LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਨ੍ਹਾਂ ਸੂਬਿਆਂ 'ਚ ਅਗਲੇ 3-4 ਦਿਨ ਤੇਜ਼ ਮੀਂਹ ਦੇ ਆਸਾਰ, ਵਧੇਗੀ ਠੰਡ

10j rain

ਨਵੀਂ ਦਿੱਲੀ- ਉੱਤਰ ਭਾਰਤ ਵਿਚ ਪੈ ਰਹੀ ਕੜਾਕੇ ਦੀ ਠੰਡ ਨੂੰ ਮੀਂਹ ਨੇ ਹੋਰ ਵਧਾ ਦਿੱਤਾ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨੀਂ ਕਈ ਸੂਬਿਆਂ ਵਿਚ ਤੇਜ਼ ਮੀਂਹ ਦੇ ਆਸਾਰ ਦਰਸਾਏ ਹਨ ਤੇ ਅਲਰਟ ਵੀ ਜਾਰੀ ਕੀਤਾ ਹੈ। ਉੱਤਰ ਭਾਰਤ ਵਿਚ ਮੀਂਹ, ਬਰਫਬਾਰੀ ਦੇ ਕਾਰਨ ਠੰਡ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਪੱਛਮ ਵਿਚ ਮੌਸਮੀ ਗੜਬੜੀ ਕਾਰਨ 10 ਜਨਵਰੀ ਦੇ ਬਾਅਦ ਤੋਂ ਉੱਤਰ ਭਾਰਤ ਵਿਚ ਠੰਡ ਹੋਰ ਵਧੇਗੀ। ਮੌਸਮ ਵਿਗਿਆਨ ਵਿਭਾਗ ਨੇ 11 ਤੋਂ 13 ਜਨਵਰੀ ਤੱਕ ਭਾਰਤ ਦੇ ਪੂਰਬੀ ਖੇਤਰਾਂ ਵਿਚ ਮੀਂਹ ਤੇ ਸੰਘਣੇ ਕੋਰੇ ਦੀ ਚਿਤਾਵਨੀ ਦਿੱਤੀ ਹੈ।

Also Read: 'ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕਰੋਨ ਦਾ ਹੱਲ ਸੰਭਵ'

IMD ਵਿਗਿਆਨੀਆਂ ਮੁਤਾਬਕ ਜਿਵੇਂ-ਜਿਵੇਂ ਪੱਛਮੀ ਮੌਸਮੀ ਗੜਬੜੀ ਅੱਗੇ ਵਧ ਰਹੀ ਹੈ, ਉਸ ਕਾਰਨ ਦੇਸ਼ ਦੇ ਮੱਧ ਤੇ ਪੂਰਬੀ ਹਿੱਸੇ ਖਾਸ ਕਰਕੇ ਓਡਿਸ਼ਾ, ਝਾਰਖੰਡ, ਬੰਗਾਲ ਤੇ ਬਿਹਾਰ ਨੂੰ ਭਾਰੀ ਮੀਂਹ ਤੇ ਗੜ੍ਹੇਮਾਰੀ ਦਾ ਸਾਹਮਣਾ ਕਰਨਾ ਪਵੇਗਾ। ਪੱਛਮੀ ਪਹਾੜੀ ਖੇਤਰ ਤੇ ਨੇੜੇ ਦੇ ਮੈਦਾਨੀ ਇਲਾਕਿਆਂ ਰਾਜਸਥਾਨ, ਹਰਿਆਣਾ ਤੇ ਪੰਜਾਬ ਵਿਚ ਲਗਾਤਾਰ ਪੈ ਰਿਹਾ ਮੀਂਹ ਥੋੜਾ ਘਟਿਆ ਹੈ। ਮੀਂਹ ਦੇ ਕਾਰਨ ਦਿੱਲੀ, ਹਰਿਆਣਾ, ਪੰਜਾਬ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿਚ ਅਗਲੇ 3-4 ਦਿਨ ਸ਼ੀਤਲਗਿਰ ਦੇ ਆਸਾਰ ਹਨ। ਇਸੇ ਦੇ ਨਾਲ ਉੱਤਰਾਖੰਡ, ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ਵਿਚ ਵੀ ਮੀਂਹ ਤੇ ਬਰਫਬਾਰੀ ਦਾ ਦੌਰ ਜਾਰੀ ਹੈ। ਇਸ ਦੇ ਨਾਲ ਹੀ ਰਾਜਸਥਾਨ, ਹਰਿਆਣਾ ਤੇ ਪੰਜਾਬ ਵਿਚ ਪੰਛਮੀ ਪਹਾੜੀ ਖੇਤਰ ਤੇ ਨੇੜੇ ਦੇ ਮੈਦਾਨੀ ਇਲਾਕਿਆਂ ਵਿਚ ਚੱਲ ਰਹੀ ਤੇਜ਼ ਵਰਖਾ ਕਮਜ਼ੋਰ ਪੈ ਰਹੀ ਹੈ।

Also Read: ਰਿਤਿਕ ਨੂੰ ਵਿਆਹ ਲਈ ਮਿਲੇ ਸਨ 30 ਹਜ਼ਾਰ ਪ੍ਰਸਤਾਵ! ਅੱਜ ਵੀ ਹੈ ਤਗੜੀ ਫੀਮੇਲ ਫਾਲੋਅਇੰਗ

ਓਡਿਸ਼ਾ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਇਥੇ 11 ਤੇ 12 ਜਨਵਰੀ ਦੇ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਥੇ 11 ਜਨਵਰੀ ਨੂੰ ਗੜੇਮਾਰੀ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਦੇ ਓਰੇਂਜ ਅਲਰਟ ਵਿਚ ਬੇਹੱਦ ਖਰਾਬ ਮੌਸਮ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਨਾਲ ਸੜਕਾਂ ਤੇ ਰੇਲ ਮਾਰਗ ਦੇ ਬੰਦ ਹੋਣ ਤੇ ਬਿਜਲੀ ਸਪਲਾਈ ਠੱਪ ਹੋਣ ਦੀ ਵੀ ਸੰਭਾਵਨਾ ਹੈ।

Also Read: ਦਿੱਲੀ 'ਚ ਕੋਰੋਨਾ ਕਾਰਨ ਵਿਗੜ ਰਹੇ ਹਾਲਾਤ, ਹਸਪਤਾਲਾਂ ਦੇ 800 ਡਾਕਟਰ ਪਾਜ਼ੇਟਿਵ

In The Market