LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੂਕਰੇਨ 'ਚ ਫਸੇ ਭਾਰਤੀਆਂ ਦੀ ਵਾਪਸੀ ਲਈ ਏਅਰ ਇੰਡੀਆ ਦਾ ਜਹਾਜ਼ ਬੁਖਾਰੇਸਟ ਲਈ ਰਵਾਨਾ

25feb air india

ਕੀਵ : ਯੁਕਰੇਨ (Ukraine) ਵਿਚ ਫਸੇ ਹੋਏ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ (Air India) ਦਾ ਜਹਾਜ਼ ਅੱਜ ਸਵੇਰੇ 10 ਤੋਂ ਸਾਢੇ 10 ਵਜੇ ਵਿਚਾਲੇ ਬੁਖਾਰੈਸਟ ਵਿਚ ਉਤਰਿਆ, ਸਫਾਰਤਖਾਨੇ ਨਾਲ ਜੁੜੇ ਇਕ ਅਧਿਕਾਰੀ ਇਹ ਜਾਣਕਾਰੀ ਦਿੱਤੀ ਹੈ। ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਉਡਾਣ ਨੰਬਰ ਏ.ਆੀ. 1943 ਨੇ ਤੜਕੇ ਤਕਰੀਬਨ 3-40 ਵਜੇ ਮੁੰਬਈ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ ਉਸ ਦੇ ਭਾਰਤੀ ਸਮੇਂ ਅਨੁਸਾਰ ਸਵੇਰੇ ਤਕਰੀਬਨ ਸਾਢੇ 10 ਵਜੇ ਬੁਖਾਰੈਸਟ ਹਵਾਈ ਅੱਡੇ (Bucharest Airport) 'ਤੇ ਪਹੁੰਚੀ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਹ ਫਲਾਈਟ (Flight) ਦੁਪਹਿਰ 2 ਵਜੇ ਤੱਕ ਦਿੱਲੀ ਲੈਂਡ ਕਰ ਜਾਵੇਗੀ ਜੋ ਵੀ ਭਾਰਤੀ ਨਾਗਰਿਕ ਸੜਕੀ ਰਸਤੇ ਜ਼ਰੀਏ ਯੁਕਰੇਨ-ਰੋਮਾਨੀਆ (Ukraine-Romania) ਸਰਹੱਦ 'ਤੇ ਪਹੁੰਚ ਗਏ ਹਨ। ਉਨ੍ਹਾਂ ਨੂੰ ਭਾਰਤ ਸਰਕਾਰ ਦੇ ਅਧਿਕਾਰੀ ਬੁਖਾਰੇਸਟ ਲੈ ਕੇ ਪਹੁੰਚੇ ਹਨ ਅਤੇ ਇਥੋਂ ਉਨ੍ਹਾਂ ਨੂੰ ਏਅਰ ਇੰਡੀਆ ਦੀਆਂ ਉਡਾਣਾਂ ਰਾਹੀਂ ਵਾਪਸ ਇੰਡੀਆ ਲਿਆਂਦਾ ਜਾਵੇਗਾ। Also Read : ਰੂਸ ਦੇ ਹਮਲੇ ਪਿੱਛੋਂ ਨਾਟੋ ਦਾ ਵੱਡਾ ਐਲਾਨ, ਯੁਕਰੇਨ ਦੇ ਗੁਆਂਢੀ ਦੇਸ਼ਾਂ 'ਚ ਫੌਜ ਦੀ ਕੀਤੀ ਜਾਵੇਗੀ ਤਾਇਨਾਤੀ

Air India bid: Tata is frontrunner, ahead of SpiceJet promoter | Business  News,The Indian Express

ਏਅਰ ਇੰਡੀਆ ਯੁਕਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਹਿੰਦੁਸਤਾਨ ਲਿਆਉਣ ਲਈ ਬੁਖਾਰੈਸਟ ਅਤੇ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਲਈ ਸ਼ਨੀਵਾਰ ਨੂੰ ਹੋਰ ਉਡਾਣਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ। ਦੱਸ ਦੱਈਏ ਕਿ ਵੀਰਵਾਰ ਨੂੰ ਯੁਕਰੇਨ ਦੇ ਅਧਿਕਾਰੀਆਂ ਨੇ ਪੈਸੇਂਜਰ ਫਲਾਈਟਸ (Passenger flights) ਲਈ ਆਪਣੇ ਦੇਸ਼ ਦਾ ਏਅਰ ਸਪੇਸ ਬੰਦ ਕਰ ਦਿੱਤਾ ਸੀ। ਇਸ ਲਈ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਲਈ ਇਹ ਉਡਾਣਾਂ ਬੁਡਾਪੈਸਟ ਤੋਂ ਚਲਾਈਆਂ ਜਾ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯੁਕਰੇਨ ਵਿਚ ਫਿਲਹਾਲ ਤਕਰੀਬਨ 20 ਹਜ਼ਾਰ ਇੰਡੀਅਨਸ ਫੱਸੇ ਹੋਏ ਹਨ। ਜਿਨ੍ਹਾਂ ਵਿਚ ਜ਼ਿਆਦਾਤਰ ਸਟੂਡੈਂਟ ਹਨ। ਯੁਕਰੇਨ ਦਾ ਏਅਰਸਪੇਸ ਬੰਦ ਹੋਣ ਨਾਲ ਪਹਿਲਾਂ ਏਅਰ ਇੰਡੀਆ ਨੇ 22 ਫਰਵਰੀ ਨੂੰ ਯੁਕਰੇਨ ਦੀ ਰਾਜਧਾਨੀ ਕੀਵ ਦੇ ਲਈ ਇਕ ਜਹਾਜ਼ ਭੇਜਿਆ ਸੀ ਜਿਸ ਵਿਚ 240 ਲੋਕਾਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਸੀ। ਉਸ ਨੇ 24 ਅਤੇ 26 ਫਰਵਰੀ ਨੂੰ ਦੋ ਹੋਰ ਉਡਾਣਾਂ ਦੀ ਤਿਆਰੀ ਰੱਖੀ ਪਰ ਰੂਸ ਦੇ 24 ਫਰਵਰੀ ਨੂੰ ਹਮਲਾ ਸ਼ੁਰੂ ਕਰਨ ਅਤੇ ਇਸ ਤੋਂ ਬਾਅਦ ਯੁਕਰੇਨ ਦਾ ਏਅਰ ਸਪੇਸ ਬੰਦ ਹੋਣ ਕਾਰਣ ਅਜਿਹਾ ਨਹੀਂ ਕੀਤਾ ਜਾ ਸਕਿਆ। Also Read : ਦੇਸ਼ 'ਚ ਲੰਘੇ 24 ਘੰਟਿਆਂ 'ਚ ਆਏ ਕੋਰੋਨਾ ਦੇ ਇੰਨੇ ਮਾਮਲੇ, 255 ਲੋਕਾਂ ਨੇ ਤੋੜਿਆ ਦਮ

