LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫੋਨ ਦੇਖ ਰਿਹਾ ਵਿਅਕਤੀ ਮੈਟਰੋ ਟ੍ਰੈਕ 'ਤੇ ਡਿੱਗਿਆ, ਫੌਜੀ ਜਵਾਨ ਦੌੜ ਕੇ ਆਇਆ ਅੱਗੇ 

5feb cise

ਨਵੀਂ ਦਿੱਲੀ : ਕਈ ਵਾਰ ਲੋਕ ਮੋਬਾਇਲ ਫੋਨ (Mobile phone) ਦੇਖਦੇ ਹੋਏ ਇਸ ਕਦਰ ਮਗਨ ਹੋ ਜਾਂਦੇ ਹਨ ਕਿ ਭੁੱਲ ਹੀ ਜਾਂਦੇ ਹਨ ਕਿ ਉਹ ਆਪਣੇ ਘਰ ਵਿਚ ਨਹੀਂ ਸਗੋਂ ਸੜਕ ਜਾਂ ਰੇਲਵੇ ਸਟੇਸ਼ਨ (Railway station) 'ਤੇ ਚੱਲ ਰਹੇ ਹਨ। ਇਸ ਦਾ ਨਤੀਜਾ ਕਈ ਵਾਰ ਕਾਫੀ ਬੁਰਾ ਹੁੰਦਾ ਹੈ। ਅਜਿਹੀ ਹੀ ਇਕ ਘਟਨਾ ਦਿੱਲੀ ਮੈਟਰੋ (Delhi Metro) 'ਤੇ ਵਾਪਰੀ ਜਿੱਥੇ ਮੋਬਾਇਲ ਦੇ ਚੱਲਦੇ ਇਕ ਵਿਅਕਤੀ ਜਾਨ ਜਾਂਦੇ-ਜਾਂਦੇ ਬਚੀ। ਦਰਅਸਲ ਇਥੇ ਇਕ ਵਿਅਕਤੀ ਆਪਣੇ ਮੋਬਾਇਲ ਨੂੰ ਦੇਖਣ ਵਿਚ ਇੰਨਾ ਗੁਆਚ ਗਿਆ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਮੈਟਰੋ ਟ੍ਰੈਕ (Metro track) 'ਤੇ ਜਾ ਡਿੱਗਿਆ। Also Read : ਪੰਜਾਬ 'ਚ ਕੋਰੋਨਾ ਫੈਲਣ ਦੀ ਦਰ 11 ਤੋਂ 4 ਫੀਸਦੀ 'ਤੇ ਆਈ, 14000 ਮਰੀਜ਼ਾਂ ਦਾ ਚੱਲ ਰਿਹੈ ਇਲਾਜ 

From dark spots to acne: How mobile phone addiction can hamper your skin  health | Lifestyle News,The Indian Express

ਇਹ ਦੇਖਦੇ ਹੀ ਸਾਹਮਣੇ ਵਾਲੇ ਪਲੇਟਫਾਰਮ 'ਤੇ ਮੌਜੂਦ ਸੀ.ਆਈ.ਐੱਸ.ਐੱਫ. ਦੇ ਜਵਾਨ ਮਦਦ ਨੂੰ ਦੌੜੇ। ਸੀ.ਆਈ.ਐੱਸ.ਐੱਫ. ਦੇ ਕਾਂਸਟੇਬਲ ਰੋਹਤਾਸ ਨੇ ਛਲਾਂਗ ਲਗਾ ਕੇ ਡਿੱਗੇ ਹਓਏ ਯਾਤਰੀ ਸ਼ੈਲੇਂਦਰ ਮਹਿਤਾ ਨੂੰ ਟ੍ਰੈਕ ਤੋਂ ਚੁੱਕ ਕੇ ਪਲੇਟਫਾਰਮ 'ਤੇ ਕੀਤਾ। ਇਹ ਪੂਰੀ ਘਟਨਾ ਮੈਟਰੋ ਪਲੇਟਫਾਰਮ ਦੇ ਸੀ.ਸੀ.ਟੀ.ਵੀ. ਵਿਚ ਰਿਕਾਰਡ ਹੋ ਗਈ। 29 ਸੈਕਿੰਡ ਦਾ ਇਹ ਸੀ.ਸੀ.ਟੀ.ਵੀ. ਵੀਡੀਓ ਦਿੱਲੀ ਦੇ ਸ਼ਾਹਦਰਾ ਮੈਟਰੋ ਸਟੇਸ਼ਨ ਦੇ ਪਲੇਟਫਾਰਮ ਦਾ ਹੈ। ਇੱਤੇਫਾਕ ਤੋਂ ਘਟਨਾ ਦੌਰਾਨ ਸੀ.ਆਈ.ਐੱਸ.ਐੱਫ. ਦੀ ਕਿਊ ਆਰ.ਟੀ. ਉਥੇ ਗਸ਼ਤ ਕਰ ਰਹੀ ਸੀ। ਨਹੀਂ ਤਾਂ ਜੇਕਰ ਕੁਝ ਸੈਕਿੰਡ ਦੀ ਦੇਰੀ ਹੁੰਦੀ ਤਾਂ ਕਿਤੇ ਨਾ ਕਿਤੇ ਮੈਟਰੋ ਦੀ ਲਪੇਟ ਵਿਚ ਆਉਣ ਨਾਲ ਯਾਤਰੀ ਦੀ ਜਾਨ ਵੀ ਜਾ ਸਕਦੀ ਸੀ। ਇਹ ਵੀਡੀਓ ਸ਼ੁੱਕਰਵਾਰ ਸ਼ਾਮ ਤਕਰੀਬਨ 8-43 ਮਿੰਟ ਦਾ ਹੈ। 

In The Market