LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਰਨਲ ਡੱਬਿਆਂ ਨੂੰ ਲੈਕੇ Indian Railway ਨੇ ਲਿਆ ਵੱਡਾ ਫੈਸਲਾ, ਹੁਣ ਮਿਲਣਗੀਆਂ ਇਹ ਸਹੂਲਤਾਂ

16 noc 30

ਨਵੀਂ ਦਿੱਲੀ : ਰੇਲਗੱਡੀਆਂ 'ਚ ਬਿਨਾਂ ਏਸੀ ਵਾਲੇ ਜਰਨਲ ਕਲਾਸ ਦੇ ਡਿੱਬੇ ਹੁਣ ਬੀਤੇ ਜਮਾਨੇ ਦੀ ਗੱਲ ਹੋ ਜਾਵੇਗੀ। ਰੇਲ ਮੰਤਰਾਲੇ (Ministry of Railway) ਨੇ ਲੰਬੀ ਦੂਰੀ ਵਾਲੀ ਯਾਤਰਾ ਨੂੰ ਆਸਾਨ ਬਣਾਉਣ ਲਈ ਜਰਨਲ ਡੱਬੇ ਨੂੰ ਏਅਰ ਕੰਡੀਸ਼ਨਰ (Air conditioner) ਡੱਬੇ 'ਚ ਬਦਲਣ ਜਾ ਰਿਹਾ ਹੈ। ਇਹ ਨਵੇਂ ਇਕੋਨਮੀ ਏਸੀ ਡੱਬੇ ਰੇਲ ਦੀ ਪਟੜੀਆਂ 'ਤੇ ਆਧੁਨਿਕ ਤਕਨੀਕ ਦੇ ਕਦਮ ਨਾਲ ਕਦਮ ਮਿਲਾਉਂਦੇ ਹੋਏ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਣਗੇ। ਹੁਣ ਇਹੀ ਰਫਤਾਰ ਅਤੇ ਅਜਿਹੀ ਸੁਵੀਧਾ ਸੈਕਿੰਡ  ਕਲਾਸ ਜਰਨਲ ਡੱਬੇ 'ਚ ਵੀ ਮਿਲੇਗੀ।

Also Read : ਪੰਜਾਬ ਕੈਬਨਿਟ 'ਚ ਸਕੂਲੀ ਵਿਦਿਆਰਥੀਆਂ ਲਈ ਲਿਆ ਗਿਆ ਅਹਿਮ ਫੈਸਲਾ

ਰੇਲ ਮੰਤਰੀ ਦਾ ਅਹੁਦਾ ਸੰਭਾਲਦੇ ਹੀ ਅਸ਼ਵਨੀ ਵੈਸ਼ਨਵ ਨੇ ਯਾਤਰੀਆਂ ਦੇ ਲਈ ਸੁਵੀਧਾਵਾਂ ਵਧਾ ਕੇ ਰੇਲ ਯਾਤਰਾ ਨੂੰ ਸੁਖਦ ਬਣਾਉਣ ਦਾ ਸੰਕਲਪ ਲਿਆ ਸੀ, ਅਤੇ ਉਸ ਸਿਲਸਿਲੇ 'ਚ ਹੀ ਉਨ੍ਹਾਂ ਇਹ ਕਦਮ ਚੁੱਕਿਆ ਹੈ।ਉਮੀਦ ਹੈ ਕਿ ਅਗਲੇ ਮਹੀਨੇ ਇਸਦੀ ਸ਼ੁਰੂਆਤ ਹੋ ਜਾਵੇਗੀ। ਰੇਲ ਮੰਤਰਾਲੇ ਦੇ ਸੂਤਰਾਂ ਦੇ ਮੁਤਾਬਿਕ ਅਜੇ ਜਰਨਲ ਸੈਕਿੰਡ ਕਲਾਸ ਡੱਬੇ ਵਿਚ 100 ਯਾਤਰੀ ਬੈਠ ਸਕਦੇ ਹਨ।ਇੰਨ੍ਹਾਂ ਡੱਬਿਆਂ ਨੂੰ ਬਣਾਉਣ ਲਈ 2.24 ਕਰੋੜ ਰੁਪਏ ਪ੍ਰਤੀ ਡੱਬਾ ਆਉਂਦੀ ਹੈ। 

