LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

OLX 'ਤੇ ਚੋਰੀ ਦੀਆਂ ਮੋਟਰਸਾਈਕਲਾਂ ਵੇਚ ਰਿਹਾ ਸੀ ਗਿਰੋਹ, ਇੰਝ ਖੁੱਲੀ ਪੋਲ

10j olx

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਸਾਹਿਬਾਬਾਦ ਦੀ ਕੌਸ਼ਾਂਬੀ ਥਾਣਾ ਇਲਾਕੇ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ਦੇ ਕਬਜ਼ੇ ਵਿਚੋਂ ਪੁਲਿਸ ਨੇ ਚੋਰੀ ਦੀਆਂ 21 ਮੋਟਰਸਾਈਕਲਾਂ ਬਰਾਮਦ ਕੀਤੀਆਂ ਹਨ। ਫੜੇ ਗਏ ਲੋਕਾਂ ਉੱਤੇ ਦੋਸ਼ ਹੈ ਕਿ ਇਹ ਚੋਰੀ ਦੀਆਂ ਮੋਟਰਸਾਈਕਲਾਂ ਨੂੰ OLX ਦੀ ਆਨਲਾਈਨ ਸਾਈਟ ਉੱਤੇ ਵੇਚਦੇ ਸਨ।

Also Read: ਕੋਰੋਨਾ ਸੰਕਟ: ਚੰਡੀਗੜ੍ਹ 'ਚ 50 ਫੀਸਦੀ ਸਮਰਥਾ ਨਾਲ ਖੁੱਲਣਗੇ ਸਾਰੇ ਦਫਤਰ

ਆਨਲਾਈਨ ਸਾਈਟਾਂ ਉੱਤੇ ਸਸਤੀਆਂ ਚੀਜ਼ਾਂ ਦਾ ਬਾਜ਼ਾਰ ਧੜੱਲੇ ਨਾਲ ਚੱਲ ਰਿਹਾ ਹੈ ਤੇ ਤੇਜ਼ੀ ਨਾਲ ਵਧ ਵੀ ਰਿਹਾ ਹੈ। ਅਜਿਹੇ ਵਿਚ ਆਮ ਲੋਕ ਆਨਲਾਈਨ ਸਾਈਟਾਂ ਤੋਂ ਸਸਤੇ ਵਿਚ ਆਪਣੀ ਪਸੰਦ ਦੀਆਂ ਚੀਜ਼ਾਂ ਖਰੀਦਦੇ ਹਨ। ਪਰ ਆਨਲਾਈਨ ਸਾਈਟ ਉੱਤੇ ਵੀ ਚੋਰ ਬਦਮਾਸ਼ਾਂ ਦੀ ਨਜ਼ਰ ਪੈ ਚੁੱਕੀ ਹੈ। ਬਦਮਾਸ਼ ਤੇ ਚੋਰ ਵੀ ਆਨਲਾਈਨ ਬਾਜ਼ਾਰ ਵਿਚ ਹੱਥ ਅਜ਼ਮਾਉਣ ਲੱਗ ਗਏ ਹਨ ਤੇ ਚੋਰੀ ਦੇ ਸਾਮਾਨ ਨੂੰ ਵੱਡੀਆਂ ਸਾਈਟਾਂ ਉੱਤੇ ਪਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਪਰ ਇਨ੍ਹਾਂ ਦਾ ਇਹ ਕਾਲਾ ਕਾਰੋਬਾਰ ਜ਼ਿਆਦਾ ਸਮੇਂ ਤੱਕ ਚੱਲਿਆ ਨਹੀਂ। ਕੁਝ ਲੋਕਾਂ ਨੇ ਇਸ ਦਾ ਸ਼ਿਕਾਰ ਬਣਨ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਦੇ ਕਬਜ਼ੇ ਵਿਚੋਂ 21 ਚੋਰੀ ਦੀਆਂ ਮੋਟਰਸਾਈਕਲਾਂ ਪੁਲਿਸ ਨੇ ਬਰਾਮਦ ਕੀਤੀਆਂ ਹਨ।

