LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਛੇਤੀ ਹੀ ਐਪਲ ਦਾ ਸਸਤਾ ਆਈਫੋਨ ਹੋਵੇਗਾ ਲਾਂਚ, ਇਹ ਹੋਣਗੇ ਫੀਚਰ

10j iphone

ਨਵੀਂ ਦਿੱਲੀ : ਐਪਲ (Apple) ਇਕ ਵਾਰ ਫਿਰ ਤੋਂ ਆਈਫੋਨ ਐੱਸ.ਈ. ਲਾਂਚ (IPhone SE Launch) ਕਰਨ ਦੀ ਤਿਆਰੀ ਵਿਚ ਹੈ। ਰਿਪੋਰਟ ਮੁਤਾਬਕ ਮਾਰਚ ਵਿਚ ਕੰਪਨੀ ਆਈਫੋਨ ਐੱਸ.ਈ.3 ਲਾਂਚ (Company launches iPhone SE3) ਕਰੇਗੀ। ਤੁਹਾਨੂੰ ਦੱਸ ਦਈਏ ਕਿ ਆਈਫੋਨ ਐੱਸ.ਈ. ਕੰਪਨੀ (IPhone SE Company) ਵਲੋਂ ਲਾਂਚ ਕੀਤਾ ਜਾਣ ਵਾਲਾ ਛੋਟੀ ਸਕ੍ਰੀਨ ਅਤੇ ਘੱਟ ਕੀਮਤ ਵਾਲਾ ਆਈਫੋਨ (Iphone) ਹੁੰਦਾ ਹੈ। ਭਾਰਤੀ ਮਾਰਕੀਟ (Indian Market) ਦੇ ਲਿਹਾਜ਼ ਨਾਲ ਆਈਫੋਨ ਐੱਸ.ਈ. (IPhone SE) ਕਾਫੀ ਮਹੱਤਵਪੂਰਨ ਹੋ ਜਾਂਦਾ ਹੈ। ਕਿਉਂਕਿ ਇਥੇ ਸਸਤੇ ਆਈਫੋਨ (Cheap iphone) ਜ਼ਿਆਦਾ ਵਿਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਆਈਫੋਨ.ਐੱਸ.ਈ. (IPhoneSE) 2022 ਵਿਚ 4.7 ਇੰਚ ਦੀ ਹੀ ਸਕ੍ਰੀਨ ਦਿੱਤੀ ਜਾਵੇਗੀ ਜੋ ਪੁਰਾਣੇ ਆਈਫੋਨ ਐੱਸ.ਈ. (IPhone SE) ਵਿਚ ਦਿੱਤੀ ਜਾਂਦੀ ਹੈ। ਆਈਫੋਨ ਐੱਸ.ਈ.3 (IPhone SE3) ਨੂੰ 64 ਜੀਬੀ ਇੰਟਰਨਲ ਸਟੋਰੇਜ (64 GB internal storage) ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਵਿਚ ਕੰਪਨੀ ਐਪਲ ਏ15 ਬਾਇਓਨਿਕ ਚਿਪਸੈਟ (Bionic chipset) ਦੇ ਸਕਦੀ ਹੈ। ਇਹੀ ਚਿਪਸੈੱਟ ਆਈਫੋਨ 13 ਸੀਰੀਜ਼ (Chipset iPhone 13 Series) ਵਿਚ ਵੀ ਦਿੱਤਾ ਗਿਆ ਹੈ। Also Read : ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਹੋਈ ਕਾਂਗਰਸ ਵਿਚ ਸ਼ਾਮਲ

