LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੇਕਰ ਸਰੀਰ 'ਚ ਦਿੱਖ ਰਹੇ ਨੇ ਇਹ ਲੱਛਣ ਤਾਂ ਖੁਦ ਤੋਂ ਦੂਰ ਰੱਖੋ ਮੋਬਾਇਲ

21f mobile

ਨਵੀਂ ਦਿੱਲੀ- ਅੱਜ ਦੇ ਸਮੇਂ ਵਿੱਚ ਸਮਾਰਟਫੋਨ ਤੋਂ ਬਿਨਾਂ ਜੀਵਨ ਦੀ ਕਲਪਨਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਫੋਨ ਹਰ ਛੋਟੀ-ਵੱਡੀ ਲੋੜ ਲਈ ਬਹੁਤ ਫਾਇਦੇਮੰਦ ਹੈ। ਇਸ ਦੇ ਨਾਲ ਹੀ ਹੁਣ ਸਮਾਰਟਫੋਨ 'ਚ ਮੌਜੂਦ ਫੀਚਰਸ ਦੇ ਕਾਰਨ ਜ਼ਿੰਦਗੀ ਕਾਫੀ ਸੁਵਿਧਾਜਨਕ ਹੋ ਗਈ ਹੈ। ਬੈਂਕ ਦਾ ਕੰਮ ਹੋਵੇ ਜਾਂ ਖਰੀਦਦਾਰੀ, ਸਭ ਸਮਾਰਟਫੋਨ ਦੀ ਮਦਦ ਨਾਲ ਬਹੁਤ ਆਸਾਨ ਹੋ ਗਿਆ ਹੈ। ਜਿੱਥੇ ਇੱਕ ਪਾਸੇ ਸਮਾਰਟਫੋਨ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਕਾਫੀ ਘਟਾ ਦਿੱਤਾ ਹੈ। ਇਸ ਦੇ ਨਾਲ ਹੀ ਇਸ ਨਾਲ ਸਿਹਤ ਨੂੰ ਵੀ ਕਾਫੀ ਨੁਕਸਾਨ ਹੁੰਦਾ ਹੈ। ਅੱਜ-ਕੱਲ੍ਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਸਮਾਰਟਫੋਨ ਨਾਲ ਚਿਪਕਿਆ ਹੋਇਆ ਹੈ, ਜਿਸ ਨਾਲ ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਜੇਕਰ ਤੁਹਾਨੂੰ ਆਪਣੇ ਸੈਲਫੋਨ ਤੋਂ ਬ੍ਰੇਕ ਲੈਣ ਲਈ ਕਿਸੇ ਕਾਰਨ ਦੀ ਜ਼ਰੂਰਤ ਹੈ ਤਾਂ ਅਸੀਂ ਤੁਹਾਨੂੰ ਕੁਝ ਅਜਿਹੀਆਂ ਸਮੱਸਿਆਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਜਾਣ ਤੁਸੀਂ ਵੀ ਸਮਾਰਟਫੋਨ ਤੋਂ ਦੂਰੀ ਬਣਾਉਣ ਦਾ ਜ਼ਰੂਰ ਸੋਚੋਗੇ। 

Also Read: ਯੁਕਰੇਨ ਸੰਕਟ : ਪੁਤਿਨ ਨੂੰ ਮਿਲਣ ਨੂੰ ਤਿਆਰ ਹੋਏ ਬਾਈਡੇਨ, ਪਰ ਰੱਖ ਦਿੱਤੀ ਇਕ ਵੱਡੀ ਸ਼ਰਤ

 

ਅੱਖਾਂ ਨੂੰ ਨੁਕਸਾਨ- ਮੋਬਾਇਲ ਦੀ ਲਗਾਤਾਰ ਵਰਤੋਂ ਨਾਲ ਅੱਖਾਂ 'ਤੇ ਦਬਾਅ ਪੈ ਸਕਦਾ ਹੈ। ਕਈ ਵਾਰ ਸਾਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ ਹੈ ਕਿ ਇਹ ਸਾਡੀਆਂ ਅੱਖਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਸਾਡੀਆਂ ਅੱਖਾਂ ਸਰੀਰ ਦੇ ਸਭ ਤੋਂ ਸੰਵੇਦਨਸ਼ੀਲ ਅੰਗਾਂ ਵਿੱਚੋਂ ਇੱਕ ਹਨ। ਮੋਬਾਇਲ ਦੀ ਨੀਲੀ ਸਕਰੀਨ ਤੁਹਾਡੀਆਂ ਅੱਖਾਂ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ। ਇਸ ਨਾਲ ਗੰਭੀਰ ਸਿਰਦਰਦ, ਅੱਖਾਂ ਵਿੱਚ ਦਰਦ ਅਤੇ ਇਥੋ ਤੱਕ ਕਿ ਸਾਡੀਆਂ ਅੱਖਾਂ ਡ੍ਰਾਈ ਵੀ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਸੈਲ ਫ਼ੋਨ ਦੀ ਵਰਤੋਂ ਕਰਦੇ ਸਮੇਂ ਬ੍ਰੇਕ ਲੈਣਾ ਬਹੁਤ ਜ਼ਰੂਰੀ ਹੈ।

