LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੈਵਾਨ ਬਣਇਆ ਪਿਤਾ, ਧੀ ਨਾਲ ਜਬਰ-ਜ਼ਨਾਹ ਤੋਂ ਬਾਅਦ ਕੀਤਾ ਕਤਲ

16 nov 25

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਸਮਸਗੜ ਜੰਗਲ 'ਚੋਂ ਮਿਲੀ ਔਰਤ ਅਤੇ ਉਸ ਦੇ ਬੇਟੇ ਦੀਆਂ ਲਾਸ਼ਾਂ ਦੇ ਮਾਮਲੇ 'ਚ ਪੁਲਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪੁਲਿਸ ਮੁਤਾਬਕ ਕਤਲ ਤੋਂ ਪਹਿਲਾਂ ਔਰਤ ਨਾਲ ਬਲਾਤਕਾਰ ਕੀਤਾ ਗਿਆ ਸੀ ਅਤੇ ਮ੍ਰਿਤਕ ਔਰਤ ਦਾ ਪਿਤਾ ਕੋਈ ਹੋਰ ਨਹੀਂ ਸੀ।ਰਾਤੀਬੜ ਦੇ ਟੀਆਈ ਸੁਦੇਸ਼ ਤਿਵਾਰੀ ਨੇ  ਦੱਸਿਆ ਕਿ 2 ਦਿਨ ਪਹਿਲਾਂ ਸਮਸਾਗੜ ਦੇ ਜੰਗਲ 'ਚੋਂ ਇਕ ਔਰਤ ਅਤੇ ਇਕ ਛੋਟੇ ਬੱਚੇ ਦੀ ਕੱਟੀ ਹੋਈ ਲਾਸ਼ ਮਿਲੀ ਸੀ।

Also Read : ਗੁਲਜਾਰ ਇੰਦਰ ਚਾਹਲ ਨੇ ਪੰਜਾਬ ਕਾਂਗਰਸ ਦੇ ਖਜ਼ਾਨਚੀ ਵੱਜੋਂ ਮੁੜ ਸੰਭਾਲਿਆ ਆਪਣਾ ਅਹੁਦਾ

ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਲਾਸ਼ ਸਿਹੋਰ ਜ਼ਿਲੇ ਦੇ ਬਿਲਕੀਸਗੰਜ ਦੀ ਰਹਿਣ ਵਾਲੀ ਇਕ ਔਰਤ ਦੀ ਹੈ ਅਤੇ ਜਿਸ ਬੱਚੇ ਦੀ ਲਾਸ਼ ਮਿਲੀ ਹੈ, ਉਹ ਉਸ ਦੇ ਲੜਕੇ ਦੀ ਹੈ।ਇਸ ਦੇ ਆਧਾਰ 'ਤੇ ਜਦੋਂ ਪੁਲਿਸ ਨੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਔਰਤ ਨੇ ਇਕ ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ, ਜਿਸ ਤੋਂ ਪਰਿਵਾਰ 'ਚ ਖੁਸ਼ੀ ਨਹੀਂ ਸੀ।

Also Read : ਕਰਤਾਰਪੁਰ ਲਾਂਘਾ ਖੋਲ੍ਹਣ 'ਤੇ ਕੈਪਟਨ ਅਮਰਿੰਦਰ ਨੇ PM ਮੋਦੀ ਅਤੇ ਅਮਿਤ ਸ਼ਾਹ ਦਾ ਟਵੀਟ ਕਰ ਕੀਤਾ ਧੰਨਵਾਦ