Also Read : ਕੱਲ੍ਹ ਤੋਂ ਸ਼ੁਰੂ ਹੋਵੇਗੀ T20 ਸੀਰੀਜ਼, ਟੀਮ ਇੰਡੀਆ ਨੂੰ ਲੈਕੇ ਰਾਹੁਲ ਦ੍ਰਵਿਡ ਨੇ ਦੱਸਿਆ ਪਲੈਨ

ਇਸ ਦੇ ਨਾਲ ਹੀ ਨਵੇਂ ਜਨਰਲ ਸੈਕਿੰਡ ਕਲਾਸ ਕੋਚ 'ਚ ਜ਼ਿਆਦਾ ਯਾਤਰੀ ਬੈਠ ਸਕਣਗੇ। ਨਵੇਂ ਕੋਚ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਸਕਣਗੇ। ਜਦੋਂ ਕਿ ਪੁਰਾਣੇ ਸਪੀਡ ਨਾਨ-ਏਸੀ ਕੋਚ ਵੱਧ ਤੋਂ ਵੱਧ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੇ ਹਨ।ਰੇਲਵੇ ਮੰਤਰਾਲੇ ਦੇ ਸੂਤਰਾਂ ਅਨੁਸਾਰ ਇਸ ਅਭਿਲਾਸ਼ੀ ਪ੍ਰਾਜੈਕਟ 'ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ਡੱਬਿਆਂ ਵਿੱਚ ਸਫ਼ਰ ਕਰਨਾ ਸਸਤਾ ਹੋਵੇਗਾ। ਇਸ ਨਾਲ ਉਨ੍ਹਾਂ ਯਾਤਰੀਆਂ ਲਈ ਸਫਰ ਆਸਾਨ ਹੋ ਜਾਵੇਗਾ ਜੋ ਏਅਰ ਕੰਡੀਸ਼ਨਡ (Air conditioner) ਵਾਹਨਾਂ 'ਚ ਸਫਰ ਕਰਨ ਲਈ ਮਹਿੰਗੀਆਂ ਟਿਕਟਾਂ ਨਹੀਂ ਲੈ ਸਕਦੇ। ਯਾਨੀ ਕਿ ਗਰੀਬ ਰੱਥ ਵਾਂਗ ਕਿਰਾਇਆ ਦੇ ਕੇ ਜਨਰਲ ਕੋਚ ਵਿੱਚ ਸਫ਼ਰ ਕਰ ਸਕਦੇ ਹਨ। ਮੰਤਰਾਲੇ ਦੇ ਸੂਤਰਾਂ ਅਨੁਸਾਰ ਇਨ੍ਹਾਂ ਕੋਚਾਂ ਵਿੱਚ ਇੱਕ 100  ਸਵਾ ਸੌ ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਪੂਰੀ ਤਰ੍ਹਾਂ ਰਿਜ਼ਰਵਡ ਸੀਟ ਕੰਪਾਰਟਮੈਂਟ ਸੈਂਸਰ ਦੁਆਰਾ ਸੰਚਾਲਿਤ ਆਟੋਮੈਟਿਕ ਖੁੱਲਣ ਅਤੇ ਬੰਦ ਹੋਣ ਵਾਲੇ ਦਰਵਾਜ਼ੇ ਨਾਲ ਲੈਸ ਹੋਣਗੇ।

