ਲੰਡਨ (ਇੰਟ.)- ਯੂ.ਈ.ਐੱਫ.ਏ. ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ (European Football Championship) ਅਤੇ ਯੂ.ਈ.ਐਫ.ਏ. ਯੂਰਪੀਅਨ ਚੈਂਪੀਅਨਸ਼ਿਪ ਅਤੇ ਯੂਰੋ ਕੱਪ 2020 ਟੂਰਨਾਮੈਂਟ (Tournament) 11 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲਾ ਮੈਚ ਤੁਰਕੀ (Turkey)ਅਤੇ ਇਟਲੀ (Italy)ਵਿਚਾਲੇ ਖੇਡਿਆ ਜਾਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੈਚ 12 ਜੂਨ ਨੂੰ ਰਾਤ 12-30 ਵਜੇ ਤੋਂ ਸ਼ੁਰੂ ਹੋਵੇਗਾ। ਇਸ ਵਾਰ ਮੇਨ ਟੂਰਨਾਮੈਂਟ ਯਾਨੀ ਫਾਈਨਲਸ (Main Tournament) ਵਿਚ 24 ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਸਾਰੀਆਂ ਟੀਮਾਂ ਨੂੰ 4-4 ਦੇ 6 ਗਰੁੱਪ ਵਿਚ ਵੰਡਿਆ ਗਿਆ ਹੈ। 11 ਜੁਲਾਈ ਨੂੰ ਫਾਈਨਲ (Final) ਖੇਡਿਆ ਜਾਵੇਗਾ।
ਇਸ ਵਾਰ ਇਹ ਟੂਰਨਾਮੈਂਟ 11 ਦੇਸ਼ਾਂ ਦੇ 11 ਸ਼ਹਿਰਾਂ ਵਿਚ ਖੇਡਿਆ ਜਾਵੇਗਾ। ਇਨ੍ਹਾਂ ਵਿਚ ਅਜਰਬੈਜਾਨ (Azerbaijan) ਦੇ ਬਾਕੂ, ਡੈਨਮਾਰਕ ਦੇ ਕੋਪਨਹੇਗਨ (Copenhagen, Denmark), ਇੰਗਲੈਂਡ ਦੇ ਲੰਡਨ, ਜਰਮਨੀ ਦੇ ਮਿਊਨਿਖ, ਹੰਗਰੀ ਦੇ ਬੁਡਾਪੇਸਟ, ਇਟਲੀ ਦੇ ਰੋਮ, ਨੀਦਰਲੈਂਡ ਦੇ ਐਮਸਟਰਡੈਮ, ਰੋਮਾਨੀਆ ਦੇ ਬੁਖਾਰੇਸਟ, ਰੂਸ ਦੇ ਸੇਂਟ ਪੀਟਰਸਬਰਗ, ਸਕਾਟਲੈਂਡ ਦੇ ਗਲਾਸਗੋ ਅਤੇ ਸਪੇਨ ਦੇ ਸੇਵਿਲ ਵਿਚ ਮੈਚ ਖੇਡੇ ਜਾਣਗੇ। ਸਟਾਰ ਸਟ੍ਰਾਈਕਰ ਕ੍ਰਿਸਟਿਆਨੋ ਰੋਨਾਲਡੋ ਦੀ ਟੀਮ ਪੁਰਤਗਾਲ ਖਿਤਾਬ ਬਚਾਉਣ ਉੱਤਰੇਗੀ। 2016 ਵਿਚ ਪੁਰਤਗਾਲ ਨੇ ਫਰਾਂਸ ਨੂੰ ਹਰਾ ਕੇ ਟ੍ਰਾਫੀ 'ਤੇ ਕਬਜ਼ਾ ਕੀਤਾ ਸੀ। ਹੁਣ ਤੱਕ ਹੋਈਆਂ 15 ਯੂਰਪੀਅਨ ਚੈਂਪੀਅਨਸ਼ਿਪ ਟੂਰਨਾਮੈਂਟ ਨੂੰ 10 ਟੀਮਾਂ ਨੇ ਜਿੱਤਿਆ ਹੈ।
ਜਰਮਨੀ ਅਤੇ ਸਪੇਨ ਨੇ ਸਭ ਤੋਂ ਜ਼ਿਆਦਾ 3-3 ਵਾਰ ਟੂਰਨਾਮੈਂਟ ਜਿੱਤਿਆ। ਫਰਾਂਸ ਨੇ 2 ਵਾਰ ਯੂਰੋ ਕੱਪ ਟਾਈਟਲ ਨੂੰ ਆਪਣੇ ਨਾਂ ਕੀਤਾ ਹੈ। ਜਦੋਂ ਕਿ ਸੋਵੀਅਤ ਯੂਨੀਅਨ, ਇਟਲੀ, ਚੇਕੋਸਲੋਵਾਕੀਆ, ਨੀਦਰਲੈਂਡ, ਡੈਨਮਾਰਕ, ਗ੍ਰੀਸ ਅਤੇ ਪੁਰਤਗਾਲ ਨੇ 1-1 ਵਾਰ ਟਾਈਟਲ ਆਪਣੇ ਨਾਂ ਕੀਤਾ ਹੈ। 6 ਗਰੁੱਪ ਦੀਆਂ ਟੌਪ 2 ਟੀਮਾਂ ਪ੍ਰੀ-ਕੁਆਰਟਰ ਫਾਈਨਲ ਲਈ ਕਵਾਲੀਫਾਈ ਕਰੇਗੀ। ਇਸ ਦੇ ਨਾਲ ਹੀ ਸਾਰੇ ਗਰੁੱਪ ਵਿਚੋਂ ਤੀਜੇ ਨੰਬਰ 'ਤੇ ਰਹਿਣ ਵਾਲੀ ਟੌਪ-4 ਟੀਮਾਂ ਵੀ ਰਾਊਂਡ ਆਫ 16 ਵਿਚ ਪਹੁੰਚੇਗੀ। ਪ੍ਰੀ ਕੁਆਰਟਫਾਈਨਲ ਤੋਂ ਬਾਅਦ ਕੁਆਰਟਰਫਾਈਨਲ, ਸੈਮੀਫਾਈਨਲ ਅਤੇ ਫਾਈਨਲ ਖੇਡਿਆ ਜਾਵੇਗਾ। ਆਖਰੀ 3 ਮੈਚ ਲੰਡਨ ਦੇ ਵੈਂਬਲੀ ਸਟੇਡੀਅਮ ਵਿਖੇ ਖੇਡੇ ਜਾਣਗੇ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर