LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੇਲਵੇ ਵੱਡੀ ਗਿਣਤੀ ਵਿਚ ਫਿਰ ਚਲਾਉਣ ਜਾ ਰਹੀ ਹੈ ਸਪੈਸ਼ਲ ਟ੍ਰੇਨਾਂ

raiways

ਨਵੀਂ ਦਿੱਲੀ (ਇੰਟ.)- ਦੇਸ਼ ਵਿਚ ਕੋਰੋਨਾ ਵਾਇਰਸ (Corona Virus) ਦੀ ਦੂਜੀ ਲਹਿਰ (2nd Wave) ਮੱਧਮ ਹੋ ਗਈ ਹੈ। ਇਸ ਵਿਚਾਲੇ ਹੁਣ ਭਾਰਤੀ ਰੇਲਵੇ (Indian Railways) ਇਕ ਵਾਰ ਫਿਰ ਟ੍ਰ੍ਰੇਨ ਸੇਵਾਵਾਂ (Train Services) ਸ਼ੁਰੂ ਕਰਨ ਜਾ ਰਹੀ ਹੈ। ਰੇਲ ਮੰਤਰੀ (Rail Minister) ਅਤੇ ਉੱਤਰ ਪੱਛਮੀ ਰੇਲਵੇ (North Western Railways) ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਰੇਲਵੇ ਵੱਖ-ਵੱਖ ਰੂਟਸ 'ਤੇ ਕਈ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਕਰਨ ਜਾ ਰਹੀ ਹੈ। ਰੇਲ ਮੰਤਰੀ ਪਿਊਸ਼ ਗੋਇਲ (Piyush Goyal) ਨੇ ਟਵੀਟ (Tweet) ਕਰਦੇ ਹੋਏ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਲਈ ਭਾਰਤੀ ਰੇਲ ਵਲੋਂ ਕਈ ਟ੍ਰੇਨ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਅੱਗੇ ਲਿਖਿਆ ਕਿ ਵੱਖ-ਵੱਖ ਸੂਬਿਆਂ ਨੂੰ ਕਨੈਕਟ ਕਰਦੀਆਂ ਇਹ ਟ੍ਰੇਨਾਂ ਉੱਤਰ ਪ੍ਰਦੇਸ਼ (UP) ਦੇ ਕਈ ਸ਼ਹਿਰਾਂ ਤੋਂ ਹੋ ਕੇ ਗੁਜ਼ਰੇਗੀ ਅਤੇ ਯਾਤਰੀਆਂ ਨੂੰ ਸੁਵਿਧਾਜਨਕ ਅਤੇ ਸੁਰੱਖਿਅਤ ਸਫਰ ਮੁਹੱਈਆ ਕਰਵਾਏਗੀ।

Indian Railways on mission mode of becoming 'Green Railway' by 2030 | India  News | Zee News

ਯੂਰੋ ਕੱਪ ਦਾ ਸ਼ੈਡਿਊਲ- ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਲੰਡਨ ਦੇ ਵੈਂਬਲੀ ਸਟੇਡੀਅਮ 'ਚ