ਬਲਾਤਕਾਰ ਤੋਂ ਬਾਅਦ ਔਰਤ ਦਾ ਕਤਲ

ਇਸ ਆਧਾਰ 'ਤੇ ਜਦੋਂ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਿਤਾ ਨੂੰ ਸ਼ੱਕ ਹੋਇਆ। ਸਖ਼ਤੀ ਨਾਲ ਪੁੱਛ-ਪੜਤਾਲ ਕਰਨ 'ਤੇ ਪਿਤਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਜੋ ਕੁਝ ਦੱਸਿਆ, ਉਸ ਨੂੰ ਸੁਣ ਕੇ ਪੁਲਿਸ ਵੀ ਹੈਰਾਨ ਰਹਿ ਗਈ। ਆਖ਼ਰ ਕੋਈ ਪਿਤਾ ਆਪਣੀ ਧੀ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ? ਟੀਆਈ ਸੁਦੇਸ਼ ਤਿਵਾਰੀ ਅਨੁਸਾਰ ਪੁੱਛਗਿੱਛ ਦੌਰਾਨ ਦੋਸ਼ੀ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਨੇ ਲਵ ਮੈਰਿਜ ਕੀਤੀ ਸੀ ਅਤੇ ਉਸ ਤੋਂ ਬਾਅਦ ਰਾਏਪੁਰ ਚਲੀ ਗਈ ਸੀ। ਧੀ ਦੇ ਘਰੋਂ ਭੱਜ ਕੇ ਵਿਆਹ ਕਰਵਾ ਕੇ ਉਸ ਨੂੰ ਤਾਹਨੇ-ਮਿਹਣੇ ਪੈਂਦੇ ਸਨ ਅਤੇ ਸਮਾਜ ਵਿੱਚ ਪਰਿਵਾਰ ਦੀ ਬਹੁਤ ਬਦਨਾਮੀ ਹੁੰਦੀ ਸੀ।

Also Read : CM ਚੰਨੀ ਦਾ ਵੱਡਾ ਐਲਾਨ, ਪਹਿਲੇ ਜਥੇ ਨਾਲ ਪੂਰੀ ਕੈਬਨਿਟ ਜਾਵੇਗੀ ਕਰਤਾਰਪੁਰ

ਪਿਤਾ ਨੇ ਬਲਾਤਕਾਰ ਤੋਂ ਬਾਅਦ ਧੀ ਦਾ ਕੀਤਾ ਕਤਲ 

ਵਿਆਹ ਤੋਂ ਬਾਅਦ ਬੇਟੀ ਘਰ ਨਹੀਂ ਆਈ ਪਰ ਇਸ ਦੀਵਾਲੀ 'ਤੇ ਜਦੋਂ ਉਹ ਉਸਦੀ (ਦੋਸ਼ੀ) ਵੱਡੀ ਬੇਟੀ ਨੂੰ ਲੈ ਕੇ ਘਰ ਆਈ ਤਾਂ ਉਸ ਦੇ 8 ਮਹੀਨੇ ਦੇ ਬੇਟੇ ਦੀ ਬੀਮਾਰੀ ਕਾਰਨ ਮੌਤ ਹੋ ਗਈ। ਸੋਗ ਦੇ ਆਲਮ ਵਿਚ ਵੱਡੀ ਭੈਣ ਨੇ ਪਿਤਾ ਨੂੰ ਫੋਨ ਕਰਕੇ ਦੁਖਦਾਈ ਘਟਨਾ ਬਾਰੇ ਦੱਸਿਆ ਤਾਂ ਪਿਤਾ ਆਪਣੇ ਪੁੱਤਰ ਨਾਲ  ਰਾਤੀਬੜ  ਪਹੁੰਚ ਗਿਆ ਅਤੇ ਦੋਹਤੇ ਦੀ ਲਾਸ਼ ਨੂੰ ਦਫ਼ਨਾਉਣ  ਤੋਂ ਬਾਅਦ ਧੀ ਨੂੰ ਲੈਕੇ ਸਮਸਾਗੜ ਦੇ ਜੰਗਲ ਵਿਚ ਪਹੁੰਚ ਗਿਆ। ਇੱਥੇ ਪ੍ਰੇਮ ਵਿਆਹ ਨੂੰ ਲੈ ਕੇ ਬੇਟੀ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਗੁੱਸੇ 'ਚ ਆਏ ਪਿਤਾ ਨੇ ਪਹਿਲਾਂ ਬੇਟੀ ਨਾਲ ਬਲਾਤਕਾਰ ਕੀਤਾ ਅਤੇ ਫਿਰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਦੋਸ਼ੀ ਪਿਤਾ ਦੇ ਜੁਰਮ ਕਬੂਲ ਕਰਨ ਤੋਂ ਬਾਅਦ ਆਈਪੀਸੀ ਦੀ ਧਾਰਾ 302, 376 ਦੇ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।

In The Market