ਗੁੱਟ ਵਿੱਚ ਦਰਦ- ਕਿਸੇ ਵੀ ਚੀਜ਼ ਦੀ ਜ਼ਿਆਦਾ ਵਰਤੋਂ ਨੁਕਸਾਨਦੇਹ ਸਾਬਤ ਹੋ ਸਕਦੀ ਹੈ ਅਤੇ ਜਦੋਂ ਗੱਲ ਇਲੈਕਟ੍ਰੋਨਿਕਸ ਦੀ ਆਉਂਦੀ ਹੈ ਤਾਂ ਬਿਹਤਰ ਹੈ ਕਿ ਅਸੀਂ ਇਨ੍ਹਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹੀਏ। ਫ਼ੋਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਗੁੱਟ ਦਾ ਸੁੰਨ ਹੋਣਾ ਅਤੇ ਦਰਦ ਹੋ ਸਕਦਾ ਹੈ।

ਮੁਹਾਸੇ ਦਾ ਕਾਰਨ ਬਣ ਸਕਦਾ ਹੈ- ਕੀ ਤੁਸੀਂ ਜਾਣਦੇ ਹੋ ਕਿ ਫੋਨ ਦੀਆਂ ਹਾਨੀਕਾਰਕ ਕਿਰਨਾਂ ਬ੍ਰੇਕਆਊਟ ਦਾ ਕਾਰਨ ਬਣ ਸਕਦੀਆਂ ਹਨ। ਕਈ ਖੋਜਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਮੋਬਾਇਲ ਵਿੱਚ ਕੀਟਾਣੂ ਅਤੇ ਬੈਕਟੀਰੀਆ ਹੁੰਦੇ ਹਨ ਜੋ ਤੁਹਾਡੀ ਚਮੜੀ ਵਿੱਚ ਦਾਖਲ ਹੋ ਸਕਦੇ ਹਨ, ਜਿਸ ਨਾਲ ਬਰੇਕਆਊਟ ਅਤੇ ਦਾਗ-ਧੱਬੇ ਹੋ ਸਕਦੇ ਹਨ। ਇਹ ਸਮੇਂ ਤੋਂ ਪਹਿਲਾਂ ਬੁਢਾਪੇ ਦਾ ਕਾਰਨ ਵੀ ਬਣ ਸਕਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਰੋਜ਼ਾਨਾ ਆਪਣੇ ਮੋਬਾਇਲ ਨੂੰ ਵਾਈਪਸ ਕੇ ਸਾਫ਼ ਕਰਨਾ ਚਾਹੀਦਾ ਹੈ।

Also Read: ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਐਵਾਰਡ : ਸਾਊਥ ਦੇ ਸੁਪਰ ਸਟਾਰ ਅੱਲੂ ਅਰਜੁਨ ਦੀ 'ਪੁਸ਼ਪਾ' ਆਫ ਦਿ ਈਅਰ

ਨੀਂਦ ਦਾ ਪੈਟਰਨ ਖਰਾਬ- ਨੀਂਦ ਸਾਡੀ ਜੀਵਨ ਸ਼ੈਲੀ ਦਾ ਸਭ ਤੋਂ ਜ਼ਰੂਰੀ ਹਿੱਸਾ ਹੈ ਅਤੇ ਚੰਗੀ ਨੀਂਦ ਹਰ ਵਿਅਕਤੀ ਲਈ ਜ਼ਰੂਰੀ ਹੈ। ਦੇਰ ਰਾਤ ਤੱਕ ਮੋਬਾਇਲ ਦੀ ਵਰਤੋਂ ਕਰਨ ਨਾਲ ਸੌਣ ਦਾ ਸਮਾਂ ਘੱਟ ਜਾਂਦਾ ਹੈ। ਜਿਸ ਕਾਰਨ ਤੁਸੀਂ ਸਵੇਰੇ ਤਾਜ਼ਗੀ ਮਹਿਸੂਸ ਨਹੀਂ ਕਰਦੇ ਅਤੇ ਨਾਲ ਹੀ ਦਿਨ ਵਿਚ ਨੀਂਦ ਵੀ ਆਉਂਦੀ। ਮੋਬਾਇਲ ਦੀ ਜ਼ਿਆਦਾ ਵਰਤੋਂ ਵੀ ਕਈ ਵਾਰ ਨੀਂਦ ਨਾ ਆਉਣ ਦਾ ਕਾਰਨ ਬਣ ਸਕਦੀ ਹੈ।

ਤਣਾਅ ਵਿਚ ਵਾਧਾ- ਤਣਾਅ ਆਮ ਗੱਲ ਹੈ ਪਰ ਜਦੋਂ ਸੈਲ ਫ਼ੋਨ ਤੋਂ ਤਣਾਅ ਦੀ ਗੱਲ ਆਉਂਦੀ ਹੈ ਤਾਂ ਇਹ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਵੇਂ ਕਿ ਇੰਟਰਨੈੱਟ 'ਤੇ ਕੁਝ ਪੜ੍ਹਨਾ, ਫ਼ੋਨ ਨੂੰ ਲੰਬੇ ਸਮੇਂ ਤੱਕ ਵਰਤਣਾ, ਨੀਂਦ ਦੀ ਕਮੀ। ਇਸ ਨਾਲ ਬਾਅਦ ਵਿਚ ਗੰਭੀਰ ਬੀਮਾਰੀ ਹੋ ਸਕਦੀ ਹੈ।

In The Market