LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

WhatsApp ਨੇ 20 ਲੱਖ ਤੋਂ ਵਧੇਰੇ ਭਾਰਤੀ ਯੂਜ਼ਰ ਕੀਤੇ ਬੈਨ! ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ

2o whats

ਨਵੀਂ ਦਿੱਲੀਂ: ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਵਟਸਐਪ ਤੇ ਇੰਸਟਾਗ੍ਰਾਮ ਨੇ ਨਵੇਂ ਆਈਟੀ ਨਿਯਮਾਂ ਦੇ ਤਹਿਤ ਸਖਤ ਕਾਰਵਾਈ ਕੀਤੀ ਹੈ। ਇਸ ਦੇ ਤਹਿਤ ਅਗਸਤ 2021 ਦੌਰਾਨ ਵਟਸਐਪ ਨੇ ਜਿਥੇ 20 ਲੱਖ ਤੋਂ ਵਧੇਰੇ ਭਾਰਤੀ ਯੂਜ਼ਰਸ ਨੂੰ ਬੈਨ ਕਰ ਦਿੱਤਾ ਹੈ ਉਥੇ ਹੀ ਉਸ ਦੇ ਪੈਰੇਂਟ ਕੰਪਨੀ ਫੇਸਬੁੱਕ ਨੇ ਕਰੋੜਾਂ ਕੰਟੈਂਟਸ ਨੂੰ ਆਪਣੇ ਪਲੇਟਫਾਰਮ ਤੋਂ ਹਟਾਇਆ ਹੈ। 

Also Read: ਹਰਿਆਣਾ-ਪੰਜਾਬ 'ਚ ਭਲਕੇ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਸਰਕਾਰੀ ਖਰੀਦ

ਇਸ ਤੋਂ ਇਲਾਵਾ ਇੰਸਟਾਗ੍ਰਾਮ ਨੇ ਵੀ 20 ਲੱਖ ਤੋਂ ਜ਼ਿਆਦਾ ਕੰਟੈਂਟਸ ਨੂੰ ਹਟਾਇਆ ਹੈ। ਵਟਸਐਪ ਨੇ ਆਪਣੀ ਮੰਥਲੀ ਕੰਪਲਾਇੰਸ ਰਿਪੋਰਟ ਵਿਚ ਕਿਹਾ ਹੈ ਕਿ ਉਸ ਨੂੰ ਅਗਸਤ 2021 ਦੌਰਾਨ 420 ਸ਼ਿਕਾਇਤਾਂ ਮਿਲੀਆਂ। ਇਸ ਦੇ ਬਾਅਦ ਕੁੱਲ 20.70 ਲੱਖ ਅਕਾਊਂਟਸ ਨੂੰ ਬੈਨ ਕਰ ਦਿੱਤਾ ਗਿਆ ਹੈ। ਵਟਸਐਪ ਨੇ 16 ਤੋਂ 31 ਜੁਲਾਈ ਦੇ ਵਿਚਾਲੇ 594 ਸ਼ਿਕਾਇਤਾਂ ਮਿਲਣ ਉੱਤੇ 30,27,000 ਭਾਰਤੀ ਯੂਜ਼ਰਾਂ ਦੇ ਖਾਤਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਵਟਸਐਪ ਨੇ ਕਿਹਾ ਕਿ 95 ਫੀਸਦੀ ਮਾਮਲਿਆਂ ਵਿਚ ਸਪੈਮ ਮੈਸੇਜਿੰਗ ਦੇ ਕਾਰਨ ਅਕਾਊਂਟਸ ਨੂੰ ਬੈਨ ਕੀਤਾ ਗਿਆ ਹੈ। 

Also Read: ਸਿੱਧੂ ਦੇ ਨਰਮ ਪਏ ਤੇਵਰ, ਕਿਹਾ-ਅਹੁਦਾ ਹੋਵੇ, ਨਾ ਹੋਵੇ, ਰਾਹੁਲ ਤੇ ਪ੍ਰਿਅੰਕਾ ਗਾਂਧੀ ਦੇ ਰਹਾਂਗਾ ਨਾਲ'

ਗਲੋਬਲ ਪੱਧਰ ਉੱਤੇ ਵਟਸਐਪ ਨੇ ਇਕ ਮਹੀਨੇ ਵਿਚ ਤਕਰੀਬਨ 80 ਲੱਖ ਅਕਾਊਂਟਸ ਨੂੰ ਬੈਨ ਕੀਤਾ ਹੈ। ਵਟਸਐਪ ਨੇ ਦੱਸਿਆ ਕਿ ਐਂਡ-ਟੂ-ਐਂਡ ਏਂਕ੍ਰਿਪਸ਼ਨ ਪਾਲਿਸੀ ਦੇ ਕਾਰਨ ਉਹ ਯੂਜ਼ਰਸ ਦੇ ਮੈਸੇਜਸ ਨਹੀਂ ਦੇਖ ਸਕਦੇ। ਅਜਿਹੇ ਵਿਚ ਯੂਜ਼ਰਸ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਣ ਦੇ ਲਈ ਅਕਾਊਂਟਸ ਤੋਂ ਮਿਲਣ ਵਾਲੇ ਸੰਕੇਤਾਂ, ਏਂਕ੍ਰਿਪਸ਼ਨ ਦੇ ਬਿਨਾਂ ਕੰਮ ਕਰਨ ਵਾਲੇ ਫੀਚਰਸ ਤੇ ਯੂਜ਼ਰ ਰਿਪੋਰਟ ਨੂੰ ਸਮਝਕੇ ਫੈਸਲਾ ਲਿਆ ਜਾਂਦਾ ਹੈ। ਦੱਸ ਦੀਏ ਕਿ ਆਈਟੀ ਨਿਯਮਾਂ ਦੇ ਚੱਲਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਹਰ ਮਹੀਨੇ ਕੰਪਲਾਇੰਸ ਰਿਪੋਰਟ ਦੇਣੀ ਪੈਂਦੀ ਹੈ।

Also Read: ਮਸ਼ਹੂਰ ਪਾਕਿਸਤਾਨੀ ਕਾਮੇਡੀਅਨ ਉਮਰ ਸ਼ਰੀਫ ਦਾ ਦੇਹਾਂਤ, ਕਪਿਲ ਸ਼ਰਮਾ ਨੇ ਜਤਾਇਆ ਦੁੱਖ

In The Market