LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨੈਸ਼ਨਲ ਹਾਈਵੇਅ 'ਤੇ ਅੱਜ ਰਾਤ ਤੋਂ ਸਫਰ ਪਵੇਗਾ ਮਹਿੰਗਾ, ਟੋਲ ਟੈਕਸ 10 ਤੋਂ 15 ਫੀਸਦੀ ਵਧਿਆ

31m toll

ਨਵੀਂ ਦਿੱਲੀ- ਵੀਰਵਾਰ ਰਾਤ 12 ਵਜੇ ਤੋਂ ਨੈਸ਼ਨਲ ਹਾਈਵੇ 'ਤੇ ਸਫਰ ਮਹਿੰਗਾ ਹੋ ਜਾਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਟੋਲ ਟੈਕਸ ਵਿੱਚ 10 ਤੋਂ 65 ਰੁਪਏ ਦਾ ਵਾਧਾ ਕੀਤਾ ਹੈ। ਛੋਟੇ ਵਾਹਨਾਂ ਲਈ 10 ਤੋਂ 15 ਰੁਪਏ ਅਤੇ ਵਪਾਰਕ ਵਾਹਨਾਂ ਲਈ 65 ਰੁਪਏ ਦਾ ਵਾਧਾ ਕੀਤਾ ਗਿਆ ਹੈ। 1 ਅਪ੍ਰੈਲ ਤੋਂ ਹਾਈਵੇ 'ਤੇ ਸਫਰ ਕਰਨ ਲਈ ਤੁਹਾਨੂੰ ਹੋਰ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ।

Also Read: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ ਜਾਰੀ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅੱਜ ਮੁੜ ਹੋਇਆ ਵਾਧਾ

ਸਰਾਏ ਕਾਲੇ ਖਾਨ ਤੋਂ ਸ਼ੁਰੂ ਹੋ ਕੇ ਕਾਸ਼ੀ ਟੋਲ ਪਲਾਜ਼ਾ ਤੱਕ ਐਕਸਪ੍ਰੈਸ ਵੇਅ 'ਤੇ ਕਾਰਾਂ ਅਤੇ ਜੀਪਾਂ ਵਰਗੇ ਹਲਕੇ ਮੋਟਰ ਵਾਹਨਾਂ ਲਈ ਟੋਲ ਟੈਕਸ 140 ਰੁਪਏ ਦੀ ਬਜਾਏ 155 ਰੁਪਏ ਹੋਵੇਗਾ। ਸਰਾਏ ਕਾਲੇ ਖਾਂ ਤੋਂ ਰਸੂਲਪੁਰ ਸਿਕਰੋਡ ਪਲਾਜ਼ਾ ਤੱਕ ਦਾ ਨਵਾਂ ਰੇਟ 100 ਰੁਪਏ ਅਤੇ ਭੋਜਪੁਰ ਜਾਣ ਲਈ 130 ਰੁਪਏ ਹੋਵੇਗਾ। ਵੱਖ-ਵੱਖ ਤਰ੍ਹਾਂ ਦੇ ਵਾਹਨਾਂ ਲਈ 10-15 ਫੀਸਦ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਸਮੇਂ 6 ਰਾਸ਼ਟਰੀ ਰਾਜਮਾਰਗ ਲਖਨਊ ਨਾਲ ਜੁੜਦੇ ਹਨ। ਇਹਨਾਂ ਵਿੱਚੋਂ ਇੱਕ ਹਰਦੋਈ ਹਾਈਵੇ ਉੱਤੇ ਟੋਲ ਲਾਗੂ ਨਹੀਂ ਹੈ। ਇਸ ਦੇ ਨਾਲ ਹੀ ਅਕਤੂਬਰ ਤੋਂ ਸੀਤਾਪੁਰ ਹਾਈਵੇ 'ਤੇ ਟੋਲ ਦਰਾਂ 'ਚ ਬਦਲਾਅ ਹੋਵੇਗਾ। ਪਰ ਕਾਨਪੁਰ, ਅਯੁੱਧਿਆ, ਰਾਏਬਰੇਲੀ ਅਤੇ ਸੁਲਤਾਨਪੁਰ ਜਾਣ ਲਈ ਟੋਲ ਟੈਕਸ ਜ਼ਿਆਦਾ ਦੇਣਾ ਪਵੇਗਾ। ਨਵੀਆਂ ਦਰਾਂ ਅੱਜ ਰਾਤ ਤੋਂ ਲਾਗੂ ਹੋ ਜਾਣਗੀਆਂ।

Also Read: UAE 'ਚ ਭੁੱਲ ਕੇ ਵੀ ਨਾ ਕਰੋ ਇਹ ਗਲਤੀ! ਹੋ ਸਕਦੀ ਹੈ 2 ਸਾਲ ਦੀ ਸਜ਼ਾ ਤੇ ਲੱਖਾਂ ਦਾ ਜੁਰਮਾਨਾ

ਲਖਨਊ-ਰਾਏਬਰੇਲੀ ਹਾਈਵੇਅ (ਦਖੀਨਾ ਸ਼ੇਖਪੁਰ ਪਲਾਜ਼ਾ) 'ਤੇ ਹੁਣ ਛੋਟੇ ਨਿੱਜੀ ਵਾਹਨਾਂ ਨੂੰ 105 ਰੁਪਏ, ਬੱਸ-ਟਰੱਕ ਦੇ ਦੋ ਐਕਸਲ ਲਈ 360 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ ਲਖਨਊ-ਅਯੁੱਧਿਆ ਹਾਈਵੇ (ਨਵਾਬਗੰਜ ਪਲਾਜ਼ਾ) 'ਤੇ ਹੁਣ ਛੋਟੇ ਨਿੱਜੀ ਵਾਹਨ ਲਈ 110 ਰੁਪਏ, ਜਦੋਂਕਿ ਬੱਸ-ਟਰੱਕ ਲਈ ਦੋ ਐਕਸਲ 365 ਰੁਪਏ ਦੇਣੇ ਪੈਣਗੇ। ਲਖਨਊ-ਕਾਨਪੁਰ ਹਾਈਵੇਅ (ਨਵਾਬਗੰਜ ਪਲਾਜ਼ਾ) 'ਤੇ ਹੁਣ ਛੋਟੇ ਨਿੱਜੀ ਵਾਹਨ ਲਈ 90 ਰੁਪਏ, ਜਦੋਂਕਿ ਬੱਸ-ਟਰੱਕ ਦੇ ਦੋ ਐਕਸਲ ਲਈ 295 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ ਲਖਨਊ-ਸੁਲਤਾਨਪੁਰ ਹਾਈਵੇ (ਬਾਰਾ ਪਲਾਜ਼ਾ) 'ਤੇ ਹੁਣ ਛੋਟੇ ਨਿੱਜੀ ਵਾਹਨ ਲਈ 95 ਰੁਪਏ, ਜਦੋਂਕਿ ਬੱਸ-ਟਰੱਕ ਦੇ ਦੋ ਐਕਸਲ ਲਈ 325 ਰੁਪਏ ਦੇਣੇ ਪੈਣਗੇ।

In The Market