Explained: Why Indian Students Go To Ukraine And What They Are Facing

ਯੁਕਰੇਨ ਵਿਚ ਭਾਰਤੀ ਸਫਾਰਤਖਾਨੇ ਨੇ ਕਿਹਾ ਕਿ ਉਹ ਰੋਮਾਨੀਆ ਅਤੇ ਹੰਗਰੀ ਤੋਂ ਆਉਣ ਵਾਲੇ ਰਸਤਿਆਂ ਨੂੰ ਤੈਅ ਕਰਨ ਦਾ ਕੰਮ ਕਰ ਰਿਹਾ ਹੈ। ਮੌਜੂਦਾ ਸਮੇਂ ਵਿਚ ਅਧਿਕਾਰੀਆਂ ਦੀ ਟੀਮ ਉਝੋਰੋਦ ਦੇ ਨੇੜੇ ਚੋਪ-ਜਾਹੋਨੀ (ਹੰਗਰੀ ਹੱਦ) ਅਤੇ ਚੇਰਨੀਵਤਸੀ ਦੇ ਨੇੜੇ ਪੋਰਬ੍ਰੇ-ਸੀਰੇਤ (ਰੋਮਾਨੀਆਈ ਸਰਹੱਦ) ਚੌਕੀਆਂ 'ਤੇ ਪਹੁੰਚ ਰਹੀ ਹੈ। ਸਫਾਰਤਖਾਨੇ ਨੇ ਭਾਰਤੀਆਂ ਨੂੰ ਆਪਣਾ ਪਾਸਪੋਰਟ, ਨਕਦੀ ਹੋਰ ਜ਼ਰੂਰੀ ਦਸਤਾਵੇਜ਼ ਅਤੇ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਸਰਹੱਦੀ ਜਾਂਚ ਚੌਕੀਆਂ 'ਤੇ ਆਪਣੇ ਕੋਲ ਰੱਖਣ ਦੀ ਸਲਾਹ ਦਿੱਤੀ ਹੈ। ਸਫਾਰਤਖਾਨੇ ਨੇ ਕਿਹਾ ਹੈ ਕਿ ਭਾਰਤੀ ਝੰਡੇ ਦਾ ਪ੍ਰਿੰਟ ਕੱਢ ਲੈਣ ਅਤੇ ਯਾਤਰਾ ਦੌਰਾਨ ਵਾਹਨਾਂ ਅਤੇ ਬੱਸਾਂ 'ਤੇ ਉਨ੍ਹਾਂ ਨੂੰ ਚਿਪਕਾ ਦੇਣ।  ਯੁਕਰੇਨ ਦੀ ਰਾਜਧਾਨੀ ਕੀਵ ਅਤੇ ਰੋਮਾਨੀਆ ਦੇ ਬਾਰਡਰ ਵਿਚਾਲੇ ਤਕਰੀਬਨ 600 ਕਿਲੋਮੀਟਰ ਦਾ ਫਾਸਲਾ ਹੈ ਅਤੇ ਸੜਕ ਰਸਤੇ ਤੋਂ ਇਹ ਦੂਰੀ ਤੈਅ ਕਰਨ ਵਿਚ ਸਾਢੇ 8 ਤੋਂ 11 ਘੰਟੇ ਲੱਗਦੇ ਹਨ। ਇਸ ਤਰ੍ਹਾਂ ਰੋਮਾਨੀਆਈ ਸਰਹੱਦ ਜਾਂਚ ਚੌਕੀ ਤੋਂ ਬੁਖਾਰੈਸਟ ਤਕਰੀਬਨ 500 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਸੜਕ ਰਾਸਤੇ ਤੋਂ ਉਸ ਨੂੰ ਤੈਅ ਕਰਨ ਵਿਚ ਤਕਰੀਬਨ 7 ਤੋਂ 9 ਘੰਟੇ ਲੱਗਦੇ ਹਨ। ਉਥੇ ਹੀ ਕੀਵ ਅਤੇ ਹੰਗਰੀ ਦੀ ਸਰਹੱਦ ਵਿਚਾਲੇ ਤਕਰੀਬਨ 820 ਕਿਮੀ ਦੀ ਦੂਰੀ ਹੈ ਅਤੇ ਇਸ ਨੂੰ ਸੜਕੀ ਰਸਤੇ ਤੋਂ ਤੈਅ ਕਰਨ ਵਿਚ 12-13 ਘੰਟੇ ਲੱਗਦੇ ਹਨ।

 

In The Market