ਜਾਵੇਗੀ। ਇਸ ਨਾਲ ਸਰਕਾਰੀ ਖਜ਼ਾਨੇ ’ਤੇ 670 ਕਰੋੜ ਦਾ ਬੋਝ ਪਵੇਗਾ। ਇਸ ਸਕੀਮ ਤਹਿਤ ਲਾਭਪਾਤਰੀ ਨੂੰ ਪ੍ਰਤੀ ਮਹੀਨਾ ਪੰਜ ਕਿਲੋ ਕਣਕ ਪਿਸਾ ਕੇ ਘਰ ਪਹੁੰਚਾਈ ਜਾਵੇਗੀ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੀਆਂ 26454 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

Also Read: KGF 2 'ਤੇ 1000 ਕਰੋੜ ਰੁਪਏ ਦੀ ਬਰਸਾਤ, ਫਿਲਮ ਨੇ ਬਣਾਏ ਕਈ ਰਿਕਾਰਡ

ਵਜ਼ਾਰਤ ਦੇ ਵੱਡੇ ਫੈਸਲੇ
ਵੱਖ-ਵੱਖ ਵਿਭਾਗਾਂ ਦੀਆਂ 26454 ਅਸਾਮੀਆਂ ਨੂੰ ਮਨਜ਼ੂਰੀ
ਇੱਕ ਵਿਧਾਇਕ, ਇੱਕ ਪੈਨਸ਼ਨ ਦੇ ਨੋਟੀਫਿਕੇਸ਼ਨ ਨੂੰ ਮਨਜ਼ੂਰੀ
ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਮਨਜ਼ੂਰੀ (1 ਅਕਤੂਬਰ ਤੋਂ ਆਟੇ ਦਾ ਵੀ ਵਿਕਲਪ)
ਮੁਕਤਸਰ ਜ਼ਿਲ੍ਹੇ 'ਚ ਨਰਮੇ ਦੀ ਫ਼ਸਲ ਦੇ ਖਰਾਬ ਹੋਣ 'ਤੇ 41.89 ਕਰੋੜ ਮੁਆਵਜ਼ੇ ਨੂੰ ਮਨਜ਼ੂਰੀ
38.08 ਕਰੋੜ- ਕਿਸਾਨਾਂ ਲਈ
03.81 ਕਰੋੜ- ਖੇਤ ਮਜ਼ਦੂਰਾਂ ਲਈ
ਛੋਟੇ ਟਰਾਂਸਪੋਰਟਰਾਂ ਲਈ ਫੀਸ ਜਮ੍ਹਾਂ ਕਰਵਾਉਣ ਲਈ 3 ਮਹੀਨੇ ਦਾ ਸਮਾਂ ਵਧਾਇਆ ਗਿਆ, ਕਿਸ਼ਤਾਂ 'ਚ ਜਮ੍ਹਾਂ ਹੋ ਸਕੇਗੀ ਫੀਸ

In The Market