LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕਰੋਨ ਦਾ ਹੱਲ ਸੰਭਵ'

10j ramdev

ਦੇਹਰਾਦੂਨ: ਪਤੰਜਲੀ ਯੋਗ ਅਤੇ ਆਯੁਰਵੈਦਿਕ ਅਦਾਰੇ ਦੇ ਸਵਾਮੀ ਰਾਮਦੇਵ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਹੱਲ ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਸੰਭਵ ਹੈ। ਉਨ੍ਹਾਂ ਐਤਵਾਰ ਐਲਾਨ ਕੀਤਾ ਕਿ ਦੇਸ਼ ਦੇ ਸਭ ਪਤੰਜਲੀ ਚਿਕਿਤਸਾ ਕੇਂਦਰਾਂ ’ਤੇ ਸੋਮਵਾਰ ਤੋਂ ਕੋਰੋਨਿਲ ਕਿੱਟ ’ਤੇ 25 ਫ਼ੀਸਦੀ ਦੀ ਛੋਟ ਮਿਲੇਗੀ। ਇਹ ਸਹੂਲਤ ਪਤੰਜਲੀ ਆਰਡਰ-ਮੀ ਐਪ ਰਾਹੀਂ ਸਿੱਧਾ ਆਰਡਰ ਦੇਣ ’ਤੇ ਵੀ ਉਪਲਬਧ ਹੋਵੇਗੀ।

Also Read: ਰਿਤਿਕ ਨੂੰ ਵਿਆਹ ਲਈ ਮਿਲੇ ਸਨ 30 ਹਜ਼ਾਰ ਪ੍ਰਸਤਾਵ! ਅੱਜ ਵੀ ਹੈ ਤਗੜੀ ਫੀਮੇਲ ਫਾਲੋਅਇੰਗ

ਉਨ੍ਹਾਂ ਕਿਹਾ ਕਿ ਦੇਸ਼ ਅਤੇ ਦੁਨੀਆ ਨੂੰ ਕੋਰੋਨਾ ਨਾਲ ਜੂਝਦਿਆਂ 2 ਸਾਲ ਹੋ ਗਏ ਹਨ ਪਰ ਪੂਰਾ ਮੈਡੀਕਲ ਸਿਸਟਮ ਅਤੇ ਇੰਡਸਟਰੀ ਮਿਲ ਕੇ ਵੀ ਅਜੇ ਤੱਕ ਕੋਰੋਨਾ ਦੀ ਦਵਾਈ ਨਹੀਂ ਬਣਾ ਸਕੀ। ਵੈਕਸੀਨ ਜ਼ਰੂਰ ਬਣਾਈ ਗਈ ਹੈ ਪਰ ਇਹ ਕੋਰੋਨਾ ਦਾ ਇਲਾਜ ਨਹੀਂ, ਬਚਾਅ ਹੈ। ਕੋਰੋਨਿਲ, ਸ਼ਵਾਸਾਰੀ, ਅਣੁਤੇਲ, ਗਿਲੋਯ ਘਨਵਟੀ, ਚਵਨਪ੍ਰਾਸ਼, ਦਿਵਿਆਪੇਯ ਅਤੇ ਅਸ਼ਵਗੰਧਾ ਆਦਿ ’ਤੇ ਅਸੀਂ 30 ਤੋਂ ਵਧ ਵਾਰ ਵੱਡੀ ਰਿਸਰਚ ਕੀਤੀ ਹੈ। ਸਵਾਮੀ ਰਾਮਦੇਵ ਨੇ ਕਿਹਾ ਕਿ ਸਾਡੀ ਇਸ ਮੁਹਿੰਮ ਤੋਂ ਭਾਵੇਂ ਸਵਾਰਥ ਅਤੇ ਹੰਕਾਰ ਨਾਲ ਭਰੇ ਕੁਝ ਮੈਡੀਕਲ ਮਾਫ਼ੀਆ ਨੂੰ ਇਤਰਾਜ਼ ਹੋ ਸਕਦਾ ਹੈ ਪਰ ਦੇਸ਼ ਦੇ ਕਰੋੜਾਂ ਲੋਕਾਂ ਨੇ ਸਾਡੇ ਕੰਮ, ਖੋਜ ਅਤੇ ਸੇਵਾਵਾਂ ਤੋਂ ਲਾਭ ਉਠਾਇਆ ਹੈ ਅਤੇ ਸ਼ਲਾਘਾ ਕੀਤੀ ਹੈ।

Also Read: ਦਿੱਲੀ 'ਚ ਕੋਰੋਨਾ ਕਾਰਨ ਵਿਗੜ ਰਹੇ ਹਾਲਾਤ, ਹਸਪਤਾਲਾਂ ਦੇ 800 ਡਾਕਟਰ ਪਾਜ਼ੇਟਿਵ

In The Market