Also Read : ਹੈਵਾਨ ਬਣਇਆ ਪਿਤਾ, ਧੀ ਨਾਲ ਜਬਰ-ਜ਼ਨਾਹ ਤੋਂ ਬਾਅਦ ਕੀਤਾ ਕਤਲ

ਫਸਟ ਏਸੀ ਤੋਂ ਲੈ ਕੇ ਜਨਰਲ ਕਲਾਸ (General Coach) ਏਸੀ ਤੱਕ, ਇਹ ਕੋਚ ਪੰਜਾਬ ਦੇ ਕਪੂਰਥਲਾ ਦੀ ਰੇਲਵੇ ਕੋਚ ਫੈਕਟਰੀ ਵਿੱਚ ਬਣਾਏ ਜਾ ਰਹੇ ਹਨ। ਰਾਜਧਾਨੀ, ਸ਼ਤਾਬਦੀ ਅਤੇ ਵੰਦੇ ਭਾਰਤ ਵਰਗੀਆਂ ਪ੍ਰਮੁੱਖ ਰੇਲਗੱਡੀਆਂ ਤੋਂ ਇਲਾਵਾ ਹੋਰ ਰੇਲ ਗੱਡੀਆਂ ਵਿੱਚ ਕੋਵਿਡ ਸੰਕਟ ਤੋਂ ਪਹਿਲਾਂ ਵਰਤੇ ਜਾਂਦੇ ਅਣਰਿਜ਼ਰਵਡ ਡੱਬਿਆਂ ਨੂੰ ਹੁਣ ਰਿਜ਼ਰਵੇਸ਼ਨ ਅਤੇ ਏਸੀ ਸੇਵਾ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਆਮ ਰੇਲ ਯਾਤਰੀ ਆਪਣੀ ਜੇਬ ਨੂੰ ਹਲਕਾ ਕੀਤੇ ਬਿਨਾਂ ਕਿਸੇ ਵੀ ਮੌਸਮ ਵਿੱਚ ਆਰਾਮ ਨਾਲ ਸਫ਼ਰ ਕਰ ਸਕਣ।

Also Read : CM ਚੰਨੀ ਦਾ ਵੱਡਾ ਐਲਾਨ, ਪਹਿਲੇ ਜਥੇ ਨਾਲ ਪੂਰੀ ਕੈਬਨਿਟ ਜਾਵੇਗੀ ਕਰਤਾਰਪੁਰ

ਹਾਲ ਹੀ ਵਿੱਚ, ਰੇਲਵੇ ਨੇ ਥ੍ਰੀ ਟੀਅਰ ਏਸੀ ਸਹੂਲਤ ਦੇ ਨਾਲ ਇਕਾਨਮੀ ਕਲਾਸ ਵਿੱਚ ਯਾਤਰਾ ਕਰਨੀ ਸ਼ੁਰੂ ਕੀਤੀ ਹੈ। ਹੁਣ ਜਨਰਲ ਕਲਾਸ 'ਚ ਵੀ ਟਿਕਟ ਰਿਜ਼ਰਵ ਕਰਵਾ ਕੇ ਏਸੀ 'ਚ ਸਫਰ ਕੀਤਾ ਜਾ ਸਕਦਾ ਹੈ। ਰੇਲਵੇ ਨੇ ਲਗਭਗ ਪੰਜ ਸਾਲ ਪਹਿਲਾਂ 2016 ਵਿੱਚ ਆਮ ਦੂਜੀ ਸ਼੍ਰੇਣੀ ਦੇ ਕੋਚ ਨੂੰ ਅਪਗ੍ਰੇਡ ਕਰਕੇ ਅਣਰਿਜ਼ਰਵਡ ਕਲਾਸ ਦੇ ਯਾਤਰੀਆਂ ਲਈ ਦੀਨ ਦਯਾਲੂ ਕੋਚ ਦੀ ਸ਼ੁਰੂਆਤ ਕੀਤੀ ਸੀ।ਦੀਨ ਦਯਾਲੂ ਕੋਚ ਵਿੱਚ ਯਾਤਰੀਆਂ ਨੂੰ ਸਮਾਨ ਰੈਕ, ਪੈਡਡ ਸੀਟਾਂ, ਕੋਚ ਹੁੱਕ, ਐਕਵਾ ਗਾਰਡ ਸਟਾਈਲ ਵਾਲਾ ਵਾਟਰ ਫਿਲਟਰੇਸ਼ਨ ਸਿਸਟਮ, ਬਾਇਓ ਟਾਇਲਟ, ਹੋਰ ਮੋਬਾਈਲ ਚਾਰਜਿੰਗ ਪੁਆਇੰਟ, ਟਾਇਲਟ ਬਿਜ਼ੀ ਇੰਡੀਕੇਟਰ, ਵਾਟਰ ਲੈਵਲ ਇੰਡੀਕੇਟਰ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਹੁਣ ਰੇਲਵੇ ਵਿਭਾਗ ਉਸ ਤੋਂ ਵੀ ਕੁਝ ਕਦਮ ਅੱਗੇ ਨਿਕਲ ਗਿਆ ਹੈ।

In The Market