LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੋਗੀ ਸਰਕਾਰ ਦੇ ਕੰਮਾਂ ਦੀ ਸਮੀਖਿਆ ਕਰਕੇ ਪਰਤੇ ਚੋਟੀ ਦੇ ਨੇਤਾਵਾਂ ਨੇ ਦਿੱਤੀ ਇਹ ਪ੍ਰਤੀਕਿਰਿਆ

yogi 11

ਲਖਨਊ (ਇੰਟ.)- ਉੱਤਰ ਪ੍ਰਦੇਸ਼  (Uttar Pradesh)ਵਿੱਚ ਭਾਜਪਾ (BJP)ਦੀ ਸਮੀਖਿਆ ਕਰਨ ਆਏ ਪਾਰਟੀ ਦੇ ਚੋਟੀ ਦੇ ਨੇਤਾਵਾਂ ਨੇ ਸੂਬਾ ਸਰਕਾਰ (UP Govt)ਦੇ ਕੰਮਾਂ ਦੀ ਸ਼ਲਾਘਾ ਕੀਤੀ ਹੈ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਬੀ.ਐੱਲ. ਸੰਤੋਸ਼ (BL Santosh)ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿਤਿਅਨਾਥ (Yogi Adityanath)ਦੀ ਸਰਕਾਰ ਨੇ ਸੂਬੇ ਵਿੱਚ ਕੋਰੋਨਾ ਦੀ ਦੂਜੀ ਲਹਿਰ  (Corona Second Wave)ਨੂੰ ਪ੍ਰਭਾਵੀ ਤਰੀਕੇ ਨਾਲ ਕਾਬੂ ਵਿੱਚ ਕੀਤਾ ਹੈ। ਪੰਜ ਹਫ਼ਤੇ ਅੰਦਰ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਵਿੱਚ 93 ਫ਼ੀਸਦੀ ਦੀ ਕਮੀ ਵੇਖੀ ਗਈ ਹੈ।

BJP backs Yogi Adityanath, quells rumours of CM change in Uttar Pradesh-  The New Indian Express

ਇਹ ਵੀ ਪੜ੍ਹੋ- ਕੋਰੋਨਾ ਕਾਲ ਦੌਰਾਨ ਲੋਕਾਂ ਦੀ ਸਹਾਇਤਾ ਲਈ ਅੱਗੇ ਆਏ ਰਿਤਿਕ ਰੌਸ਼ਨ, ਸਿੰਟਾ ਨੂੰ ਦਾਨ ਕੀਤੇ 20 ਲੱਖ ਰੁਪਏ

ਲਖਨਊ ਤੋਂ ਦਿੱਲੀ ਪਰਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਬੀ.ਐੱਲ. ਸੰਤੋਸ਼ ਨੇ ਟਵੀਟ ਕਰ ਕੇ ਕਿਹਾ, ਪੰਜ ਹਫਤਿਆਂ ਵਿੱਚ ਉੱਤਰ-ਪ੍ਰਦੇਸ਼ ਨੇ ਨਵੇਂ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਵਿੱਚ 93ਫੀਸਦੀ ਦੀ ਕਮੀ ਦਰਜ ਕੀਤੀ ਹੈ। ਯਾਦ ਰਹੇ ਕਿ ਇਹ 20+ਕਰੋਡ਼ ਆਬਾਦੀ ਵਾਲਾ ਸੂਬਾ ਹੈ, ਜਦੋਂ ਨਗਰ ਪਾਲਿਕਾ ਦੇ ਸੀ.ਐੱਮ 1.5 ਕਰੋਡ਼ ਆਬਾਦੀ ਵਾਲੇ ਸ਼ਹਿਰ ਦੀ ਦੇਖ-ਰੇਖ ਨਹੀਂ ਕਰ ਸਕੇ ਤਾਂ ਯੋਗੀਜੀ ਨੇ ਕਾਫ਼ੀ ਢੁੱਕਵੇਂ ਤਰੀਕੇ ਨਾਲ ਮਹਾਮਾਰੀ ਨਾਲ ਜੰਗ ਲੜੀ। 
ਦੱਸ ਦਈਏ ਕਿ ਇਹ ਟਵੀਟ ਉਨ੍ਹਾਂ ਅਫਵਾਹਾਂ ਦਰਮਿਆਨ ਆਇਆ ਹੈ, ਜਦੋਂ ਕਿਹਾ ਜਾ ਰਿਹਾ ਸੀ ਕਿ ਬੀਜੇਪੀ ਦੇ ਚੋਟੀ ਦੇ ਨੇਤਾ ਯੂ.ਪੀ. ਵਿੱਚ ਚੋਟੀ ਦੀ ਕਮਾਨ 'ਤੇ ਬਦਲਾਅ ਕਰਨ 'ਤੇ ਵਿਚਾਰ ਕਰ ਰਹੇ ਹਨ। ਜਿਸ ਵਿੱਚ ਮੁੱਖ ਮੰਤਰੀ ਜਾਂ ਉਨ੍ਹਾਂ ਦੇ ਦੋ ਡਿਪਟੀ ਨੂੰ ਬਦਲਨਾ ਸ਼ਾਮਿਲ ਹੋ ਸਕਦਾ ਹੈ। ਸੂਤਰਾਂ ਨੇ ਇਨ੍ਹਾਂ ਕਿਆਸ ਅਰਾਈਆਂ ਨੂੰ ਖਾਰਿਜ ਕਰ ਦਿੱਤਾ ਹੈ ਕਿ ਚੋਣਾਂ ਤੋਂ ਪਹਿਲਾਂ ਤਿੰਨਾਂ ਨੂੰ ਬਦਲ ਦਿੱਤਾ ਜਾਵੇਗਾ। ਬੀ.ਐੱਲ. ਸੰਤੋਸ਼ ਅਤੇ ਸਾਬਕਾ ਕੇਂਦਰੀ ਮੰਤਰੀ ਰਾਧਾ ਮੋਹਨ ਸਿੰਘ ਨੇ ਕੱਲ ਸ਼ਾਮ ਖ਼ਤਮ ਹੋਈ ਸਮੀਖਿਆ ਅਭਿਆਸ ਵਿੱਚ ਯੂਪੀ ਦੇ ਮੰਤਰੀਆਂ ਨਾਲ ਮੁਲਾਕਾਤ ਕੀਤੀ।