Our iPhone SE 3 wishlist: We want to see these upgrades in 2022 - CNET
ਬਲੂਮਬਰਗ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਪਲ ਇਸ ਸਾਲ ਦੇ ਪਹਿਲੇ ਈਵੈਂਟ ਦੀ ਤਿਆਰੀ ਕਰ ਰਿਹਾ ਹੈ। ਇਸ ਸਾਲ ਦਾ ਪਹਿਲਾ ਐਪਲ ਈਵੈਂਟ ਮਾਰਚ ਜਾਂ ਅਪ੍ਰੈਲ ਵਿਚ ਆਯੋਜਿਤ ਕੀਤਾ ਜਾ ਸਕਦਾ ਹੈ। ਆਈਫੋਨ.ਐੱਸ.ਈ. 3 5ਜੀ ਫੋਨ ਹੋਵੇਗਾ ਅਤੇ ਇਸ ਨਾਲ ਜੁੜੀਆਂ ਕੁਝ ਜਾਣਕਾਰੀਆਂ ਪਹਿਲਾਂ ਵੀ ਲੀਕ ਹੋ ਚੁੱਕੀਆਂ ਹਨ। ਆਈਫੋਨ ਐੱਸ.ਈ.3 ਵਿਚ ਇਕ ਹੀ ਰੀਅਰ ਕੈਮਰਾ ਦੇਖਣ ਨੂੰ ਮਿਲ ਸਕਦਾ ਹੈ। 12 ਮੈਗਾਪਿਕਸਲ ਦਾ ਪ੍ਰਾਈਮਰੀ ਰੀਅਰ ਲੈਂਸ ਜਦੋਂ ਕਿ 7 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਹਾਲ ਹੀ ਦੀ ਇਕ ਰਿਪੋਰਟ ਮੁਤਾਬਕ ਐਪਲ ਛੇਤੀ ਹੀ ਆਈਫੋਨ ਐੱਸ.ਈ. 3 2022 ਲਈ ਟ੍ਰਾਇਲ ਪ੍ਰੋਡਕਸ਼ਨ ਸ਼ੁਰੂ ਕਰਨ ਵਾਲਾ ਸੀ। ਤਾਜ਼ਾ ਰਿਪੋਰਟ ਤੋਂ ਬਾਅਦ ਮੁਮਕਿਨ ਹੈ ਕੰਪਨੀ ਇਕ ਦੋ ਮਹੀਨੇ ਅੰਦਰ ਇਸ ਸਮਾਰਟਫੋਨ ਨੂੰ ਲਾਂਚ ਕਰ ਦੇਣ। ਆਈਫੋਨ ਐੱਸ.ਈ.3 2022 ਵਿਚ ਵੀ ਦੂਜੇ ਆਈਫੋਨ ਐੱਸ.ਈ. ਦੀ ਟੱਚ ਆਈ.ਡੀ. ਦਾ ਹੀ ਸਪੋਰਟ ਮਿਲੇਗਾ। ਜੇਕਰ ਤੁਸੀਂ ਫੇਸ ਆਈ.ਡੀ. ਦਾ ਇੰਤਜ਼ਾਰ ਕਰ ਰਹੇ ਹਨ ਤਾਂ ਇਸ ਵਾਰ ਵੀ ਆਈਫੋਨ ਐੱਸ.ਈ. ਵਿਚ ਫੇਸ ਆਈ.ਡੀ. ਸਪੋਰਟ ਨਹੀਂ ਮਿਲਣ ਵਾਲਾ ਹੈ। ਦਰਅਸਲ ਆਈਫੋਨ ਮਿਨੀ ਵਿਚ ਫੇਸ ਆੀਈ.ਡੀ. ਦਿੱਤਾ ਜਾਂਦਾ ਹੈ। ਹਾਲਾਂਕਿ ਆਈਫੋਨ ਮਿਨੀ ਸੀਰੀਜ਼ ਦੇ ਮੁਕਾਬਲੇ ਆਈਫੋਨ ਐੱਸ.ਈ. ਜ਼ਿਆਦਾ ਸਸਤਾ ਹੁੰਦਾ ਹੈ। ਇਸ ਲਈ ਕੰਪਨੀ ਦੋਹਾਂ ਵਿਚ ਵੱਖ-ਵੱਖ ਫੀਚਰਸ ਦਿੰਦੀ ਹੈ।

In The Market