LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੀ.ਐੱਮ. ਮੋਦੀ ਨੇ ਦੇਸ਼ ਨੂੰ ਕੀਤਾ ਸੰਬੋਧਿਤ, ਵਧੇਗੀ ਕੋਰੋਨਾ ਵੈਕਸੀਨ ਦੀ ਸਪਲਾਈ

pm modi corona

ਨਵੀਂ ਦਿੱਲੀ (ਇੰਟ.)ਦੇਸ਼ ਵਿਚ ਜਾਨਲੇਵਾ ਕੋਰੋਨਾ ਵਾਇਰਸ (Corona Virus) ਦੀ ਦੂਜੀ ਲਹਿਰ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਦੇਸ਼ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਦਫਤਰ ਵਲੋਂ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਗਈ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਨੇ ਕਿਹਾ ਕਿ ਵੈਕਸੀਨ (Vaccine) ਦੀ ਮੰਗ ਉਤਪਾਦਨ ਤੋਂ ਜ਼ਿਆਦਾ ਹੈ। ਕੋਰੋਨਾ ਮਹਾਮਾਰੀ ਦੌਰਾਨ ਕਈ ਲੋਕਾਂ ਨੇ ਆਪਣੇ ਪਰਿਵਾਰ ਨੂੰ ਗਵਾਇਆ ਹੈ। ਉਨ੍ਹਾਂ ਇਸ ਦੌਰਾਨ ਕਿਹਾ ਕਿ ਇਹ 100 ਸਾਲਾਂ ਵਿਚ ਸਭ ਤੋਂ ਵੱਡੀ ਮਹਾਮਾਰੀ ਹੈ।

Narendra Modi: Prime Minister Narendra Modi urges people to make Teeka  Utsav a success - The Economic Times

ਇਹ ਵੀ ਪੜੋ: AIIMS ਦਿੱਲੀ 'ਚ ਬੱਚਿਆਂ ਦਾ ਵੈਕਸੀਨ ਟਰਾਇਲ ਅੱਜ ਤੋਂ ਸ਼ੁਰੂ

ਮੋਦੀ ਨੇ ਕਿਹਾ ਕਿ ਇਸ ਦੌਰਾਨ ਦੇਸ਼ ਵਿਚ ਨਵਾਂ ਸਿਹਤ ਸਟ੍ਰੱਕਚਰ (Health System) ਲਿਆਂਦਾ ਗਿਆ ਅਤੇ ਕੋਰੋਨਾ ਮਹਾਮਰੀ (Corona Pendamic) ਨਾਲ ਲੜਣ ਲਈ ਜੰਗੀ ਪੱਧਰ 'ਤੇ ਤਿਆਰੀਆਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਵਿਦੇਸ਼ ਤੋਂ ਵੀ ਦਵਾਈ ਲਿਆਉਣ ਵਿਚ ਵੀ ਕੋਈ ਕਸਰ ਨਹੀਂ ਛੱਡੀ ਗਈ। ਮੋਦੀ ਨੇ ਕਿਹਾ ਕਿ 23 ਕਰੋੜ ਤੋਂ ਵਧੇਰੇ ਵੈਕਸੀਨ ਦਿੱਤੀ ਜਾ ਚੁੱਕੀ ਹੈ ਅਤੇ ਭਾਰਤ ਵਿਚ ਇਸ ਦੌਰਾਨ 2 ਤਰ੍ਹਾਂ ਦੀਆਂ ਵੈਕਸੀਨ ਲਾਂਚ ਕੀਤੀਆਂ ਗਈਆਂ। ਇਸ ਮਹਾਮਾਰੀ ਨੂੰ ਹਰਾਉਣ ਲਈ ਵੈਕਸੀਨ ਹੀ ਸਭ ਤੋਂ ਵੱਡਾ ਸੁਰੱਖਿਆ ਕਵਚ ਹੈ। ਇਸ ਦੇ ਨਾਲ ਹੀ ਪੀ.ਐੱਮ. ਮੋਦੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਹਰਾਉਣ ਲਈ ਅਸੀਂ ਅਜੇ ਵੀ ਜੰਗ ਲੜ ਰਹੇ ਹਾਂ।

 

ਇਹ ਵੀ ਪੜੋ: ਦੂਜੀ ਵਾਰ ਪਿਤਾ ਬਣੇ ਪ੍ਰਿੰਸ ਹੈਰੀ, ਪਤਨੀ ਮੇਘਨ ਨੇ ਧੀ ਨੂੰ ਦਿੱਤਾ ਜਨਮ

ਮੋਦੀ ਨੇ ਕਿਹਾ ਕਿ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਕਰੋੜਾਂ ਰੁਪਏ ਦਿੱਤੇ ਗਏ। ਬੱਚਿਆਂ ਲਈ ਵੈਕਸੀਨ 'ਤੇ ਟ੍ਰਾਇਲ (Trail) ਚੱਲ ਰਹੇ ਹਨ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਪਹਿਲਾਂ ਹੀ ਇਸ ਬੀਮਾਰੀ ਨਾਲ ਲੜਣ ਲਈ ਤਿਆਰ ਕਰ ਸਕੀਏ, ਬੱਚਿਆਂ ਲਈ ਨੋਜ਼ਲ ਵੈਕਸੀਨ (Nasal Vaccine) 'ਤੇ ਵੀ ਟ੍ਰਾਇਲ ਜਾਰੀ ਹੈ। ਇਸ ਦੇ ਨਾਲ ਹੀ 3 ਹੋਰ ਵੈਕਸੀਨ ਦੇ ਟ੍ਰਾਇਲ ਜਾਰੀ ਹਨ। ਮੋਦੀ ਨੇ ਕਿਹਾ ਕਿ ਭਾਰਤ ਵੱਡੇ-ਵੱਡੇ ਦੇਸ਼ਾਂ ਤੋਂ ਪਿੱਛੇ ਨਹੀਂ ਹੈ ਅਤੇ ਵੈਕਸੀਨ ਦੀ ਜ਼ਿਆਦਾ ਤੋਂ ਜ਼ਿਆਦਾ ਸਪਲਾਈ ਅਤੇ ਉਪਲਬਧਤਾ 'ਤੇ ਕੰਮ ਜਾਰੀ ਹੈ।  

In The Market