Up Cm Yogi Adityanath Said Relaxation In Corona Curfew Does Not Mean  Permission For Carelessness - सीएम योगी बोले- कोरोना कर्फ्यू में रियायत का  मतलब लापरवाही की छूट नहीं | India News

ਇਹ ਵੀ ਪੜ੍ਹੋ- ਵਿਰਾਟ ਕੋਹਲੀ ਨਾਲ ਇੰਗਲੈਂਡ ਪਹੁੰਚੀ ਅਨੁਸ਼ਕਾ, ਧੀ ਨਾਲ ਵਾਇਰਲ ਹੋਈ ਫੋਟੋ
ਦਿੱਲੀ ਦੇ ਦੋਹਾਂ ਨੇਤਾਵਾਂ ਨੇ ਸੋਮਵਾਰ ਨੂੰ ਯੋਗੀ ਆਦਿਤਿਅਨਾਥ ਤੋਂ ਅਤੇ ਮੰਗਲਵਾਰ ਦੀ ਸਵੇਰੇ ਵੱਖ-ਵੱਖ ਦੋਵੇਂ ਉਪ ਮੁੱਖ ਮੰਤਰੀਆਂ ਨਾਲ ਮੁਲਾਕਾਤ ਕੀਤੀ। ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਨੇ ਮੀਟਿੰਗ ਤੋਂ ਬਾਅਦ ਇੱਕ ਸੰਖੇਪ ਬਿਆਨ ਵਿੱਚ ਕਿਹਾ  ਹਾਂ ਕਿ ਮੇਰੀ ਮੀਟਿੰਗ ਹੋਈ ਸੀ ਅਤੇ ਇਹ ਹਾਂ ਪੱਖੀ ਸੀ। 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਭਾਜਪਾ 300 ਸੀਟਾਂ ਜਿੱਤੇਗੀ। ਭਾਜਪਾ ਦੇ ਇੱਕ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਨੇਤਾ ਪਿਛਲੇ ਕੁਝ ਮਹੀਨਿਆਂ ਅਤੇ ਉਸ ਤੋਂ ਪਹਿਲਾਂ ਸੂਬੇ ਭਰ ਵਿੱਚ ਕੋਵਿਡ ਰਾਹਤ ਲਈ ਪਾਰਟੀ ਵਲੋਂ ਕੀਤੇ ਗਏ ਕੰਮਾਂ ਦਾ ਵਿਸ਼ਲੇਸ਼ਣ ਕਰ ਰਹੇ ਸਨ। 
ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਦੀ ਭਾਜਪਾ ਟੀਮ ਨੂੰ ਇਹ ਵਿਸ਼ਲੇਸ਼ਣ ਕਰਣ ਦਾ ਵੀ ਕੰਮ ਸੌਂਪਿਆ ਗਿਆ ਸੀ ਕਿ ਸੂਬੇ ਵਿੱਚ ਹਾਲ ਦੀਆਂ ਪੰਚਾਇਤੀ ਚੋਣਾਂ ਵਿੱਚ ਕੀ ਗਲਤ ਹੋਇਆ। ਆਪਣੇ ਗੜ੍ਹ ਵਿੱਚ ਭਾਜਪਾ ਲਈ ਵੱਡੇ ਨੁਕਸਾਨ ਵਿਖਾਉਣ ਵਾਲੇ ਨਤੀਜੇ ਪਾਰਟੀ ਲਈ ਪਰੇਸ਼ਾਨੀ ਦਾ ਸੰਕੇਤ ਦਿੰਦੇ ਹਨ ਕਿਉਂਕਿ ਸੂਬੇ ਵਿੱਚ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਫਿਰ ਤੋਂ ਚੋਣਾਂ ਹੋਣੀਆਂ ਹਨ।

In The Market