LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਫਗਾਨਿਸਤਾਨ 'ਚ ਸਕੂਲ ਸਾਹਮਣੇ ਹੋਇਆ ਧਮਾਕਾ, 9 ਬੱਚਿਆਂ ਦੀ ਮੌਤ

afghanistan bomb blast

ਕਾਬੁਲ : ਅਫਗਾਨਿਸਤਾਨ (Afghanistan) ਵਿਚ ਸੋਮਵਾਰ ਦੁਪਹਿਰ ਹੋਏ ਇਕ ਬੰਬ ਧਮਾਕੇ (Bomb blast) ਵਿਚ 9 ਬੱਚਿਆਂ ਦੀ ਮੌਤ (Death of 9 children) ਹੋ ਗਈ, ਜਦੋਂ ਕਿ ਚਾਰ ਗੰਭੀਰ ਤੌਰ 'ਤੇ ਜ਼ਖਮੀ ਹਨ। ਇਹ ਧਮਾਕਾ ਪਾਕਿਸਤਾਨ (Blast Pakistan) ਅਤੇ ਅਫਗਾਨਿਸਤਾਨ ਬਾਰਡਰ (Afghanistan border) 'ਤੇ ਹੋਇਆ। ਇਸ ਦੀ ਪੁਸ਼ਟੀ ਮੁਲਕ ਦੀ ਸੱਤਾ 'ਤੇ ਕਾਬਜ਼ ਤਾਲਿਬਾਨ (Occupying Taliban) ਸਰਕਾਰ ਨੇ ਵੀ ਕਰ ਦਿੱਤੀ ਹੈ। ਤਾਲਿਬਾਨ ਗਵਰਨਰ (Taliban governor) ਆਫਿਸ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਨਾਂਗਰਹਾਰ ਦੇ ਲਾਲੋਪੁਰ (Lalopur of Nangarhar) ਵਿਚ ਇਕ ਸਕੂਲ ਦੇ ਸਾਹਮਣੇ ਖਾਣ ਦਾ ਸਾਮਾਨ ਲਿਜਾ ਰਹੀ ਗੱਡੀ ਵਿਚ ਧਮਾਕਾ ਹੋਇਆ। ਕੁਝ ਖਬਰਾਂ ਵਿਚ ਕਿਹਾ ਗਿਆ ਹੈ ਕਿ ਇਸ ਗੱਡੀ ਵਿਚ ਇਕ ਮੋਰਟਾਰ ਲੁਕਾ ਕੇ ਰੱਖਿਆ ਗਿਆ ਸੀ ਅਤੇ ਲਾਲੋਪੁਰ ਜ਼ਿਲੇ ਦੀ ਚੌਕੀ 'ਤੇ ਜਿਵੇਂ ਹੀ ਇਹ ਗੱਡੀ ਪਹੁੰਚੀ ਉਥੇ ਧਮਾਕਾ ਹੋ ਗਿਆ। Also Read : ਕੋਰੋਨਾ ਨੂੰ ਲੈ ਕੇ ਚੰਡੀਗੜ੍ਹ ਦੇ ਸਕੂਲ ਇਨ੍ਹਾਂ ਨਿਯਮਾਂ ਦਾ ਕਰਨ ਪਾਲਨ, ਨਹੀਂ ਤਾਂ ਹੋਵੇਗੀ ਕਾਰਵਾਈ

ਮੀਡੀਆ ਰਿਪੋਰਟਸ ਵਿਚ ਦੱਸਿਆ ਗਿਆ ਹੈ ਕਿ ਨਾਂਗਰਹਾਰ ਸੂਬੇ ਦੇ ਲਾਲੋਪੁਰ ਇਲਾਕੇ ਵਿਚ ਇਹ ਧਮਾਕਾ ਉਸ ਹਿੱਸੇ ਵਿਚ ਹੋਇਆ, ਜਿੱਥੇ ਪਾਕਿਸਤਾਨੀ ਚੈੱਕ ਪੋਸਟ ਅਤੇ ਕੰਡਿਆਲੀ ਤਾਰ ਹੈ। ਖਾਸ ਗੱਲ ਇਹ ਹੈ ਕਿ ਇਸ ਇਲਾਕੇ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਐਕਟਿਵ ਹੈ ਅਤੇ ਉਸ ਦੀ ਤਾਲਿਬਾਨ ਨਾਲ ਅਕਸਰ ਹਿੰਸਕ ਝੜਪਾਂ ਹੁੰਦੀਆਂ ਹਨ। ਆਈ.ਐੱਸ. ਅੱਤਵਾਦੀ ਤਾਲਿਬਾਨ ਦੇ ਚੈੱਕ ਪੋਸਟ 'ਤੇ ਵੀ ਹਮਲੇ ਕਰਦੇ ਹਨ। ਇਹ ਸੰਗਠਨ 2014 ਤੋਂ ਹੀ ਇਸ ਖੇਤਰ ਵਿਚ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਇਨ੍ਹਾਂ ਦੇ ਜ਼ਿਆਦਾਤਰ ਹਮਲੇ ਸ਼ੀਆ ਮਾਈਨੋਰੀਟੀਜ਼ ਦੇ ਖਿਲਾਫ ਹੁੰਦੇ ਹਨ। Also Read : ਛੇਤੀ ਹੀ ਐਪਲ ਦਾ ਸਸਤਾ ਆਈਫੋਨ ਹੋਵੇਗਾ ਲਾਂਚ, ਇਹ ਹੋਣਗੇ ਫੀਚਰ


ਧਮਾਕੇ ਬਾਰੇ ਵੱਖ-ਵੱਖ ਮੀਡੀਆ ਰਿਪੋਰਟਸ ਆ ਰਹੀਆਂ ਹਨ। ਕੁਝ ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਇਕ ਰੇਹੜੀ ਵਿਚ ਖਾਣੇ ਦਾ ਸਾਮਾਨ ਟਰਾਂਸਪੋਰਟ ਕੀਤਾ ਜਾ ਰਿਹਾ ਸੀ। ਇਸ ਦੌਰਾਨ ਉਹ ਜ਼ਮੀਨ ਵਿਚ ਲੁਕੇ ਮੋਰਟਾਰ 'ਤੇ ਭਾਰ ਪਿਆ ਅਤੇ ਉਹ ਫੱਟ ਗਿਆ। ਕੁਝ ਹੋਰ ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਘਟਨਾ ਵਾਲੀ ਥਾਂ ਦੇ ਠੀਕ ਸਾਹਮਣੇ ਸਕੂਲ ਅਤੇ ਉਸ ਦੇ ਦੂਜੇ ਪਾਸੇ ਪਾਕਿਸਤਾਨ ਬਾਰਡਰ ਹੈ ਅਤੇ ਇਕ ਗੱਡੀ ਵਿਚ ਬੰਬ ਲੁਕਾ ਕੇ ਰੱਖਿਆ ਗਿਆ ਸੀ। ਪਿਛਲੇ ਮਹੀਨੇ ਵੀ ਨਾਂਗਰਹਾਰ ਸੂਬੇ ਦੇ ਇਕ ਕਸਬੇ ਵਿਚ ਧਮਾਕਾ ਹੋਇਆ ਸੀ ਅਤੇ ਉਸ ਵਿਚ 4 ਔਰਤਾਂ ਸਮੇਤ 7 ਲੋਕ ਮਾਰੇ ਗਏ ਸਨ।

In The Market