LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

MLA ਨੇ ਭੀੜ 'ਤੇ ਚੜ੍ਹਾਈ ਕਾਰ, 7 ਪੁਲਿਸ ਮੁਲਾਜ਼ਮਾਂ ਸਣੇ 23 ਫੱਟੜ

12march accident

ਭੁਬਨੇਸ਼ਵਰ - ਓਡਿਸ਼ਾ (Odisha) ਦੇ ਚਿਲਿਕਾ ਵਿਧਾਨ ਸਭਾ ਖੇਤਰ (Assembly constituency) ਤੋਂ ਬੀਜੂ ਜਨਤਾ ਦਲ (Biju Janata Dal) (ਬੀਜਦ) ਦੇ ਮੁਅੱਤਲ ਵਿਧਾਇਕ ਪ੍ਰਸ਼ਾਂਤ ਜਗਦੇਵ (MLA Prashant Jagdev) ਨੇ ਆਪਣੀ ਗੱਡੀ ਤੋਂ ਚੋਣਾਂ ਲਈ ਇਕੱਠੀ ਹੋਈ ਭੀੜ ਨੂੰ ਦਰੜ ਦਿੱਤਾ। ਇਸ ਹਾਦਸੇ ਵਿਚ ਤਕਰੀਬਨ 23 ਲੋਕ ਜ਼ਖਮੀ (At least 23 people were injured) ਹਨ। ਜਿਸ ਵਿਚ ਡਿਊਟੀ 'ਤੇ ਤਾਇਨਾਤ ਇਕ ਮਹਿਲਾ ਪੁਲਿਸ ਮੁਲਾਜ਼ਮ (Police officer) ਸਮੇਤ 7 ਪੁਲਿਸ ਮੁਲਾਜ਼ਮ ਗੰਭੀਰ ਰੂਪ ਨਾਲ ਫੱਟੜ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲ  (The hospital) ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਇਸ ਹਾਦਸੇ ਤੋਂ ਬਾਅਦ ਗੁੱਸੇ ਵਿਚ ਆਏ ਲੋਕਾਂ ਨੇ ਵਿਧਾਇਕ ਦੀ ਗੱਡੀ ਦੀ ਬੁਰੀ ਤਰ੍ਹਾਂ ਤੋੜਭੰਨ ਕਰ ਦਿੱਤੀ। ਨਾਲ ਹੀ ਵਿਧਾਇਕ ਦੇ ਨਾਲ ਵੀ ਕੁੱਟਮਾਰ ਕੀਤੀ। Also Read : ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ ਮਿਲਿਆ ਦੇਸ਼ ਦਾ ਸਰਵੋਤਮ ਏਅਰਪੋਰਟ ਦਾ ਏਸ਼ੀਆ ਪੈਸੇਫਿਕ ਬੈਸਟ ਐਵਾਰਡ

ਖੁਰਦਾ ਜ਼ਿਲੇ ਦੇ ਬਨਪੁਰ ਬਲਾਕ ਵਿਚ ਚੇਅਰਮੈਨ ਚੋਣਾਂ ਲਈ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਤਕਰੀਬਨ 500-600 ਲੋਕ ਇਕੱਠੇ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿੱਚ ਬਾਨਾਪੁਰ ਪੁਲਿਸ ਸਟੇਸ਼ਨ ਦੇ ਇੰਚਾਰਜ ਆਰ ਆਰ ਸਾਹੂ ਸਮੇਤ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਏਮਜ਼, ਭੁਵਨੇਸ਼ਵਰ ਲਿਜਾਇਆ ਗਿਆ।ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, “ਲਗਭਗ 15 ਭਾਜਪਾ ਵਰਕਰ ਅਤੇ ਸੱਤ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।” ਖੁਰਦਾ ਦੇ ਐਸਪੀ ਅਲੇਖ ਚੰਦਰ ਪਾਹੀ ਨੇ ਦੱਸਿਆ ਕਿ ਵਿਧਾਇਕ ਦਾ ਪਹਿਲਾਂ ਤਾਂਗੀ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਅਤੇ ਬਾਅਦ ਵਿੱਚ ਭੁਵਨੇਸ਼ਵਰ ਲਿਜਾਇਆ ਗਿਆ।ਜਗਦੇਵ ਨੂੰ ਪਿਛਲੇ ਸਾਲ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਪਾਹੀ ਨੇ ਅੱਗੇ ਕਿਹਾ, “ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

In The Market