Also Read: ਇਨ੍ਹਾਂ ਸੂਬਿਆਂ 'ਚ ਅਗਲੇ 3-4 ਦਿਨ ਤੇਜ਼ ਮੀਂਹ ਦੇ ਆਸਾਰ, ਵਧੇਗੀ ਠੰਡ

ਇੰਝ ਖੁੱਲੀ ਪੋਲ
ਦਿੱਲੀ ਦੇ ਰਹਿਣ ਵਾਲੇ ਇਕ ਸਕੂਟੀ ਚਾਲਕ ਨੇ ਆਪਣੀ ਸਕੂਟੀ ਸਰਵਿਸ ਕਰਵਾਉਣ ਦੇ ਲਈ ਏਜੰਸੀ ਗਏ ਤਾਂ ਏਜੰਸੀ ਨੇ ਦੱਸਿਆ ਕਿ ਸਕੂਟੀ ਦੀ ਚੌਥੀ ਸਰਵਿਸ ਹੋ ਚੁੱਕੀ ਹੈ, ਜਿਸ ਉੱਤੇ ਪੀੜਤ ਨੇ ਵਿਰੋਧ ਕੀਤਾ ਤਾਂ ਏਜੰਸੀ ਵਾਲਿਆਂ ਨੇ ਆਨਲਾਈਨ ਜਾਣਕਾਰੀ ਕੱਢੀ। ਪਤਾ ਲੱਗਿਆ ਕਿ ਸਕੂਟੀ ਦੀ ਚੌਥੀ ਸਰਵਿਸ ਹੋ ਚੁੱਕੀ ਸੀ ਤੇ ਪੰਜਵੀਂ ਬਕਾਇਆ ਸੀ। ਇਸ ਤੋਂ ਬਾਅਦ ਪੀੜਤ ਨੇ ਹੋਰ ਜਾਣਕਾਰੀ ਹਾਸਲ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਸੇ ਦੇ ਨੰਬਰ ਦੀ ਇਕ ਹੋਰ ਸਕੂਟੀ ਸੜਕਾਂ ਉੱਤੇ ਦੌੜ ਰਹੀ ਹੈ। ਦੋਸ਼ੀਆਂ ਦੇ ਫੜੇ ਜਾਣ ਤੋਂ ਬਾਅਦ ਇਹ ਸਕੂਟੀ ਬਰਾਮਦ ਹੋਈ। 

Also Read: 'ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕਰੋਨ ਦਾ ਹੱਲ ਸੰਭਵ'

ਪੁਲਿਸ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਾਡੇ ਕੋਲ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ। ਪੁਲਿਸ ਨੇ ਸਾਈਬਰ ਸੈਲ ਨੂੰ ਇਸ ਮਾਮਲੇ ਦੀ ਜਾਂਚ ਸੌਂਪ ਦਿੱਤੀ। ਸਾਈਬਰ ਸੈਲ ਨੇ ਜਾਂਚ ਕਰਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਮੇਰਠ ਤੋਂ ਚੋਰੀ ਕੀਤੀਆਂ ਬਾਈਕਾਂ ਨੂੰ ਨਕਲੀ ਨੰਬਰ ਪਲੇਟ ਲਗਾ ਕੇ ਆਨਲਾਈਨ ਸਾਈਟਾਂ ਉੱਤੇ ਵੇਚਣ ਦੇ ਇਸ਼ਤਿਹਾਰ ਦਿੰਦੇ ਸਨ ਤੇ ਜਦੋਂ ਕੋਈ ਗਾਹਕ ਉਸ ਬਾਈਕ ਨੂੰ ਖਰੀਦਣਾ ਚਾਹੁੰਦਾ ਤਾਂ ਉਹ ਸਸਤੇ ਰੇਟ ਵਿਚ ਬਾਈਕ ਨੂੰ ਵੇਚ ਦਿੰਦੇ। ਇਸ ਦੌਰਾਨ ਉਹ ਗਾਹਕ ਤੋਂ ਬਾਈਕ ਦੇ ਕਾਗਜ਼ ਦੇ ਨਾਂ ਉੱਤੇ 5000 ਰੁਪਏ ਘੱਟ ਲੈਂਦੇ ਤੇ ਕਿਹਾ ਕਰਦੇ ਕਿ ਜਦੋਂ ਕਾਗਜ਼ਾਤ ਦੇਵਾਂਗੇ ਤਾਂ ਬਾਕੀ ਦੇ ਪੈਸੇ ਲਵਾਂਗੇ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੇ 2 ਹੋਰ ਸਾਥੀ ਹਨ, ਜੋ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹਨ, ਜਿਨ੍ਹਾਂ ਵਿਚੋਂ ਇਕ ਆਰਟੀਓ ਦਾ ਦਲਾਲ ਵੀ ਸ਼ਾਮਲ ਹੈ।

In The Market