LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੈਟ੍ਰੀਮੋਨਿਅਲ ਸਾਈਟ 'ਤੇ ਵਿਆਹ ਲਈ ਲਾੜੀ ਲੱਭ ਰਿਹਾ ਸੀ ਨੌਜਵਾਨ, ਲੱਗ ਗਿਆ ਚੂਨਾ

27july bride

ਲਖਨਊ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਇੱਕ ਨੌਜਵਾਨ ਨੂੰ ਮੈਟ੍ਰੀਮੋਨਿਅਲ ਸਾਈਟ 'ਤੇ ਲਾੜੀ ਲੱਭਣਾ ਭਾਰੀ ਪੈ ਗਿਆ। ਨੌਜਵਾਨ ਨੇ ਸੋਸ਼ਲ ਸਾਈਟ 'ਤੇ ਵਿਆਹ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ਤੋਂ ਬਾਅਦ ਇਕ ਲੜਕੀ ਨੇ ਉਸ ਨਾਲ ਸੰਪਰਕ ਕੀਤਾ। ਦੋਵਾਂ ਵਿਚ ਦੋਸਤੀ ਹੋਈ। ਕੁਝ ਦਿਨਾਂ ਬਾਅਦ ਲੜਕੀ ਨੇ ਬਹਾਨਾ ਬਣਾ ਕੇ ਉਸ ਤੋਂ ਪੈਸੇ ਲੈ ਲਏ। ਇਕ ਵਾਰ ਜਦੋਂ ਨੌਜਵਾਨ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਲੜਕੀ ਨੇ ਫੋਨ ਬੰਦ ਕਰ ਦਿੱਤਾ ਅਤੇ ਵਿਆਹ ਤੋਂ ਇਨਕਾਰ ਕਰ ਦਿੱਤਾ।

Also Read: ਚੰਡੀਗੜ੍ਹ 'ਚ Monkeypox ਦਾ ਖਤਰਾ! ਪ੍ਰਾਈਵੇਟ ਸਕੂਲ ਦੇ ਬੱਚੇ 'ਚ ਮਿਲੇ ਸ਼ੱਕੀ ਲੱਛਣ

ਪੀੜਤ ਤਰੁਣ ਸਕਸੈਨਾ ਦਾ ਕਹਿਣਾ ਹੈ ਕਿ ਉਸ ਨੇ 24 ਮਈ ਨੂੰ ਮੈਟ੍ਰੀਮੋਨਿਅਲ ਸਾਈਟ 'ਤੇ ਰਜਿਸਟਰੇਸ਼ਨ ਕਰਵਾਈ ਸੀ। ਰਜਿਸਟਰੇਸ਼ਨ ਤੋਂ ਬਾਅਦ ਕੀਰਤੀ ਨਾਂ ਦੀ ਲੜਕੀ ਨੇ ਉਸ ਨੂੰ ਫਰੈਂਡ ਰਿਕਵੈਸਟ ਭੇਜੀ। ਉਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਲਖਨਊ ਵਿਚ ਆਪਣੀ ਦਾਦੀ ਨਾਲ ਰਹਿੰਦੀ ਹੈ। ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਫਿਲਹਾਲ ਉਹ ਪੀਜੀ ਦੀ ਪੜ੍ਹਾਈ ਕਰ ਰਹੀ ਹੈ।

ਇਸ ਦੌਰਾਨ ਦੋਵਾਂ 'ਚ ਗੱਲਬਾਤ ਸ਼ੁਰੂ ਹੋ ਗਈ। ਕੁਝ ਦਿਨਾਂ ਬਾਅਦ ਉਸ ਨੇ ਤਰੁਣ ਤੋਂ 1200 ਰੁਪਏ ਦੀ ਮਦਦ ਮੰਗੀ। ਨੌਜਵਾਨ ਨੇ ਇਹ ਰਕਮ ਉਸ ਨੂੰ ਆਨਲਾਈਨ ਟਰਾਂਸਫਰ ਕਰਕੇ ਖਾਤੇ ਵਿੱਚ ਭੇਜ ਦਿੱਤੀ। ਫਿਰ ਕੁਝ ਦਿਨਾਂ ਬਾਅਦ ਕੀਰਤੀ ਨੇ ਦੱਸਿਆ ਕਿ ਉਸ ਦਾ ਫੋਨ ਖਰਾਬ ਹੋ ਗਿਆ ਹੈ। ਨਵਾਂ ਫ਼ੋਨ ਲੈਣ ਦੇ ਬਹਾਨੇ ਤਿੰਨ ਹਜ਼ਾਰ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਕਿਸੇ ਨਾ ਕਿਸੇ ਬਹਾਨੇ ਕਈ ਵਾਰ ਪੈਸਿਆਂ ਦੀ ਮੰਗ ਕੀਤੀ।

Also Read: ਸ਼੍ਰੋਮਣੀ ਅਕਾਲੀ ਦਲ ਨੇ ਝੂੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਮੰਨੀਆਂ, ਸੁਖਬੀਰ ਬਾਦਲ ਬਣੇ ਰਹਿਣਗੇ ਪ੍ਰਧਾਨ

ਜਦੋਂ ਤਰੁਣ ਨੇ ਪੈਸੇ ਦੇਣ ਤੋਂ ਅਸਮਰੱਥਾ ਪ੍ਰਗਟਾਈ ਤਾਂ ਲੜਕੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਸਨੇ ਆਪਣਾ ਫੋਨ ਵੀ ਬੰਦ ਕਰ ਦਿੱਤਾ। ਹੁਣ ਤਰੁਣ ਸਮਝ ਗਿਆ ਕਿ ਉਸ ਨਾਲ ਧੋਖਾ ਹੋਇਆ ਹੈ। ਇਸ ਮਾਮਲੇ 'ਚ ਉਸ ਨੇ ਕਰਨਲਗੰਜ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਫਿਲਹਾਲ ਪੁਲਿਸ ਨੇ ਮੋਬਾਈਲ ਨੰਬਰ ਦੇ ਆਧਾਰ 'ਤੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

In The Market