ਦਰਅਸਲ ਰੇਲਵੇ ਬਰੌਨੀ ਅਤੇ ਲਖਨਊ ਵਿਚਾਲੇ 10 ਜੂਨ ਤੋਂ ਰੋਜ਼ਾਨਾ ਆਪਣੀਆਂ ਸੇਵਾਵਾਂ ਦੇਵੇਗੀ। ਉਥੇ ਹੀ ਮੁਜ਼ੱਫਰਨਗਰ ਅਹਿਮਦਾਬਾਦ ਹਫਤਾਵਾਰੀ ਅਤੇ ਦਾਨਾਪੁਰ-ਆਨੰਦ ਵਿਹਾਰ ਰੋਜ਼ਾਨਾ 10 ਜੂਨ ਤੋਂ ਸੇਵਾ ਦੇਵੇਗੀ। ਲਖਨਊ ਤੋਂ ਜਬਲਪੁਰ ਲਈ 11 ਜੂਨ ਤੋਂ ਰੋਜ਼ਾਨਾ ਸੇਵਾ ਦੇਵੇਗੀ। 13 ਜੂਨ ਤੋਂ ਹਫਤੇ ਵਿਚ ਦੋ ਦਿਨ ਸਹਿਰਸਾ ਤੋਂ ਆਨੰਦ ਵਿਹਾਰ ਟ੍ਰੇਨ ਸੇਵਾ ਹਫਤੇ ਵਿਚ ਦੋ ਦਿਨ ਸੇਵਾ ਦੇਵੇਗੀ। ਉਥੇ ਹੀ ਪ੍ਰਯਾਗਰਾਜ ਤੋਂ ਉਧਮਪੁਰ 14 ਜੂਨ ਤੋਂ ਹਫਤਾਵਾਰੀ ਸੰਚਾਲਿਤ ਹੋਵੇਗੀ। ਇਸ ਦੌਰਾਨ ਯਾਤਰੀਆਂ ਨੂੰ ਕੋਰੋਨਾ ਸਬੰਧਿਤ ਸਾਰੇ ਨਿਯਮਾਂ ਦਾ ਪਾਲਨ ਕਰਨਾ ਹੋਵੇਗਾ।

Why Indian Railways Is Bad At Implementing Big-Ticket Projects

ਕੋਰੋਨਾ ਤੋਂ ਹਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਸਸਕਾਰ ਕਰਨ ਵਾਲੇ ਯੋਧਿਆਂ ਨੂੰ DC ਵੱਲੋਂ ਵਿਸ਼ੇਸ਼ ਸਨਮਾਨ

ਉੱਤਰ-ਪੱਛਮੀ ਰੇਲਵੇ ਨੇ ਵੀ ਵੱਖਰੇ ਰੂਟਸ 'ਤੇ ਟ੍ਰੇਨ ਸੇਵਾਵਾਂ ਸ਼ੁਰੂ ਕਰਣ ਦੀ ਜਾਣਕਾਰੀ ਸਾਂਝਾ ਕੀਤੀ ਹੈ। ਉੱਤਰ ਪੱਛਮੀ ਰੇਲਵੇ ਟ੍ਰੇਨ ਨੰਬਰ 02923 ਅਜਮੇਰ-ਆਗਰਾਫੋਰਟ ਸੁਪਰਫਾਸਟ ਅਤੇ ਗੱਡੀ ਨੰਬਰ 02924 ਆਗਰਾਫੋਰਟ-ਅਜਮੇਰ ਸੁਪਰਫਾਸਟ ਦੋ-ਹਫ਼ਤਾਵਾਰੀ ਸਪੈਸ਼ਲ ਰੇਲ ਸੇਵਾ ਦਾ ਸੰਚਾਲਨ 12 ਜੂਨ ਤੋਂ ਹਰ ਸ਼ਨੀਵਾਰ ਅਤੇ ਐਤਵਾਰ ਕਰੇਗਾ। ਇਸੇ ਤਰ੍ਹਾਂ ਗੱਡੀ ਨੰਬਰ 04709 ਬੀਕਾਨੇਰ-ਨਗਰੀ ਹਫ਼ਤਾਵਾਰੀ ਸੁਪਰਫਾਸਟ ਸਪੈਸ਼ਲ ਟ੍ਰੇਨ 12 ਜੂਨ ਤੋਂ ਸ਼ੁਰੂ ਹੋਵੇਗੀ। 16 ਜੂਨ ਤੋਂ ਗੱਡੀ ਨੰਬਰ 04710 ਨਗਰੀ-ਬੀਕਾਨੇਰ ਹਫ਼ਤਾਵਾਰੀ ਸੁਪਰਫਾਸਟ ਸਪੈਸ਼ਲ ਟ੍ਰੇਨ ਸੇਵਾ ਦੇਵੇਗੀ।

In The Market