LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੰਗਲਾਦੇਸ਼ ਵਿਚ ਜੂਸ ਫੈਕਟਰੀ ਨੂੰ ਲੱਗੀ ਭਿਆਨਕ ਅੱਗ, 52 ਲੋਕਾਂ ਦੀ ਮੌਤ 

bangladesh

ਢਾਕਾ (ਇੰਟ.)- ਬੰਗਲਾਦੇਸ਼ (Bangladesh) ਵਿਚ ਇਕ ਜੂਸ ਫੈਕਟਰੀ (Juice Factory) ਦੀ ਛੇ-ਮੰਜ਼ਿਲਾ ਇਮਾਰਤ ਵਿੱਚ ਭਿਆਨਕ ਤਰੀਕੇ ਨਾਲ ਅੱਗ ਲੱਗ ਗਈ, ਜਿਸ ਕਾਰਣ ਤਕਰੀਬਨ 52 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਸ ਹਾਦਸੇ ਵਿਚ 50 ਵਿਅਕਤੀਆਂ ਦੇ ਜਖ਼ਮੀ ਹੋਣ ਦੀ ਖਬਰ ਹੈ। ਸਥਾਨਕ ਮੀਡੀਆ ਵੱਲੋਂ ਅੱਜ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ ਢਾਕਾ (Dhaka) ਦੇ ਨਰਾਇਣਗੰਜ ਇਲਾਕੇ ਦੇ ਰੂਪਗੰਜ ਦੀ ਜੂਸ ਫੈਕਟਰੀ ਵਿੱਚ ਵੀਰਵਾਰ ਸ਼ਾਮ 5 ਵਜੇ ਵਾਪਰੀ। ਫਾਇਰ ਬ੍ਰਿਗੇਡ ਦੇ ਸੂਤਰਾਂ ਅਨੁਸਾਰ ਅੱਗ ਗਰਾਊਂਡ ਫਲੋਰ ਤੋਂ ਸ਼ੁਰੂ ਹੋਈ ਅਤੇ ਫੈਕਟਰੀ ਵਿੱਚ ਪਈਆਂ ਪਲਾਸਟਿਕ ਦੀਆਂ ਬੋਤਲਾਂ ਤੇ ਕੈਮੀਕਲਾਂ ਕਾਰਨ ਤੇਜ਼ੀ ਨਾਲ ਫੈਲ ਗਈ।

Flames rise the morning after a fire broke out at a factory named Hashem Foods Ltd. in Rupganj of Narayanganj district, on the outskirts of Dhaka, Bangladesh, July 9, 2021.

Read this- ਪੰਜਾਬ ਵਿਚ ਲਾਕਡਾਊਨ ਹੋਇਆ ਖਤਮ, ਇਹ ਹਨ ਨਵੀਆਂ ਗਾਈਡਲਾਈਨਜ਼

ਹਾਸ਼ਮ ਫੂਡਜ਼ ਨਾਂ ਦੀ ਇਸ ਫੈਕਟਰੀ ਦੇ ਕਈ ਮੁਲਾਜ਼ਮਾਂ ਨੇ ਛਾਲਾਂ ਮਾਰ ਕੇ ਜਾਨਾਂ ਬਚਾਈਆਂ। ਫਾਇਰ ਬ੍ਰਿਗੇਡ ਦੀਆਂ 18 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਅੱਗ ਦੀ ਘਟਨਾ ਵੇਲੇ ਫੈਕਟਰੀ ਦਾ ਫਰੰਟ ਗੇਟ ਤੇ ਐਗਜ਼ਿਟ ਗੇਟ (ਬਾਹਰ ਨਿਕਲਣ ਲਈ ਵਰਤਿਆ ਜਾਂਦਾ ਗੇਟ) ਬੰਦ ਸਨ। ਲੋਕ ਆਪਣੇ ਰਿਸ਼ਤੇਦਾਰਾਂ ਦੀ ਭਾਲ ਵਿਚ ਇਮਾਰਤ ਦੇ ਸਾਹਮਣੇ ਇਕੱਠੇ ਹੋ ਗਏ, ਜੋ ਅਜੇ ਵੀ ਲਾਪਤਾ ਹਨ। ਅਖਬਾਰ ਨੇ ਕਿਹਾ ਕਿ ਲਾਪਤਾ ਹੋਏ ਲੋਕਾਂ ਵਿਚੋਂ 44 ਲਾਪਤਾ ਮਜ਼ਦੂਰਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਗਈ ਹੈ।

Image

Read this- ਚੰਡੀਗੜ੍ਹ ਵਿਚ ਬਦਲੀ ਸਪੀਡ ਵਾਹਨਾਂ ਦੀ ਲਿਮਿਟ, ਜਾਣੋਂ ਕੀ ਹਨ ਨਵੇਂ ਨਿਯਮ
ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਮਾਰਤ ਵਿਚ ਕੋਈ ਵੀ ਸੇਫਟੀ ਦਾ ਪ੍ਰਬੰਧ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਅੱਗ 'ਤੇ ਕਾਬੂ ਨਹੀਂ ਪਾ ਲਿਆ ਜਾਂਦਾ ਉਦੋਂ ਤੱਕ ਨੁਕਸਾਨ ਬਾਰੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਘਟਨਾ ਦੀ ਜਾਂਚ ਲਈ ਜ਼ਿਲਾ ਪ੍ਰਸ਼ਾਸਨ ਨੇ ਪੰਜ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ।

In The Market